ਜ਼ਿਲ੍ਹਾ ਬਰਨਾਲਾ ਵਿੱਚ ਜਿਲਾ ਮਹਿਲਾ ਕਾਂਗਰਸ ਜਿਲਾ ਪ੍ਰਧਾਨ ਮਨਵਿੰਦਰ ਪੱਖੋ ਦੀ ਅਗੁਵਾਈ ਹੇਠ ਰਵਨੀਤ ਬਿੱਟੂ ਦਾ ਪੁਤਲਾ ਫੁਕਿਆ ਗਿਆ ।
ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਕਾਲਾ ਢਿੱਲੋਂ ਦੀ ਅਗੁਵਾਈ ਹੇਠ ਕਾਂਗਰਸੀਆਂ ਨੇ ਵੱਡੀ ਗਿਣਤੀ ਚ ਹਾਜ਼ਿਰੀ ਭਰੀ
ਬਰਨਾਲਾ,19 ਸਤੰਬਰ ਕਰਨਪ੍ਰੀਤ ਕਰਨ
ਪੰਜਾਬ ਦੀ ਦਿਨੋ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਲੋਂ ਦਿੱਤੇ ਗਏ ਧਰਨੇ ਲਾਉਣ ਦੇ ਪ੍ਰੋਗਰਾਮਾਂ ਦੇ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਮਹਿਲਾ ਕਾਂਗਰਸ ਜਿਲਾ ਪ੍ਰਧਾਨ ਮਨਵਿੰਦਰ ਪੱਖੋ ਦੀ ਅਗੁਵਾਈ ਹੇਠ ਰਵਨੀਤ ਬਿੱਟੂ ਦਾ ਪੁਤਲਾ ਫੁਕਿਆ ਗਿਆ ਜਿਸ ਵਿੱਚ ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਕਾਲਾ ਢਿੱਲੋਂ ਦੀ ਅਗੁਵਾਈ ਹੇਠ ਕਾਂਗਰਸੀਆਂ ਨੇ ਵੱਡੀ ਗਿਣਤੀ ਚ ਹਾਜ਼ਿਰੀ ਭਰੀ ਅਤੇ ਵਰਕਰਾਂ ਨੇ ਧਰਨਾ ਦਿੱਤਾ,! ਜਿਲਾ ਮਹਿਲਾ ਵਿੰਗ ਪ੍ਰਧਾਨ ਮਨਵਿੰਦਰ ਪੱਖੋ ਨੇ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਵਿਰੋਧੀ ਧਿਰ (ਲੋਕ ਸਭਾ) ਦੇ ਸਤਿਕਾਰਯੋਗ ਨੇਤਾ ਸ਼੍ਰੀ ਰਾਹੁਲ ਗਾਂਧੀ ਨੂੰ ‘ਅੱਤਵਾਦੀ’ ਕਹਿਣਾ ਉਹਨਾਂ ਦੀ ਮਾਨਸਿਕਤਾ ਨੂੰ ਦਿਖਾਉਂਦਾ ਹੈ ਉਹਨਾਂ ਬਾਰੇ ਅਜਿਹੇ ਬਿਆਨਾਂ ਦੀ ਸੱਖਤ ਨਿੰਦਾ ਕਰਦੇ ਹਾਂ ਪੰਜਾਬ ਦੇ ਹਾਲਾਤ ਇਹ ਹਨ ਕਿ ਪੂਰੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਬਣੀ ਹੋਈ ਹੈ,ਦਿਨ ਦਿਹਾੜੇ ਲੁਟੇਰੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ,ਜਿਸ ਕਰਕੇ ਲੋਕਾਂ ਦੀ ਜਾਨ ਅਤੇ ਮਾਲ ਦਾ ਵੱਡੇ ਪੱਧਰ ਨੁਕਸਾਨ ਹੋ ਰਿਹਾ ਹੈ।
ਔਰਤਾਂ ਦਾ ਘਰਾਂ ਤੋਂ ਬਾਹਰ ਨਿਕਲਣ ਤੋ ਡਰਦੀਆਂ ਹਨ ਔਰਤਾਂ ਦ ਗਹਿਣੇ,ਪਰਸ ਮੋਬਾਇਲ ਅਤੇ ਹੋਰ ਕੀਮਤੀ ਵਸਤੂਆਂ ਦੇ ਨਾਲੋ ਨਾਲ ਉਨ੍ਹਾਂ ਦੀਆਂ ਇੱਜਤਾਂ ਸਰੇਬਜਾਰ ਲੁੱਟੀਆਂ ਜਾ ਰਹੀਆਂ ਹਨ । ਪੰਜਾਬ ਦ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਿਹਾ ਹੈ । ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੇ ਜਸਨ ਮਾਲ ਦੀ ਰਾਖੀ ਕਰਨ ਵਿੱਚ ਬੁਰੀ ਤਰਾਂ ਫੇਲ ਹੋ ਚੁੱਕੀ ਹੈ, ਗੈਂਗਸਟਰ ਫਿਰੌਤੀਆਂ ਵਸੂਲ ਕਰਨ ਦੇ ਬਾਵਜੂਦ ਵੀ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ,! ਉਹਨਾਂ ਕਿਹਾ ਕਿ ਇਮਾਨਦਾਰ ਪਾਰਟੀ ਕਹਾਓਣ ਵਾਲੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ । ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਸਭ ਕੁਝ ਜਾਣਦੇ ਹੋਏ ਵੀ ਕਾਰਵਾਈ ਕਰਨ ਤੋਂ ਕੰਨੀ ਕੁਤਰਾ ਰਹੇ ਨੇ,
ਇਸ ਮੌਕੇ ਕਾਲਾ ਢਿੱਲੋਂ ਸਮੇਤ ਸਮੁਚੇ ਕਾਂਗਰਸੀ ਆਗੂਆਂ ਵਰਕਰਾਂ ਸਮੂਹ ਮਹਿਲਾ ਕਾਂਗਰਸੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਬਾਜੀ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਦੇ ਅੰਦਰ ਅਮਨ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਲੋਕ ਡਰ ਭਰੇ ਮਹੌਲ ਵਿਚੋਂ ਨਿੱਕਲਕੇ ਸਾਂਤਮਈ ਜਿੰਦਗੀ ਜੀਅ ਸਕਣ । ਇਸ ਧਰਨੇ ਵਿੱਚ ਸਾਬਕਾ ਚੇਅਰਮੈਨ ਮੱਖਣ ਸ਼ਰਮਾ,,ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ,ਮਹੇਸ਼ ਲੋਟਾ ,ਗੁਰਪ੍ਰੀਤ ਲੱਕੀ ਪੱਖੋ ਸਾਬਕਾ ਜਿਲਾ ਪ੍ਰਧਾਨ ਨਰਿੰਦਰ ਸ਼ਰਮਾ, ਸੁਰਿੰਦਰ ਕੌਰ ਜਿਲਾ ਪ੍ਰੀਸ਼ਦ ਚੇਅਰਮੈਨ ,ਸੁਖਵਿੰਦਰ ਸਹਿਣਾ ਬਲਦੇਵ ਸਿੰਘ ਭੁੱਚਰ,ਮਨੀਸ਼ ਕੁਮਾਰ ਕਾਕਾ ਤੋਂ ਇਲਾਵਾ ਕਾਂਗਰਸੀ ਲੀਡਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਿਰ ਸਨ।