ਨਵੀਂ ਦਿੱਲੀ : ਆਸੀਸੀ ਟੀ20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਆਬੂ ਧਾਬੀ ਦੇ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ ਵਿਚ ਪਹਿਲਾ ਸੈਮੀਫਾਈਨਲ ਖੇਡਿਆ ਗਿਆ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਚੁਣੀ। ਮੋਇਨ ਅਲੀ ਦੀ ਅਰਧ ਸੈਂਕੜਾ ਪਾਰੀ ਦੇ ਦਮ ’ਤੇ ਇੰਗਲੈਂਡ ਨੇ 20 ਓਵਰਾਂ ਵਿਚ 4 ਵਿਕਟਾਂ ’ਤੇ 166 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਨਿਊਜ਼ੀਲੈਂਡ ਨੇ 5 ਵਿਕਟਾਂ ਦੇ ਨੁਕਸਾਨ ’ਤੇ ਜਿੱਤ ਦਾ ਟੀਚਾ ਹਾਸਲ ਕਰ ਕੇ ਫਾਈਨਲ ਵਿਚ ਥਾਂ ਪੱਕੀ ਕੀਤੀ
ਇੰਗਲੈਂਡ ਤੋਂ ਮਿਲੇ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਨੂੰ 2 ਸ਼ੁਰੂਆਤੀ ਝਟਕੇ ਲੱਗੇ। ਕ੍ਰਿਸ ਵੋਕਸ ਨੇ ਪਹਿਲੇ ਮਾਰਟਿਨ ਗੁਪਟਿਲ ਨੂੰ 4 ਦੌੜਾਂ ’ਤੇ ਮੋਇਨ ਅਲੀ ਦੇ ਹੱਥੋਂ ਕੈਚ ਕਰਵਾਇਆ ਫਿਰ ਕਪਤਾਨ ਕੇਨ ਵਿਲੀਅਮਸਨ ਨੂੰ 5 ਦੌੜਾਂ ’ਤੇ ਆਦਿਲ ਰਸ਼ਿਦ ਦੇ ਹੱਥੋਂ ਕੈਚ ਕਰਵਾਇਆ। ਪਾਵਰਪਲੇ ਵਿਚ ਕੀਵੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ’ਤੇ 36 ਦੌੜਾਂ ਬਣਾਈਆਂ। ਡੈਰਿਲ ਮਿਚੇਲ ਤੇ ਡੇਵੋਨ ਕਾਨਵੇ ਨੇ ਪਾਰੀ ਨੂੰ ਸੰਭਾਲਿਆ ਤੇ 10 ਓਵਰਾਂ ਵਿਚ ਟੀਮ ਦੇ ਸਕੋਰ ਨੂੰ 58 ਦੌੜਾਂ ਤਕ ਪਹੁੰਚਾਇਆ।