ਬਾਲੀਵੁੱਡ ਅਦਾਕਾਰ ਕੰਗਨਾ ਰਣੌਤ (Kangana Ranaut) ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਕੰਗਨਾ ਰਣੌਤ ‘ਤੇ ਇਸ ਵਾਰ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ (Varun Gandhi) ਨੇ ਨਿਸ਼ਾਨਾ ਵਿੰਨ੍ਹਿਆ ਹੈ। ਵਰੁਣ ਗਾਂਧੀ ਨੇ ਕੰਗਨਾ ‘ਤੇ ਆਜ਼ਾਦੀ ਸੈਨਾਨੀਆਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਮੈਨੂੰ ਕੰਗਨਾ ਦੀ ਸੋਚ ਨੂੰ ਪਾਗਲਪਨ ਜਾਂ ਦੇਸ਼ਧ੍ਰੋਹ ਕਹਿਣਾ ਚਾਹੀਦਾ ਹੈ। ਜਾਣੋ ਕੀ ਹੈ ਪੂਰਾ ਮਾਮਲਾ।
ਵਰੁਣ ਗਾਂਧੀ ਨੇ ਟਵਿਟਰ ‘ਤੇ ਲਿਖਿਆ, ‘ਕਦੇ ਮਹਾਤਮਾ ਗਾਂਧੀ ਦੀ ਕੁਰਬਾਨੀ ਤੇ ਤਪੱਸਿਆ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਲੱਖਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਅਪਮਾਨ। ਕੀ ਮੈਂ ਇਸ ਸੋਚ ਨੂੰ ਪਾਗਲਪਨ ਕਹਾਂ ਜਾਂ ਦੇਸ਼ਧ੍ਰੋਹ?
ਕੰਗਨਾ ਦੇ ਬਿਆਨ ‘ਤੇ ਵਰੁਣ ਗਾਂਧੀ ਹੀ ਨਹੀਂ ਬਲਕਿ ਸੀਨੀਅਰ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ, ‘ਮਣੀਕਰਨਿਕਾ ਦਾ ਕਿਰਦਾਰ ਨਿਭਾਉਣ ਵਾਲਾ ਕਲਾਕਾਰ ਆਜ਼ਾਦੀ ਨੂੰ ਭੀਖ ਕਿਵੇਂ ਕਹਿ ਸਕਦਾ ਹੈ। ਲੱਖਾਂ ਸ਼ਹੀਦਾਂ ਤੋਂ ਬਾਅਦ ਮਿਲੀ ਆਜ਼ਾਦੀ ਦੀ ਭੀਖ ਮੰਗਣਾ ਕੰਗਨਾ ਰਣੌਤ ਦਾ ਮਾਨਸਿਕ ਦਿਵਾਲੀਆਪਨ ਹੈ।
ਦਰਅਸਲ ਇਕ ਇੰਟਰਵਿਊ ਵਿਚ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਕੰਗਨਾ ਨੇ ਕਿਹਾ, ‘ਆਜ਼ਾਦੀ ਜੇ ਭੀਖ ਵਿਚ ਮਿਲੇ, ਤਾਂ ਕੀ ਉਹ ਆਜ਼ਾਦੀ ਹੋ ਸਕਦੀ ਹੈ? ਸਾਵਰਕਰ, ਰਾਣੀ ਲਕਸ਼ਮੀਬਾਈ, ਨੇਤਾ ਸੁਭਾਸ਼ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸੀ ਕਿ ਖੂਨ ਵਹਿਗਾ ਪਰ ਇਹ ਵੀ ਯਾਦ ਰਹੇ ਕਿ ਹਿੰਦੁਸਤਾਨੀ-ਹਿੰਦੁਸਤਾਨੀ ਖੂਨ ਨਹੀਂ ਵਹਾਉਣਾ ਚਾਹੀਦਾ। ਬੇਸ਼ਕ, ਉਸ ਨੇ ਆਜ਼ਾਦੀ ਦੀ ਕੀਮਤ ਅਦਾ ਕੀਤੀ ਪਰ ਇਹ ਆਜ਼ਾਦੀ ਨਹੀਂ ਸੀ, ਭੀਖ ਮੰਗਣੀ ਸੀ। ਸਾਨੂੰ ਜੋ ਆਜ਼ਾਦੀ 2014 ਵਿਚ ਮਿਲੀ ਸੀ।’