ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਦੇ ਖਿਡਾਰੀਆਂ ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ 7 ਮੈਡਲ ਜਿੱਤ ਕੇ ਆਪਣਾ ਲੋਹਾ ਮਨਵਾਇਆ ।
ਬਰਨਾਲਾ-ਕਰਨਪ੍ਰੀਤ ਕਰਨ
ਜ਼ਿਲ੍ਹਾ ਪੱਧਰੀ ( ਖੇਡਾਂ ਵਤਨ ਪੰਜਾਬ ਦੀਆਂ ) ਭਾਰ ਤੋਲਨ ਮੁਕਾਬਲੇ ਵਿੱਚ ਸਕੂਲ ਦੇ ਤਿੰਨ ਬੱਚਿਆਂ ਨੇ ਸੋਨੇ ਦੇ,ਦੋ ਨੇ ਚਾਂਦੀ ਦੇ ਅਤੇ ਦੋ ਨੇ ਤਾਂਬੇ ਦੇ ਤਗਮੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਜੀ ਨੇ ਦੱਸਿਆ ਕਿ ਸਾਡੇ ਸਕੂਲ ਦੇ ਇਨਾਂ ਬੱਚਿਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਮੁਕਾਬਲਿਆਂ ਵਿੱਚ ਵੀ ਬਹੁਤ ਚੰਗਾ ਪ੍ਰਦਰਸ਼ਨ ਦਿੱਤਾ ਸੀ। ਹੁਣ ਖੇਡਾਂ ਵੱਤਨ ਪੰਜਾਬ ਦੀਆਂ ਵਿੱਚ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਵਿੱਚ ਇਹਨਾਂ ਬੱਚਿਆਂ ਨੇ ਭਾਗ ਲਿਆ । ਜਿਸ ਵਿੱਚ ਬੇਅੰਤ ਕੌਰ ਪੁੱਤਰੀ ਚੰਦ ਸਿੰਘ 59 ਕਿਲੋਗ੍ਰਾਮ ਵਰਗ (17 ਸਾਲਾ) ਨੇ ਸੋਨੇ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਨੂਰਦੀਪ ਸਿੰਘ ਪੁੱਤਰ ਚੰਦ ਸਿੰਘ ਨੇ 61 ਕਿਲੋਗ੍ਰਾਮ ਵਰਗ (14 ਸਾਲਾ) ਦੀ ਵੇਟ ਲਿਫਟਿੰਗ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ। ਇਸੀ ਤਰ੍ਹਾਂ ਸੁਪਨਦੀਪ ਸਿੰਘ ਪੁੱਤਰ ਕਾਲਾ ਸਿੰਘ ਨੇ 35 ਕਿਲੋਗ੍ਰਾਮ ਵਰਗ (14 ਸਾਲਾ) ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਸਕੂਲ ਦੇ ਹੀ ਅਭਿਸ਼ੇਕ ਪੁੱਤਰ ਅਸ਼ੋਕ ਪ੍ਰਸਾਦ ਨੇ 49 ਕਿਲੋਗ੍ਰਾਮ ਵਰਗ (17 ਸਾਲਾਂ) ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਦੀਪਕ ਪੁੱਤਰ ਅਸ਼ੋਕ ਕੁਮਾਰ ਨੇ 55 ਕਿਲੋਗ੍ਰਾਮ ਵਰਗ (17 ਸਾਲਾਂ) ਦੀ ਵੇਟ ਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਗਾਂਧੀ ਆਰੀਆ ਹਾਈ ਸਕੂਲ ਦੇ ਹੀ ਅਰਮਾਨ ਅਹਿਮਦ ਪੁੱਤਰ ਬਨੀਸ਼ ਅਹਿਮਦ ਨੇ 35 ਕਿਲੋਗ੍ਰਾਮ ਵਰਗ 14 ਸਾਲਾਂ ਨੇ ਤਾਂਬੇ ਦਾ ਤਗਮਾ ਪ੍ਰਾਪਤ ਕੀਤਾ । ਅਭਿਸ਼ੇਕ ਪੁੱਤਰ ਮਨੋਜ ਕੁਮਾਰ ਨੇ 49 ਕਿਲੋਗ੍ਰਾਮ ਵਰਗ (17 ਸਾਲਾਂ) ਨੇ ਵੀ ਤਾਂਬੇ ਦਾ ਤਗਮਾ ਪ੍ਰਾਪਤ ਕੀਤਾ । ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ ,ਮੈਨੇਜਰ ਕੇਵਲ ਜਿੰਦਲ, ਸੱਕਤਰ ਭਾਰਤ ਮੋਦੀ ਅਤੇ ਹੋਰ ਕਮੇਟੀ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਅਤੇ ਉਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਪ੍ਰੇਰਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਕੂਲ ਪਹੁੰਚਣ ਤੇ ਅੱਜ ਪ੍ਰਾਰਥਨਾ ਸਭਾ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਦੁਆਰਾ ਇਹਨਾਂ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਵੀਨਾ ਚੱਡਾ ,ਸੁਮਨ ਲਤਾ ਚਰਨਜੀਤ ਸ਼ਰਮਾ ,ਪ੍ਰਵੀਨ ਕੁਮਾਰ ਸੁਨੀਤਾ ਗੌਤਮ ,ਜੋਤੀ ਮੰਗਲਾ, ਰਵਨੀਤ ਕੌਰ ,ਰੂਬੀ ਰਾਣੀ, ਰੀਨਾ ਰਾਣੀ, ਸਿਮਰਜੀਤ ਕੌਰ, ਨਿਧੀ ਗੁਪਤਾ, ਸ਼ਾਰਦਾ ਗੋਇਲ ,ਮਮਤਾ ਗੁਪਤਾ, ਹਰਜੀਤ ਗੋਇਲ ,ਸੁਸ਼ਮਾ ਰਾਣੀ ਆਦਿ ਵੀ ਹਾਜ਼ਰ ਸਨ।