ਅਣਪਛਾਤੇ ਵਿਅਕਤੀ ਨੇ ਇਕ ਸੁਰਖਿਆ ਕਰਮਚਾਰੀ ਦਾ ਸਰਵਿਸ ਰਿਵਾਲਵਰ ਖੋਹ ਕੇ ਖੁਦ ਨੂੰ ਗੋਲੀ ਮਾਰ ਲਈ।
ਅਮ੍ਰਿਤਸਰ -ਚੀਫ਼ ਬਿਊਰੋ ਪੰਜਾਬ ਇੰਡੀਆ ਨਿਊਜ਼ ਅੰਮ੍ਰਿਤਸਰ ਸ਼ਹਿਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸ੍ਰੀ ਦਰਬਾਰ ਸਾਹਿਬ ਪਲਾਜਾ ਵਿਚ ਇਕ ਅਣਪਛਾਤੇ ਵਿਅਕਤੀ ਨੇ ਇਕ ਸੁਰਖਿਆ ਕਰਮਚਾਰੀ ਦਾ ਸਰਵਿਸ ਰਿਵਾਲਵਰ ਖੋਹ ਕੇ ਖੁਦ ਨੂੰ ਗੋਲੀ ਮਾਰ ਲਈ। ਇਹ ਘਟਨਾ ਅੱਖ ਦੇ ਫੋਰ ਵਿਚ ਵਾਪਰ ਗਈ। ਅੱਜ ਸਵੇਰੇ ਕਰੀਬ 7 ਵਜ ਕੇ 40 ਮਿੰਟ ਤੇ ਇਹ ਘਟਨਾ ਵਾਪਰੀ। ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਉਸ ਤੋਂ ਥੋੜੀ ਦੂਰ ਸੰਗਤ ਦਾ ਭਰਵਾਂ ਇਕੱਠ ਸੀ। ਜਾਣਕਾਰੀ ਮੁਤਾਬਿਕ ਅੱਜ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਜੱਜ ਆਏ ਸਨ। ਤਰਨਤਾਰਨ ਵਿਚ ਬਤੌਰ ਇੰਸਪੈਕਟਿੰਗ ਜੱਜ ਦੀ ਸੁਰਖਿਆ ਲਈ ਤੈਨਾਤ ਸੁਰਖਿਆ ਕਰਮਚਾਰੀ ਅਸ਼ਵਨੀ ਕੁਮਾਰ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਸਰਵਿਸ ਰਿਵਾਲਵਰ ਖੋਹ ਲਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਕਤ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਥਾਨਕ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਕੋਤਵਾਲੀ ਵਿਖੇ ਅਸ਼ਵਨੀ ਕੁਮਾਰ ਦੇ ਬਿਆਨ ਤੇ ਮਿਰਤਕ ਦੇ ਖਿਲਾਫ ਐਫ ਆਈ ਆਰ ਨੰਬਰ 117 ਭਾਰਤੀ ਨਿਆਂ ਸਾਹਿਤਾ ਦੇ ਮੁਤਬਿਕ ਧਾਰਾ 304 ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਏ ਸੀ ਪੀ ਸੈਂਟਰਲ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। ਇਸ ਅਚਾਨਕ ਵਾਪਰੀ ਘਟਨਾ ਨੇ ਸ੍ਰੀ ਦਰਬਾਰ ਸਾਹਿਬ ਦੀ ਢਿੱਲੀ ਸੁਰਖਿਆ ਦੀ ਪੋਲ ਖੋਲ ਦਿੱਤੀ ਹੈ। ਪੁਲਿਸ ਕਮਿਸ਼ਨਰੇਟ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਸੁਰਖਿਆ ਲਈ ਪੁਲਿਸ ਚੌਂਕੀ ਬਣਾਈ ਹੋਈ ਹੈ ਪਰ ਸਟਾਫ ਦੀ ਕਮੀ ਨਾਲ ਜੂਝ ਰਹੀ ਇਹ ਚੋਕੀ ਹੁਣ ਤਕ ਕੋਈ ਵੀ ਮਾਅਰਕੇ ਯੋਗ ਕੰਮ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।