ਸ਼ੀਸ਼ਨਪਾਲ ਸ਼ਸ਼ੀ ਪ੍ਰੋਪਰਟੀ ਡੀਲਰਜ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਬਣੇ

ਸ਼ੀਸ਼ਨਪਾਲ ਸ਼ਸ਼ੀ ਪ੍ਰੋਪਰਟੀ ਡੀਲਰਜ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਬਣੇ

ਸ੍ਰੀ ਰਾਜਪਾਲ ਸ਼ਰਮਾ ਜਰਨਲ ਸਕੱਤਰ, ਸੀਨੀਅਰ ਵਾਈਸ ਪ੍ਰਧਾਨ ਜਸਮੇਲ ਸਿੰਘ ਡੈਰੀਵਾਲਾ ਖਜਾਨਚੀ ਸੰਜੀਵ ਸਿੰਗਲਾ ਅਤੇ ਬਲਜਿੰਦਰ ਸ਼ਰਮਾ ਚੁਣੇ ਗਏ

ਬਰਨਾਲਾ 28,ਸਤੰਬਰ / ਕਰਨਪ੍ਰੀਤ ਕਰਨ 

ਪੰਜਾਬ ਪ੍ਰੋਪਰਟੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਰਿੰਦਰ ਸ਼ਰਮਾ ਅਤੇ ਬਰਨਾਲਾ ਪ੍ਰਾਪਰਟੀ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਅਗਵਾਈ ਹੇਠ ਹੋਈ ਮੀਟਿੰਗ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਹੋਈ ਚੋਣ ਚ ਸ੍ਰੀ ਸ਼ੀਸ਼ਨਪਾਲ ਸ਼ਸ਼ੀ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਸ੍ਰੀ ਰਾਜਪਾਲ ਸ਼ਰਮਾ ਜਰਨਲ ਸਕੱਤਰ, ਸੀਨੀਅਰ ਵਾਈਸ ਪ੍ਰਧਾਨ ਜਸਮੇਲ ਸਿੰਘ ਡੈਰੀਵਾਲਾ ਖਜਾਨਚੀ ਸੰਜੀਵ ਸਿੰਗਲਾ ਅਤੇ ਬਲਜਿੰਦਰ ਸ਼ਰਮਾ ਚੁਣੇ ਗਏ ਇਸ ਮੌਕੇ ਸ਼ਹਿਰ ਦੇ ਪ੍ਰਾਪਰਟੀ ਡੀਲਰਜ ਮੇਮ੍ਬਰਾਂ ਅਤੇ ਕਾਰੋਬਾਰੀਆਂ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ

     ਬਰਨਾਲਾ ਦੇ ਪ੍ਰਾਰਥਨਾ ਹਾਲ ਵਿਖੇ ਪ੍ਰਾਪਰਟੀ ਡੀਲਰਜ ਦੀ ਰੱਖੀ ਗਈ ਮੀਟਿੰਗ ਸਮੇਂ ਕੀਤੀ ਚੋਣ ਚ ਸਮੁਚੇ ਸ਼ਹਿਰ ਦੇ ਡੀਲਰਾਂ ਵਲੋਂ ਸਰਬ ਸੰਮਤੀ ਨਾਲ ਪ੍ਰਾਪਰਟੀ ਡੀਲਰਜ ਐਸੋਸੀਏਸ਼ਨ ਬਰਨਾਲਾ ਦੀ ਚੋਣ ਸਮੇਂ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਹੋਏ ਵੱਡੇ ਇਕੱਠ ਵੱਲੋਂ ਦੋਵੇਂ ਹੱਥ ਖੜੇ ਕਰਕੇ ਇਸ ਚੋਣ ਨੂੰ ਸਰਬ ਸੰਮਤੀ ਦਿੱਤੀ ਗਈ ਚੁਣੇ ਗਏ ਅਹੁਦੇਦਾਰਾਂ ਦਾ ਹਰ ਪਾ ਕੇ ਸਨਮਾਨ ਕੀਤਾ ਗਿਆ ਅਤੇ ਦਿੱਤੀਆਂ ਗਈਆਂ ਜਿੰਮੇਵਾਰੀਆਂ ਪ੍ਰਤੀ ਸੁਚੇਤ ਅਤੇ ਹੱਲ ਕਰਨ ਦਾ ਭਰੋਸਾ ਲਿਆ ਗਿਆ !ਇਸ ਮੌਕੇ ਬੋਲਦਿਆਂ ਪੰਜਾਬ ਪ੍ਰਾਪਰਟੀ ਐਸੋਸੀਏਸਨ ਦੇ ਜਨਰਲ ਸਕੱਤਰ ਨਰਿੰਦਰ ਸ਼ਰਮਾ ਵਲੋਂ ਬੋਲਦਿਆਂ ਕਿਹਾ ਕਿ ਐੱਨ ਓ ਸੀਆਂ ਸਮੇਤ ਹੋਰ ਰਜਿਸਟਰੀਆਂ ਸਮੱਸਿਆਂ ਚ ਸਾਬਕਾ ਪ੍ਰਧਾਨ ਰਾਕੇਸ਼ ਗੋਇਲ ਵਲੋਂ ਯੂਨੀਅਨ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦਾ ਜਿਕਰ ਕੀਤਾ ਅਤੇ ਰਾਕੇਸ਼ ਕੁਮਾਰ ਗੋਇਲ ਨੂੰ ਸਮੁੱਚੀ ਯੂਨੀਅਨ ਵਲੋਂ ਸਨਮਾਨਿਤ ਕੀਤਾ ਗਿਆ !ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਨੇ ਸਭਨਾ ਦਾ ਧੰਨਵਾਦ ਕਰਦਿਆਂ ਯੂਨੀਅਨ ਨੂੰ ਹਰ ਸਮੇ ਸਾਥ ਦੇਣ ਦਾ ਐਲਾਨ ਕੀਤਾ ਇਸ ਮੌਕੇ ਉਹਨਾਂ ਪ੍ਰਾਪਰਟੀ ਸਮੱਸਿਆਂ ਲਾਇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਬਹਿ ਕੇ ਮਸ਼ਵਰਾ ਕਰਨ ਦਾ ਭਰੋਸਾ ਦਿੱਤਾ ਗਿਆ !ਇਸ ਮੌਕੇ ਵੱਡੀ ਗਿਣਤੀ ਚ ਪ੍ਰੋਪਰਟੀ ਡੀਲਰਜ ਐਸੋਸੀਏਸ਼ਨ ਮੇਮ੍ਬਰਾਂ ਨੇ ਭਾਗ ਲਿਆ ਅਤੇ ਮੌਕੇ ਤੇ ਹੀ ਨਵੀਂ ਮੇਮ੍ਬਰਸ਼ਿਪ ਦਾ ਕਾਰਜ ਉਲੀਕਿਆ ਗਿਆ !