ਪਿੰਡ ਮਨੋਲੀਆਂ ਵਿਖੇ ਢੰਡਾ ਗੋਤ ਜਠੇਰਿਆਂ ਦਾ ਸਲਾਨਾ ਮੇਲਾ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ

ਪਿੰਡ ਮਨੋਲੀਆਂ ਵਿਖੇ ਢੰਡਾ ਗੋਤ ਜਠੇਰਿਆਂ ਦਾ ਸਲਾਨਾ ਮੇਲਾ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ

ਹੁਸ਼ਿਆਰਪੁਰ – 22 ਸਤੰਬਰ ਹਰਪ੍ਰੀਤ ਬੇਗਮਪੁਰੀ     ਪਿੰਡ ਮਨੋਲੀਆਂ ਵਿਖੇ ਢੰਡਾ ਗੋਤ ਜਠੇਰਿਆਂ ਦਾ ਸਲਾਨਾ ਮੇਲਾ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਬਿਧੀ ਅਨੁਸਾਰ ਪੂਜਾ ਕੀਤੀ ਗਈ,ਮਸ਼ਹੂਰ ਗਾਇਕਾ ਬਲਵੀਰ ਰਾਗਣੀ, ਗਾਇਕ ਕੇ ਐਸ ਸੰਧੂ ਅਤੇ ਹੋਰ ਕਲਾਕਾਰਾਂ ਨੇ ਹਾਜ਼ਰੀਆਂ ਲਗਾਈਆਂ, ਅਤੁਟ ਲੰਗਰ ਵਰਤਾਏ ਗਏ,ਇਹ ਮੇਲਾ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ,ਇਸ ਮੌਕੇ ਪ੍ਰਧਾਨ ਰੂਪ ਲਾਲ, ਵਾਈਸ ਪ੍ਰਧਾਨ ਚੇਅਰਮੈਨ ਰਮੇਸ਼ ਲਾਲ,ਕੈਸ਼ੀਅਰ ਮਨਜੀਤ ਸਿੰਘ,ਸਲਾਹਕਾਰ ਗੁਰਦਿਆਲ ਸਿੰਘ,ਮੈਂਬਰ ਸਤੀਸ਼ ਕੁਮਾਰ,ਤਰਸੇਮ ਸਿੰਘ, ਦੀਪਕ ਕੁਮਾਰ,ਰਾਮ ਲੁਭਾਇਆ, ਬਲਵਿੰਦਰ ਕੁਮਾਰ,ਹਰਕ੍ਰਿਸ਼ਨ ਲਾਲ ਆਦਿ ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ