ਪੰਡਿਤ ਪੁਨੀਤ ਗੋਗੀ ਨੇ ਜ਼ਰੂਰਤਮੰਦ ਲੋਕਾਂ ਨੂੰ ਭੰਡਾਰਾ ਵਰਤਾ ਕੇ ਮਨਾਇਆ ਜਨਮਦਿਨ

ਪੰਡਿਤ ਪੁਨੀਤ ਗੋਗੀ ਨੇ ਜ਼ਰੂਰਤਮੰਦ ਲੋਕਾਂ ਨੂੰ ਭੰਡਾਰਾ ਵਰਤਾ ਕੇ ਮਨਾਇਆ ਜਨਮਦਿਨ

 

ਬੁਢਲਾਡਾ ਦਵਿੰਦਰ ਸਿੰਘ ਕੋਹਲੀ

ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਸੀਨੀਅਰ ਮੈਂਬਰ ਅਤੇ ਸ਼੍ਰੀ ਸੰਤੋਸ਼ੀ ਮਾਤਾ ਮੰਦਿਰ ਦੇ ਪੁਜਾਰੀ ਪੰਡਿਤ ਪੁਨੀਤ ਸ਼ਰਮਾ ਨੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਪੁਰਾਣੀ ਅਨਾਜ ਮੰਡੀ ਵਿਖੇ ਜ਼ਰੂਰਤਮੰਦ ਲੋਕਾਂ ਨੂੰ ਭੰਡਾਰਾ ਵਰਤਾ ਕੇ ਆਪਣਾ 39ਵਾਂ ਜਨਮਦਿਨ ਮਨਾਇਆ।ਇਸ ਮੌਕੇ ਉਨ੍ਹਾਂ ਦੇ ਧਰਮ ਪਤਨੀ ਸ਼੍ਰੀਮਤੀ ਪ੍ਰਤਿਗਿਆ ਸ਼ਰਮਾ ਵੀ ਨਾਲ ਮੌਜੂਦ ਸਨ।ਇਸ ਸਬੰਧੀ ਪੰਡਿਤ ਪੁਨੀਤ ਗੋਗੀ ਜੀ ਨੇ ਕਿਹਾ ਕਿ ਆਪਣਾ ਜਨਮਦਿਨ ਇਸ ਢੰਗ ਨਾਲ ਮਨਾ ਕੇ ਉਨ੍ਹਾਂ ਨੂੰ ਅਸੀਮ ਖੁਸ਼ੀ ਪ੍ਰਾਪਤ ਹੋਈ ਹੈ ਕਿਉਂਕਿ ਇੱਥੇ ਜ਼ਰੂਰਤਮੰਦ ਲੋਕਾਂ ਨੂੰ ਭੰਡਾਰਾ ਕਰਵਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਜਨਮਦਿਨ, ਵਿਆਹ ਦੀ ਵਰ੍ਹੇਗੰਢ, ਘਰੇਲੂ ਸੁੱਖ—ਸ਼ਾਂਤੀ ਆਦਿ ਮੌਕੇ ਜ਼ਰੂਰਤਮੰਦਾਂ ਦੀ ਮਦਦ ਕਰਕੇ ਆਪਣਾ ਖੁਸ਼ੀ ਨੂੰ ਦੁਗੁਣਾ ਕਰਨ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਦੌਰਾਨ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਉਨ੍ਹਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਮੈਨੇਜਿੰਗ ਕਮੇਟੀ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਅਤੇ ਪ੍ਰਧਾਨ ਦੁਸ਼ਹਿਰਾ ਕਮੇਟੀ ਮਾਨਸਾ ਪ੍ਰਵੀਨ ਗੋਇਲ, ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ, ਪ੍ਰਧਾਨ ਐਕਟਰ ਬਾਡੀ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵਰੁਣ ਬਾਂਸਲ, ਪ੍ਰਧਾਨ ਸੰਤਸ਼ੀ ਮਾਤਾ ਮੰਦਿਰ ਕਮੇਟੀ ਵਿਨੋਦ ਗੂਗਨ, ਆਰ ਸੀ ਗੋਇਲ, ਅਨੀਸ਼ ਕੁਮਾਰ, ਬਲਜੀਤ ਕੜਵਲ, ਸੰਜੇ ਮਿੱਤਲ ਅਤੇ ਅਰੁਣ ਕੁਮਾਰ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਮੌਜੂਦ ਸਨ।