202 ਬਿਲੀਅਨ ਡਾਲਰ ਦੀ ਅਮਰੀਕੀ ਹੋਮ ਫਰਨੀਸ਼ਿੰਗ ਮਾਰਕੀਟ ਵਿੱਚ ਟ੍ਰਾਈਡੇਂਟ ਗਰੁੱਪ ਨੇ ਨਿਊਯਾਰਕ ਹੋਮ ਫੈਸ਼ਨ ਮਾਰਕੀਟ ਵਿੱਚ ਨਵੇਂ ਬੈੱਡ ਬਾਥ ਲਿਨਨ ਕੁਲੈਕਸ਼ਨ ਨੂੰ ਕੀਤਾ ਲਾਂਚ 

202 ਬਿਲੀਅਨ ਡਾਲਰ ਦੀ ਅਮਰੀਕੀ ਹੋਮ ਫਰਨੀਸ਼ਿੰਗ ਮਾਰਕੀਟ ਵਿੱਚ ਟ੍ਰਾਈਡੇਂਟ ਗਰੁੱਪ ਨੇ ਨਿਊਯਾਰਕ ਹੋਮ ਫੈਸ਼ਨ ਮਾਰਕੀਟ ਵਿੱਚ ਨਵੇਂ ਬੈੱਡ ਬਾਥ ਲਿਨਨ ਕੁਲੈਕਸ਼ਨ ਨੂੰ ਕੀਤਾ ਲਾਂਚ

 ਚੰਡੀਗੜ੍ਹ/ ਬਰਨਾਲਾ 27 ਸਤੰਬਰ/ਕਰਨਪ੍ਰੀਤ ਕਰਨ ਟ੍ਰਾਈਡੈਂਟ ਗਰੁੱਪ $2 ਬਿਲੀਅਨ (ਅਮਰੀਕੀ ਡਾਲਰ) ਦੀ ਗਲੋਬਲ ਹੋਮ ਟੈਕਸਟਾਈਲ ਨਿਰਮਾਤਾ ਕੰਪਨੀ ਨੇ ਆਪਣੇ ਬੈੱਡ ਅਤੇ ਬਾਥ ਲਿਨਨ ’ਤੇ ਧਿਆਨ ਕੇਂਦਰਿਤ ਕਰਦੇ ਹੋਏ $202 ਬਿਲੀਅਨ ਡਾਲਰ ਦੇ ਅਮਰੀਕੀ ਹੋਮ ਫਰਨੀਸ਼ਿੰਗ ਮਾਰਕੀਟ ਵਿੱਚ ਵੱਡਾ ਹਿੱਸਾ ਹਾਸਿਲ ਕਰਨ ਲਈ ਤਿਆਰ ਹੈ। ਕੰਪਨੀ ਆਪਣੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਕੰਪਨੀ ਨੇ ਦੁਨੀਆਂ ਦੇ ਮਸ਼ਹੂਰ ਅਤੇ ਵੱਕਾਰੀ ਨਿਊਯਾਰਕ ਹੋਮ ਫੈਸ਼ਨ ਮਾਰਕੀਟ ਵੀਕ ਦੇ ਦੌਰਾਨ ਆਪਣੇ ਨਿਊਯਾਰਕ ਸ਼ੋਰੂਮ ਵਿੱਚ ਆਪਣੇ ਨਵੇਂ ਕੁਲੈਕਸ਼ਨ ਦੀ ਵਿਸ਼ਾਲ ਸੀਰੀਜ ਨੂੰ ਲਾਂਚ ਕੀਤਾ।

ਆਪਣੀ ਆਮਦਨ ਦੇ 62% ਨਿਰਯਾਤ ਤੋਂ ਹੋਰ 39% ਅਮਰੀਕੀ ਬਜ਼ਾਰ ਤੋਂ ਪ੍ਰਾਪਤ ਕਰਨ ਦੇ ਨਾਲ ਟ੍ਰਾਈਡੈਂਟ ਉਤਪਾਦਨ ਸਮਰੱਥਾਵਾਂ ਅਤੇ ਸਸਟੇਨੇਬਿਲਿਟੀ ਸੰਬੰਧਤ ਨਵੇਂ ਯਤਨਾਂ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ। ਕੰਪਨੀ ਨੇ ਉਤਪਾਦਨ ਲਾਈਫ ਸਾਈਕਲ ਅਸੈੱਸਮੈਂਟਜ਼ ਦੇ ਲਈ ਗਰੀਨ ਸਟੋਰੀ ਦੇ ਨਾਲ ਸਾਂਝੇਦਾਰੀ ਕੀਤੀ ਹੈ।

ਟ੍ਰਾਈਡੈਂਟ ਦੇ ਮਾਰਕੀਟ ਵੀਕ ਪ੍ਰੇਜੈਟੇਸ਼ਨ ਜਿਸਦਾ ਥੀਮ ‘‘ਬਾਏ ਦ ਫਾਇਰਪਲੇਸ” ਸੀ ਨੇ ਰਵਾਇਤੀ ਕਾਰੀਗਰੀ ਮਾਡਰਨ ਡਿਜ਼ਾਈਨ ਅਤੇ ਸਸਟੇਨੇਬਲ ਇਨੋਵੇਸ਼ਨ ਦੇ ਮਿਕਸ ਵਾਲੇ ਬੈਡਿੰਗ ਅਤੇ ਬਾਥ ਕੁਲੈਕਸ਼ੰਸ ਨੂੰ ਸ਼ਾਨਦਾਰ ਅੰਦਾਜ ਵਿੱਚ ਪੇਸ਼ ਕੀਤਾ। ਇਸ ਈਵੇਂਟ ਨੇ ਬ੍ਰਾਂਡ ਡਿਵਲਪਮੈਂਟ ਵਿੱਚ ਜਿਸ ਵਿੱਚ ਵੱਖ-ਵੱਖ ਗਾਹਕ ਕੈਟੇਗਰੀਜ਼ ਦੀਆਂ ਲਗਾਤਾਰ ਵਧ ਰਹੀਆਂ ਅਤੇ ਨਵੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤੇ ਗਏ ਇਨ-ਹਾਉਸ ਬ੍ਰਾਂਡਜ਼ ਦਾ ਪ੍ਰੋਰਟਫੋਲੀਓ ਸ਼ਾਮਿਲ ਹੈ। ਇਸ ਵਿੱਚ ਵਿਸ਼ੇਸ਼ ਰੂਪ ਨਾਲ ਡਿਸਪਲੇ ਕੀਤੇ ਗਏ ਬ੍ਰਾਂਡਜ਼ ਵਿੱਚ ਆਰਾਮਦਾਇਕ ਲਗਜਰੀ ਦੇ ਟ੍ਰੇਂਡ ਨੂੰ ਦਰਸ਼ਾਉਂਦਾ ਏਕਰੂ ਕੁਲੈਕਟਿਵ ਅਤੇ ਅਮਰੀਕਾ ਵਿੱਚ ਪੈਦਾ ਕੀਤੇ ਗਏ ਕਪਾਹ ਅਤੇ ਕੁਦਰਤ ਨਾਲ ਪ੍ਰੇਰਿਤ ਡਿਜ਼ਾਈਨ ਐਲੀਮੈਂਟਸ ਦੀ ਮੰਗ ਨੂੰ ਪੂਰਾ ਕਰਨ ਵਾਲਾ ਟੇਰੇਸ ਐਂਡ ਕੰਪਨੀ ਕੁਲੈਕਸ਼ੰਸ ਸ਼ਾਮਿਲ ਸਨ ।

ਟ੍ਰਾਈਡੈਂਟ ਯੂ.ਐੱਸ ਦੀ ਸੀ.ਈ.ਓ ਜੂਲੀ ਮੈਕੇਂਜੀ ਨੇ ਕਿਹਾ ਕਿ ‘‘ਅਸੀਂ ਮਾਰਕੀਟ ਵੀਕ ਵਿੱਚ ਆਪਣੇ ਨਵੇਂ ਕੁਲੈਕਸ਼ੰਸ ਨੂੰ ਪ੍ਰਦਰਸ਼ਿਤ ਕਰਨ ਲਈ ਰੋਮਾਂਚਿਤ ਹਾਂ ਜੋ ਸਸਟੇਨੇਬਿਲਟੀ ਇਨੋਵੇਸ਼ਨ ਅਤੇ ਗਾਹਕ ਸੰਤੁਸ਼ਟੀ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹਨ।” ਉਨ੍ਹਾਂ ਨੇ ਕਿਹਾ ਕਿ ‘‘ਸਾਡੇ ਨਵੇਂ ਕੁਲੈਕਸ਼ੰਸ ਨੂੰ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ ਅਤੇ ਵਿੱਤੀ ਸਾਲ 2025 ਦੀ ਪਹਿਲੀ ਤਿਮਾਹੀ ਵਿੱਚ ਸਾਡੇ ਪ੍ਰਮੁੱਖ ਗਾਹਕਾਂ ਦੇ ਨਾਲ ਕੁੱਲ 71% ਦੀ ਵਿਕਰੀ ਹੋਈ ਹੈ। ਅਸੀਂ ਇਸ ਪ੍ਰਮੁੱਖ ਬਜ਼ਾਰ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕਰਦੇ ਹੋਏ ਅੱਗੇ ਦੇ ਸ਼ਾਨਦਾਰ ਮੌਕਿਆਂ ਨੂੰ ਲੈ ਕੇ ਕਾਫੀ ਉਤਸਾਹਿਤ ਹਾਂ।“

ਟ੍ਰਾਈਡੈਂਟ ਨੇ ਬੀਤੇ ਦੌਰ ਵਿੱਚ ਕਾਫੀ ਵੱਕਾਰੀ ਸਨਮਾਨ ਅਤੇ ਅਵਾਰਡਜ਼ ਵੀ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿੱਚ ਅਮਰੀਕਨ ਸੋਸਾਈਟੀ ਫਾਰ ਕੁਆਲਟੀ (ਏ.ਐਸ.ਕਅਊ) ਵਲੋਂ ਟੀ.ਕਅਊ.ਐਮ ਇਨੀਸ਼ਿਏਟਿਵ, ਆਪਣੀ ਕੁਆਲਟੀ ਲੈਬ ਦੇ ਲਈ ਐਨ.ਏ.ਬੀ.ਐਲ ਐਕ੍ਰੀਡੀਏਸ਼ਨ ਅਤੇ ਇਸਦੇ ਬਾਥ ਲਿਨਨ ਬਿਜ਼ਨਸ ਦੇ ਲਈ ਇੰਟਰਟੇਕ ਸਰਟੀਫਿਕੇਸ਼ਨ ਸ਼ਾਮਿਲ ਹਨ ਜੋ ਪ੍ਰੀਮੀਅਮ ਅਤੇ ਹਾਈ ਕੁਆਲਟੀ ਵਾਲੇ ਉਤਪਾਦ ਪ੍ਰਦਾਨ ਕਰਨ ਲਈ ਇਸਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। ਇਹ ਸਨਮਾਨ ਅਤੇ ਸਰਟੀਫਿਕੇਟ ਕੁਆਲਟੀ ਅਤੇ ਇਨੋਵੇਸ਼ਨ ’ਤੇ ਟ੍ਰਾਈਡੈਂਟ ਦੇ ਫੋਕਸ ਨੂੰ ਦਰਸ਼ਾਉਂਦੀ ਹੈ ਜੋ ਅਮਰੀਕੀ ਰਿਟੇਲਰਜ਼ ਅਤੇ ਗਾਹਕਾਂ ਦੇ ਵਿੱਚ ਬ੍ਰਾਂਡ ਦੇ ਪ੍ਰਤੀ ਭਰੋਸੇ ਨੂੰ ਵਧਾਉਂਦੀ ਹੈ। ਟ੍ਰਾਈਡੈਂਟ ਨੂੰ ਯੂਨਾਈਟੇਡ ਸਟੇਟਸ ਪੇਟੇਂਟ ਆਫਿਸ ਦੁਆਰਾ‘‘ ਪ੍ਰੋਸੈੱਸ ਫਾਰ ਮੈਨਿਊਫੈਕਚਰਿੰਗ ਏਅਰ ਰਿੱਚ ਯਾਰਨ ਅਤੇ ਏਅਰ ਰਿੱਚ ਫੈਬਰਿਕ” ਦੇ ਲਈ ਪੇਟੈਂਟ ਦਿੱਤਾ ਗਿਆ ਹੈ। ਇਸ ਪੇਟੈਂਟ ਨੂੰ ਮੰਜੂਰੀ ਮਿਲਣਾ ਟ੍ਰਾਈਡੈਂਟ ਦੁਆਰਾ ਕੀਤੇ ਜਾ ਰਹੇ ਇਨੋਵੇਸ਼ਨ ਦੀ ਕੁਆਲਟੀ ਨੂੰ ਹੋਰ ਮਾਨਤਾ ਪ੍ਰਦਾਨ ਕਰਦਾ ਹੈ।