September 21, 2024

PUNJAB

INDIA NEWS

ਕਰਨੈਲ ਸਿੰਘ ਨਿੱਘੇ ਸੁਭਾਅ ਅਤੇ ਨੇਕ ਦਿਲ ਦੇ ਵਿਅਕਤੀ ਸਨ।

ਕਰਨੈਲ ਸਿੰਘ ਨਿੱਘੇ ਸੁਭਾਅ ਅਤੇ ਨੇਕ ਦਿਲ ਦੇ ਵਿਅਕਤੀ ਸਨ।

ਮਾਨਸਾ ਸਤੰਬਰ 20 (ਪੱਤਰ ਪ੍ਰੇਰਕ ) ਸਵ: ਕਰਨੈਲ ਸਿੰਘ ਪੁੱਤਰ ਸ੍ਰੀ ਚੰਨਣ ਸਿੰਘ ਵਾਸੀ ਸੱਦਾ ਸਿੰਘ ਵਾਲਾ ਜਿਲ੍ਹਾ ਮਾਨਸਾ ਦੇ ਰਹਿਣ ਵਾਲੇ ਸਨ। ਕਰਨੈਲ ਸਿੰਘ ਦਾ ਜਨਮ 01.01. 1937 ਨੂੰ ਹੋਇਆ ਸੀ। ਕਰਨੈਲ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਸਨ। ਜੋ ਕਿ ਗੁਰੂ ਘਰ ਦੇ ਗ੍ਰੰਥੀ ਵੀ ਸਨ। ਕਰਨੈਲ ਸਿੰਘ ਦੇ ਦੋ ਪੁੱਤਰ ਵੱਡੇ ਪੁੱਤਰ ਫੁੰਮਣ ਸਿੰਘ ਸਿਵਲ ਸਰਜਨ ਦਫਤਰ ਮਾਨਸਾ ਤੋਂ ਸੁਪਰਡੈਂਟ ਰਿਟਾਇਰ ਹੋ ਚੁੱਕੇ ਹਨ ਅਤੇ ਦੂਸਰਾ ਛੋਟਾ ਪੁੱਤਰ ਨਿਰਮਲ ਸਿੰਘ ਪ੍ਰਾਈਵੇਟ ਡਾਕਟਰੀ ਪ੍ਰੈਕਟਸ ਕਰਦਾ ਸੀ। ਜਿਸਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਕਰਨੈਲ ਸਿੰਘ ਦੇ ਘਰ ਚਾਰ ਲੜਕੀਆਂ ਨੇ ਜਨਮ ਲਿਆ ਜੋ ਕਿ ਤਿੰਨ ਲੜਕੀਆਂ ਜਿੰਦਾ ਹਨ ਅਤੇ ਵੱਡੀ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ। ਕਰਨੈਲ ਸਿੰਘ ਦੇ ਚਾਰ ਜੁਆਈ ਜਸਪਾਲ ਸਿੰਘ ਵਾਟਰ ਸਪਲਾਈ ਵਿੱਚ ਸੇਵਾਵਾਂ ਨਿਭਾ ਰਹੇ ਹਨ। ਗੁਰਜੰਟ ਸਿੰਘ ਅਤੇ ਹਰਪਾਲ ਸਿੰਘ ਟੇਲਰ-ਮਾਸਟਰ ਹਨ। ਦਰਸ਼ਨ ਸਿੰਘ ਖੇਤੀਬਾੜੀ ਕਰਦੇ ਹਨ। ਕਰਨੈਲ ਸਿੰਘ ਦੇ ਤਿੰਨ ਪੋਤੇ ਹਨ ਅਤੇ ਦੋ ਨੂਹਾਂ ਅਤੇ ਇੱਕ ਪੋਤਾ ਵਿਆਉਣ ਤੋਂ ਰਹਿੰਦਾ ਹੈ। ਕਰਨੈਲ ਸਿੰਘ ਦੇ ਦੋ ਵੱਡੇ ਪੋਤੇ ਹੈਲਥ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਹਨ ਅਤੇ ਸਭ ਤੋਂ ਵੱਡੀ ਨੂੰਹ ਵੀ ਹੈਲਥ ਡਿਪਾਰਟਮੈਂਟ ਵਿੱਚ ਨੌਕਰੀ ਕਰਦੀ ਹੈ। ਕਰਨੈਲ ਸਿੰਘ ਦੇ ਪੰਜ ਦੋਹਤੇ ਤਿੰਨ ਦੋਹਤੀਆਂ ਹਨ। ਸਭ ਤੋਂ ਵੱਡਾ ਦੋਹਤਾ ਬਲਜੀਤ ਸਿੰਘ ਜਿਲ੍ਹਾ ਬਾਲ ਸਰੁੱਖਿਆ ਦਫਤਰ ਮਾਨਸਾ ਵਿਖੇ ਬਤੌਰ ਕਲਰਕ ਦੀਆਂ ਸੇਵਾਵਾਂ ਨਿਭਾ ਰਿਹਾ ਹੈ। ਕਰਨੈਲ ਸਿੰਘ ਦੇ ਦੂਸਰੇ ਦੋਹਤੇ ਕਰਮਜੀਤ ਸਿੰਘ ਟੇਲਰ ਮਾਸਟਰ ਹੈ, ਸਰਵਨ ਸਿੰਘ ਖੇਤੀਬਾੜੀ ਕਰਦਾ ਹੈ, ਸਤਨਾਮ ਸਿੰਘ ਵਧੀਆ ਸੈਟਲ ਹੈਪੀ ਸਿੰਘ ਆਸਟ੍ਰੇਲੀਆ ਵਿੱਚ ਸੈਟਲ ਹੈ। ਕਰਨੈਲ ਸਿੰਘ ਦੇ ਤਿੰਨ ਦੋਹ ਨੂੰਹਾਂ ਹਨ। ਜੋ ਕਿ ਇੱਕ ਨੂੰਹ ਆਸਟ੍ਰੇਲੀਆ ਵਿੱਚ ਹੈ ਅਤੇ ਦੋ ਨੂੰਹਾਂ ਘਰੇਲੂ ਕੰਮ ਕਾਰ ਵੇਖਦੀਆਂ ਹਨ। ਕਰਨੈਲ ਸਿੰਘ ਦੀ ਤਿੰਨ ਦੋਹਤੀਆਂ ਸ਼ਾਦੀ ਸੂਦਾ ਹਨ ਅਤੇ ਵਧੀਆ ਘਰਾਂ ਵਿੱਚ ਸੈਟਲ ਹਨ। ਕਰਨੈਲ ਸਿੰਘ ਦਾ ਪਰਿਵਾਰ ਬਹੁਤ ਵੱਡਾ ਹੈ। ਜੋ ਕਿ ਸਾਰਾ ਪਰਿਵਾਰ ਵਧੀਆ ਸੈਟਲ ਹੈ। ਸਾਨੂੰ ਸਾਰੇ ਹੀ ਪਰਿਵਾਰ ਨੂੰ ਕਰਨੈਲ ਸਿੰਘ ਦੀ ਮੌਤ ਤੋਂ ਬਾਅਦ ਬਹੁਤ ਹੀ ਘਾਟ ਮਹਿਸੂਸ ਹੋਈ ਹੈ। ਜੋ ਕਿ ਸਾਡੇ ਬਜੁਰਗ ਘਰ ਦਾ ਸ਼ਿੰਗਾਰ ਅਤੇ ਘਰ ਦਾ ਤਾਲਾ ਹੁੰਦੇ ਹਨ। ਕਰਨੈਲ ਸਿੰਘ ਸਾਡੇ ਘਰ ਦੀ ਰੌਣਕ ਸਨ। ਕਰਨੈਲ ਸਿੰਘ ਨਿੱਘੇ ਸੁਭਾਅ ਅਤੇ ਨੇਕ ਦਿਲ ਬੰਦੇ ਸਨ। ਕਰਨੈਲ ਸਿੰਘ ਦੀ ਮੌਤ ਤੋਂ ਬਾਅਦ ਸਾਰੇ ਪਿੰਡ ਨੇ ਬਹੁਤ ਹੀ ਸੋਗ ਮਨਾਇਆ ਹੈ।ਉਹਨਾਂ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ

ਮਿਤੀ 22 ਸਤੰਬਰ 2024 ਦਿਨ ਐਤਵਾਰ ਨੂੰ ਦੁਪਹਿਰ 12:30 ਵਜੇ ਦੁਰਗਾ ਭਵਨ (ਪੁਰਾਣਾ ਵਿਸ਼ਵਕਰਮਾ ਭਵਨ), ਲਿੰਕ ਰੋਡ, ਮਾਨਸਾ ਵਿਖੇ ਪਾਏ ਜਾਣਗੇ ।