September 21, 2024

PUNJAB

INDIA NEWS

ਧੰਨ ਧੰਨ ਸ਼੍ਰੀ ਬਾਬਾ ਭਟੋਆ ਸਾਹਿਬ ਜੱਦੀ ਜਠੇਰੇ ਗੋਤ ਭਟੋਏ ਪਿੰਡ ਕਲਰਾ ਜਿਲ੍ਹਾ ਜਲੰਧਰ ਵਿਖੇ ਪਿਤਰਾਂ ਦੇ ਸਾਂਝੇ ਸਰਾਧ 22 ਸਤੰਬਰ ਦਿਨ ਐਤਵਾਰ ਨੂੰ ਹੋਣਗੇ – ਪ੍ਰਧਾਨ ਸਰਦਾਰ ਬੂਟਾ ਸਿੰਘ


ਧੰਨ ਧੰਨ ਸ਼੍ਰੀ ਬਾਬਾ ਭਟੋਆ ਸਾਹਿਬ ਜੱਦੀ ਜਠੇਰੇ ਗੋਤ ਭਟੋਏ ਪਿੰਡ ਕਲਰਾ ਜਿਲ੍ਹਾ ਜਲੰਧਰ ਵਿਖੇ ਪਿਤਰਾਂ ਦੇ ਸਾਂਝੇ ਸਰਾਧ 22 ਸਤੰਬਰ ਦਿਨ ਐਤਵਾਰ ਨੂੰ ਹੋਣਗੇ – ਪ੍ਰਧਾਨ ਸਰਦਾਰ ਬੂਟਾ ਸਿੰਘ

 

ਜਲੰਧਰ,(ਪੱਤਰ ਪ੍ਰੇਰਕ ) – ਧੰਨ ਧੰਨ ਬਾਬਾ ਭਟੋਆ ਸਾਹਿਬ ਜੀ ਜੱਦੀ ਜਠੇਰੇ ਗੋਤ ਭਟੋਏ ਪਿੰਡ ਕਾਲਰਾ ਜਿਲਾ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿਤਰਾਂ ਦੇ ਸਾਂਝੇਂ ਸਰਾਧ ਦਿਨ ਐਤਵਾਰ 22 ਸਤੰਬਰ ਨੂੰ ਜਠੇਰੇ ਸਥਾਨ ਕਾਲਰਾ ਵਿਖੇ ਕੀਤੇ ਜਾਣਗੇ।

ਬਾਬਾ ਭਟੋਆ ਸਾਹਿਬ ਪ੍ਰਬੰਧਕ ਕਮੇਟੀ ਮੁੱਖ ਪ੍ਰਧਾਨ ਸਰਦਾਰ ਬੂਟਾ ਸਿੰਘ ਤੇ ਸੰਪੂਰਨ ਪ੍ਰਬਧੰਕ ਕਮੇਟੀ ਵੱਲੋਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਭਟੋਆ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਂਝਾ ਸਰਾਧ ਪਿਤਰਾਂ ਦੇ ਲਈ ਤਿਆਰ ਕੀਤਾ ਜਾਵੇਗਾ। ਜਿਸ ਵਿੱਚ ਲੰਗਰ ਸਬੰਧਿਤ ਸੰਗਤਾਂ ਵੱਲੋਂ ਕੱਚੇ ਸਮਾਨ ਦੀ ਸਮਗਰੀ ਦਰਬਾਰ ਵਿਖੇ ਭੇਟਾ ਕੀਤੀ ਜਾ ਸਕਦੀ ਹੈ ਤਾਂ ਕੀ ਲੰਗਰ ਪ੍ਰਬੰਧਕ ਕਮੇਟੀ ਵੱਲੋਂ ਇੱਕ ਤਰਫਾ ਹੀ ਤਿਆਰ ਕੀਤਾ ਜਾਵੇ ਜੀ ਅਤੇ ਇਸ ਉੱਤੇ ਵੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਹਿਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸੰਗਤ ਕਿਸੇ ਵੀ ਤਰ੍ਹਾਂ ਦਾ ਲੰਗਰ ਘਰੋਂ ਬਣਾ ਕੇ ਨਾ ਲੈ ਕੇ ਆਉਣ ।

ਸੰਗਤਾਂ ਵਲੋਂ ਜੋ ਵੀ ਸਮਗਰੀ ਲੰਗਰ ਸੰਬੰਧਿਤ ਆਵੇਗੀ ਉਹ ਐਤਵਾਰ ਸਵੇਰੇ 7 ਵਜੇ ਤੋਂ ਪਹਿਲਾ ਪਹਿਲਾਂ ਜਠੇਰੇ ਬਾਬਾ ਭਟੋਆ ਸਾਹਿਬ ਦਰਵਾਰ ਵਿਖੇ ਸਾਰੀ ਸਮਗਰੀ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਜਾਵੇ ਜੀ ਤਾਂ ਕੇ ਪਿੱਤਰਾਂ ਦੇ ਸਰਾਧ ਸਬੰਧੀਂ ਲੰਗਰ ਨੂੰ ਸਮੇਂ ਸਿਰ ਤਿਆਰ ਕਰਕੇ ਭੋਗ ਲਗਾਏ ਜਾਣ।