ਆਰਮੀ ਕੈਪਟਨ ਅਤੇ ਉਸਦੀ ਮੰਗੇਤਰ ਨਾਲ ਕੁੱਟਮਾਰ ਅਤੇ ਬਦਸਲੂਕੀ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਨੂੰ ਤੁਰੰਤ ਸੇਵਾ ਮੁਕਤ ਕਰੇ ਸਰਕਾਰ – ਇੰਜ ਸਿੱਧ

ਆਰਮੀ ਕੈਪਟਨ ਅਤੇ ਉਸਦੀ ਮੰਗੇਤਰ ਨਾਲ ਕੁੱਟਮਾਰ ਅਤੇ ਬਦਸਲੂਕੀ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਨੂੰ ਤੁਰੰਤ ਸੇਵਾ ਮੁਕਤ ਕਰੇ ਸਰਕਾਰ – ਇੰਜ ਸਿੱਧ

 

ਬਰਨਾਲਾ, 28 ਸਤੰਬਰ  ਕਰਨਪ੍ਰੀਤ ਕਰਨ 

ਭਰਤਪੁਰ ਥਾਣੇ ਵਿੱਚ ਆਰਮੀ ਕੈਪਟਨ ਅਤੇ ਉਸ ਦੀ ਮੰਗੇਤਰ ਦੀ ਹੋਈ ਬੁਰੀ ਤਰਾ ਕੁੱਟਮਾਰ ਅਤੇ ਉਸ ਦੀ ਮੰਗੇਤਰ ਨਾਲ ਥਾਣਾ ਇੰਚਾਰਜ ਵੱਲੋ ਕੀਤੀਆ ਗਈਆ ਅਸ਼ਲੀਲ ਹਰਕਤਾਂ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਨੂੰ ਸਰਕਾਰ ਤੁਰੰਤ ਨੌਕਰੀ ਤੋਂ ਫਾਰਗ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ।ਇਹ ਬਿਆਨ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸੂਬੇਦਾਰ ਮੇਜਰ ਰਾਜ ਸਿੰਘ ਦੀ ਪ੍ਰਧਾਨਗੀ ਹੋਈ ਮੀਟਿੰਗ ਨੂੰ ਸਬੋਧਨ ਕਰਦਿਆ ਕਹੇ।ਉਹਨਾਂ ਕਿਹਾ ਕਿ ਕੈਪਟਨ ਅਤੇ ਉਸ ਦੀ ਮੰਗੇਤਰ ਸਿਰਫ ਕਾਨੂੰਨੀ ਕਾਰਵਾਈ ਕਰਨ ਲਈ ਕਹਿ ਰਹੇ ਸਨ ਬਦਲੇ ਵਿੱਚ ਕੁੱਝ ਅਧਿਕਾਰੀਆਂ ਨੇ ਖਿੱਝ ਕੇ ਇਹਨਾਂ ਦੋਹਾਂ ਨੂੰ ਥਰਡ ਡਿਗਰੀ ਤਸੀਹੇ ਦਿੱਤੇ ਅਤੇ ਲੜਕੀ ਨਾਲ ਕੁੱਟ ਮਾਰ ਤੋਂ ਇਲਾਵਾ ਉਸ ਨੂੰ ਰੇਪ ਕਰਨ ਦੀ ਕੋਸਿਸ ਕੀਤੀ ਉਹਨਾਂ ਦੱਸਿਆ ਕਿ ਕੈਪਟਨ ਦੀ ਮੰਗੇਤਰ ਭੀ ਰਿਟਾਇਰਡ ਬ੍ਰਿਗੇਡੀਅਰ ਦੀ ਬੇਟੀ ਹੈ। ਸਿੱਧੂ ਨੇ ਕਿਹਾ ਸਮੁੱਚਾ ਦੇਸ ਫੋਜੀ ਜਵਾਨਾਂ ਦਾ ਦੇਣ ਨਹੀਂ ਦੇ ਸਕਦਾ ਜਿਹੜੇ 24 ਘੰਟੇ ਦੇਸ ਤੋ ਆਪਣੀਆ ਜਾਨਾ ਕੁਰਬਾਨ ਕਰਨ ਨੂੰ ਤਿਆਰ ਬਰ ਤਿਆਰ ਰਹਿੰਦੇ ਹਨ ਅਤੇ ਅੰਤਾ ਦੀ ਸਰਦੀ ਗਰਮੀ ਵਿੱਚ ਦੇਸ ਦੀਆ ਜਲ ਥਲ ਅਤੇ ਵਾਯੂ ਸਰਹੱਦਾਂ ਦੀ ਰਾਖੀ ਕਰਦੇ ਹਨ ਅਤੇ ਸਮੁੱਚੇ ਮੁਲਕ ਦੇ ਤਮਾਮ ਲੋਕ ਆਰਾਮ ਦੀ ਨੀਂਦ ਸੌਂਦੇ ਹਨ ਅਸੀਂ ਜਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਸੈਨਿਕ ਇਸ ਘਟਨਾ ਦੀ ਸਖਤ ਅਤੇ ਕਰੜੇ ਸਬਦਾ ਵਿੱਚ ਨਿਖੇਧੀ ਕਰਦੇ ਹੈ ਅਤੇ ਕੇਦਰ ਸਰਕਾਰ ਤੋਂ ਮੰਗ ਕਰਦੇ ਹਾਂ ਕੇ ਆਰਮੀ ਕੈਪਟਨ ਅਤੇ ਉਸ ਦੀ ਮੰਗੇਤਰ ਖਿਲਾਫ ਕੀਤੀ ਗਈ ਘਿਨਾਉਣੀ ਹਰਕਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋ ਕੱਢ ਕੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰੇ।ਇਸ ਮੀਟਿੰਗ ਨੂੰ ਸੂਬੇਦਾਰ ਸ਼ਰਮਾ ਅਤੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਨੇ ਭੀ ਸਬੋਧਨ ਕੀਤਾ ਇਸ ਮੌਕੇ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਨਾਇਬ ਸਿੰਘ ਵਾਰੰਟ ਅਫ਼ਸਰ ਅਵਤਾਰ ਸਿੰਘ ਭੂਰੇ ਵਾਰੰਟ ਅਫ਼ਸਰ ਗੁਰਮੀਤ ਸਿੰਘ ਕੋਟਦੁਨਾ ਵਾਰੰਟ ਅਫ਼ਸਰ ਜਗਦੀਪ ਸਿੰਘ ਸੂਬੇਦਾਰ ਜਗਸੀਰ ਸਿੰਘ ਭੈਣੀ ਸੂਬੇਦਾਰ ਪ੍ਰੀਤਮ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਸਰਪੰਚ ਉੱਤਮ ਸਿੰਘ ਮਹਿਤਾ ਹੌਲਦਾਰ ਸਰਪੰਚ ਜਰਨੈਲ ਸਿੰਘ ਠੁੱਲੀਵਾਲ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਜਗੀਰ ਸਿੰਘ ਹੌਲਦਾਰ ਤ੍ਰਿਲੋਚਨ ਸਿੰਘ ਆਦਿ ਸਾਬਕਾ ਸੈਨਿਕ ਹਾਜਰ ਸਨ