ਇਰਾਦਾ ਕਤੱਲ ਅਤੇ ਡਕੈਤੀ ਦੇ ਕੇਸ ਦਾ ਮੁੱਖ ਦੋਸ਼ੀ ਕ੍ਰਿਸਨ ਕੁਮਾਰ ਜਮਾਨਤ ਤੇ ਰਿਹਾਅ
ਬਰਨਾਲਾ 20 ਸਤੰਬਰ/-ਕਰਨਪ੍ਰੀਤ ਕਰਨ
ਮਾਨਯੋਗ ਅਡੀਸ਼ਨਲ ਸੈਸਨ ਜੱਜ ਸਾਹਿਬ ਬਰਨਾਲਾ ਵੱਲੋਂ ਲੀਗਲ ਏਡ ਡਿਫੈਂਸ ਕੌਸਂਲ ਸ੍ਰੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ
ਇਰਾਦਾ ਕਤੱਲ ਅਤੇ ਡਕੈਤੀ ਦੇ ਕੇਸ ਦਾ ਮੁੱਖ ਦੋਸ਼ੀ ਕ੍ਰਿਸਨ ਕੁਮਾਰ ਜਮਾਨਤ ਤੇ ਰਿਹਾਅ ਕੀਤਾ ਗਿਆ ਜਿਕਰਯੋਗ ਹੈ ਥਾਣਾ ਸਿਟੀ ਬਰਨਾਲਾ ਵਿਖੇ ਕੁਝ ਦਿਨ ਪਹਿਲਾਂ ਕ੍ਰਿਸਨ ਕੁਮਾਰ ਅਤੇ ਉਸ ਦੇ ਦੋਸਤ ਉੱਪਰ ਇੱਕ ਕੇਸ ਧਾਰਾ
126(2),309(6),311,109,115(2),118(7) ,3(5),317(2)BNS ਇਰਾਦਾ ਕਤਲ ਅਤੇ ਡਕੈਤੀ ਦਾ ਦਰਜ ਹੋਇਆ ਸੀ ਜਿਸ ਸੰਬੰਧੀ ਕ੍ਰਿਸਨ ਕੁਮਾਰ ਜਿਲ੍ਹਾ ਜੇਲ ਬਰਨਾਲਾ ਵਿਖੇ ਬੰਦ ਸੀ ਇਸ ਕੇਸ ਵਿੱਚ ਮਦੱਈ ਦੀਆਂ ਸੱਟਾਂ ਸੰਬੰਧੀ ਅਤੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਸੰਬੰਧੀ ਕੋਈ ਮੈਡੀਕਲ ਓਪੀਨੀਅਨ ਨਹੀਂ ਲਈ ਗਈ ਜਿਸ ਕਰਕੇ ਜਾਹਿਰ ਕਰਦੀਆਂ ਸੱਟਾਂ ਸਾਬਿਤ ਨਹੀਂ ਹੋ ਸਕੀਆਂ ਜਿਸ ਦੀ ਮਾਨਯੋਗ ਅਡੀਸ਼ਨਲ ਸੈਸਨ ਜੱਜ ਸਾਹਿਬ ਬਰਨਾਲਾ ਵੱਲੋਂ ਲੀਗਲ ਏਡ ਡਿਫੈਂਸ ਕੌਸਂਲ ਸ੍ਰੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਿਤੀ 20.09.2024 ਨੂੰ ਬਰ ਜਮਾਨਤ ਰਿਹਾਅ ਕਰਨ ਦਾ ਹੁਕਮ ਸੁਣਾਇਆ