ਬੀਮਾ ਕੰਪਨੀ ਨੂੰ ਕਲੇਮ ਦੀ ਰਕਮ 45, 950 /- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ

ਬਰਨਾਲਾ 20 ਸਤੰਬਰ ਕਰਨਪ੍ਰੀਤ ਕਰਨ

ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਅਤੇ ਮੈਂਬਰ ਉਰਮਿਲਾ ਕੁਮਾਰੀ ਦੇ ਬੈਂਚ ਵੱਲੋਂ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਪਾਸੋਂ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਰਾਕੇਸ਼ ਕੁਮਾਰ ਸਿੰਗਲਾ ਪੁੱਤਰ ਲਛਮਣ ਦਾਸ ਵਾਸੀ ਧੌਲਾ ਨੂੰ 45,950/- ਰੁਪਏ ਬੀਮੇ ਦੀ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਪਾਸੋਂ ਆਪਣਾ ਵਾ ਆਪਣੇ ਪਰਿਵਾਰ ਦਾ ਮੈਡੀਕਲ ਬੀਮਾ ਕਰਵਾਇਆ ਸੀ ਜੋ ਰਾਕੇਸ਼ ਕੁਮਾਰ ਸਿੰਗਲਾ ਮਿਤੀ 31-01-2023 ਨੂੰ ਪੇਟ ਵਿੱਚ ਦਰਦ ਹੋਣ ਲੱਗਾ ਤਾਂ ਉਹ ਆਰ.ਜੀ. ਸਟੋਨ ਅਤੇ ਸੁਪਰ ਸਪੈਸ਼ਲਟੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਹੋਇਆ ਜਿਥੇ ਡਾਕਟਰ ਸਾਹਿਬ ਵੱਲੋਂ ਆਪਰੇਸ਼ਨ ਕਰਕੇ ਪੱਥਰੀ ਕੱਢੀ ਗਈ। ਜਿਸਦੇ ਇਲਾਜ਼ ਦਾ ਖਰਚਾ 45,950/- ਰੁਪਏ ਬੀਮਾ ਕੰਪਨੀ ਵੱਲੋਂ ਪਾਲਿਸੀ ਲੈਣ ਤੋਂ ਪਹਿਲਾਂ ਬਿਮਾਰੀ ਹੋਣ ਦਾ ਬਹਾਨਾ ਕਰਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਦ ਰਾਕੇਸ਼ ਕੁਮਾਰ ਸਿੰਗਲਾ ਨੇ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਦੇ ਖਿਲਾਫ ਕੇਸ ਦਾਇਰ ਕੀਤਾ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਰਾਕੇਸ਼ ਕੁਮਾਰ ਸਿੰਗਲਾ ਵੱਲੋਂ ਮਿਤੀ 04-08-2022 ਨੂੰ ਪ੍ਰਪੋਜ਼ਲ ਫਾਰਮ ਭਰਿਆ ਗਿਆ ਸੀ, ਉਸ ਦਿਨ ਉਸਨੂੰ ਕੋਈ ਬਿਮਾਰੀ ਨਹੀਂ ਸੀ, ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਨੂੰ ਉਕਤ ਰਕਮ 45,950/- ਰੁਪਏ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।