ਬ੍ਰਹਮ ਗਿਆਨ ਨਾਲ ਹੀ ਘਰਾਂ ਵਿੱਚ ਪਿਆਰ ਮਿਲਵਰਤਨ ਪੈਦਾ ਹੋਵੇਗਾ- ਐੱਸ.ਐੱਲ.ਗਰਗ
ਬੁਢਲਾਡਾ ਦਵਿੰਦਰ ਸਿੰਘ ਕੋਹਲੀ
ਦੁਨੀਆਂ ਵਿੱਚ ਕੋਈ ਚੀਜ਼ ਕਿੰਨੀ ਚੰਗੀ ਹੈ ਜਾਂ ਕਿੰਨੀ ਬੁਰੀ ਇਸ ਗੱਲ ਦਾ ਪੈਮਾਨਾ ਸਿਰਫ ਤੁਹਾਡੀ ਨਜ਼ਰ ਹੀ ਹੈ, ਅਗਰ ਤੁਹਾਡੀ ਨਜ਼ਰ ਚੰਗਾ ਦੇਖਦੀ ਹੈ ਤਾਂ ਤੁਹਾਨੂੰ ਪੂਰੀ ਦੁਨੀਆ ਚੰਗੀ ਨਜ਼ਰ ਆਵੇਗੀ, ਇਹ ਵਿਚਾਰ ਸੰਤ ਨਿਰੰਕਾਰੀ ਮਿਸ਼ਨ ਦੇ ਸੈਂਟਰਲ ਐਡਵਾਈਜਰੀ ਅਤੇ ਪਲੈਨਿੰਗ ਬੋਰਡ ਦੇ ਕਨਵਿਨਰ ਸ੍ਰੀ ਸ਼ਾਮ ਲਾਲ ਗਰਗ ਜੀ ਨੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਵਿਸ਼ਾਲ ਸੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਹੇ, ਉਹਨਾਂ ਅੱਗੇ ਫਰਮਾਇਆ ਕਿ ਇਨਸਾਨੀ ਜੀਵਨ ਦਾ ਮੁੱਖ ਮੰਤਵ ਇਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ, ਇਸ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਹੀ ਘਰਾਂ ਵਿੱਚ ਪਿਆਰ ਮਿਲਵਰਤਨ ਪੈਦਾ ਹੋਵੇਗਾ ਅਤੇ ਦੁੱਖ ਕਲੇਸ਼ ਦੂਰ ਹੋਣਗੇ। ਉਹਨਾਂ ਕਿਹਾ ਕਿ ਪਿਆਰ ਮਿਲਵਰਤਨ ਨਾਲ ਹੀ ਇਹ ਜੀਵਨ ਸਵਰਗ ਦਾ ਨਕਸ਼ਾ ਬਣ ਸਕਦਾ ਹੈ ਨਫਰਤ ਨਾਲ ਵਿਅਕਤੀ ਪਰਮ ਪਿਤਾ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ । ਜੋ ਵਿਅਕਤੀ ਇਸ ਪਰਮ ਪਿਤਾ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣ ਕੇ ਆਪਣੇ ਹਰ ਕੰਮ ਕਰਦਾ ਹੈ ਉਸ ਦਾ ਹਰ ਕੰਮ ਪੂਰਨ ਹੁੰਦਾ ਹੈ ਅਤੇ ਉਸਦਾ ਜੀਵਨ ਸੁਖਮਈ ਹੁੰਦਾ ਹੈ। ਜੀਵਨ ਦੀ ਵਿੱਚ ਸੁੱਖ ਦੀ ਪ੍ਰਾਪਤੀ ਕੇਵਲ ਬ੍ਰਹਮਗਿਆਨ ਨਾਲ ਹੋ ਸਕਦੀ ਹੈ ਅਤੇ ਅੱਜ ਪੂਰੀ ਦੁਨੀਆ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅੱਜ ਦੇ ਮਨੁੱਖ ਨੂੰ ਇਸ ਬ੍ਰਹਮਗਿਆਨ ਦੇਕੇ ਨਿਰੰਕਾਰ ਨਾਲ ਜੋੜਨ ਦਾ ਯਤਨ ਕਰ ਰਹੇ ਹਨ।ਇਸ ਪ੍ਰੋਗਰਾਮ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੀ ਬਠਿੰਡਾ ਜ਼ੋਨ ਦੇ ਜੋਨਲ ਇੰਚਾਰਜ ਸ੍ਰੀ ਐਸ ਪੀ ਦੁੱਗਲ ਜੀ ਨੇ ਆਈਆਂ ਹੋਈਆਂ ਸੰਗਤਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ । ਇਸ ਵਿਸ਼ਾਲ ਸੰਤ ਸਮਾਗਮ ਵਿੱਚ ਬੁਢਲਾਡਾ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਅਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਉਚੇਚੇ ਤੌਰ ਤੇ ਪਹੁੰਚੇਹੋਏ ਸਨ ।