Skip to content
  • Punjab
  • National
  • International
  • Sports
  • Business
  • Entertainment
PUNJAB

PUNJAB

INDIA NEWS

FeaturedSports

ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਤੀਜਾ ਸਥਾਨ ਕੀਤਾ ਹਾਸਲ

November 10, 2021

ਰੀਗਾ : ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। 18 ਸਾਲਾ ਅਰਜੁਨ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਆਪਣੀਆਂ ਪਹਿਲੀਆਂ ਨੌਂ ਬਾਜ਼ੀਆਂ ਜਿੱਤੀਆਂ। ਉਨ੍ਹਾਂ ਨੇ ਇਸ ਟੂਰਨਾਮੈਂਟ ਨਾਲ 107.2 ਬਲਟਿਜ ਰੇਟਿੰਗ ਅੰਕ ਹਾਸਲ ਕੀਤੇ ਜਿਸ ਨਾਲ ਉਹ 2730 ਈਐੱਲਓ ਰੇਟਿੰਗ ਅੰਕਾਂ ਨਾਲ ਦੁਨੀਆ ਦੇ ਚੋਟੀ ਦੇ 30 ਖਿਡਾਰੀਆਂ ਵਿਚ ਪੁੱਜ ਗਏ।

ਇਸ ਭਾਰਤੀ ਗਰੈਂਡ ਮਾਸਟਰ ਨੇ ਪਹਿਲੀਆਂ 10 ਬਾਜ਼ੀਆਂ ਵਿਚ 9.5 ਅੰਕ ਹਾਸਲ ਕੀਤੇ ਤੇ ਇਸ ਵਿਚਾਲੇ ਲੇਵੋਨ ਆਰੋਨੀਅਨ, ਡੇਵਿਡ ਹਾਵੇਲ ਤੇ ਰਊਫ ਮਾਮੇਦੋਵ ਵਰਗੇ ਖਿਡਾਰੀਆਂ ‘ਤੇ 2-0 ਨਾਲ ਜਿੱਤ ਦਰਜ ਕੀਤੀ ਤੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਵੀ ਹਰਾਇਆ। ਆਖ਼ਰੀ ਗੇੜ ਵਿਚ ਹਾਲਾਂਕਿ ਯੂਕਰੇਨ ਦੇ ਕਿਰੀਲ ਸ਼ੇਵਚੇਂਕੋ ਨੇ ਉਨ੍ਹਾਂ ਨੂੰ 2-0 ਨਾਲ ਹਰਾ ਦਿੱਤਾ। ਉਨ੍ਹਾਂ ਨੇ ਆਖ਼ਰ ਵਿਚ ਕਾਰੂਆਨਾ ਦੇ ਬਰਾਬਰ 13.5 ਅੰਕ ਹਾਸਲ ਕੀਤੇ। ਉਨ੍ਹਾਂ ਨੇ 18 ਬਾਜ਼ੀਆਂ ਵਿਚੋਂ 13 ਵਿਚ ਜਿੱਤ ਦਰਜ ਕੀਤੀ।

ਉਨ੍ਹਾਂ ਨੇ ਇਕ ਬਾਜ਼ੀ ਡਰਾਅ ਖੇਡੀ ਤੇ ਆਖ਼ਰੀ ਚਾਰ ਬਾਜ਼ੀਆਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੇਵਚੇਂਕੋ ਨੇ 14 ਅੰਕਾਂ ਦੇ ਨਾਲ ਖ਼ਿਤਾਬ ਜਿੱਤਿਆ। ਭਾਰਤ ਦੇ ਹੋਰ ਖਿਡਾਰੀਆਂ ਵਿਚ ਨਿਹਾਲ ਸਰੀਨ 17ਵੇਂ, ਬੀ ਅਧੀਬਾਨ 39ਵੇਂ ਤੇ ਸ਼ਸ਼ੀਕਰਨ 50ਵੇਂ ਸਥਾਨ ‘ਤੇ ਰਹੇ। ਭਾਰਤੀ ਮਹਿਲਾਵਾਂ ਵਿਚ ਦਰੋਣਾਵੱਲੀ ਹਰਿਕਾ ਨੇ ਸਰਬੋਤਮ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 7.5 ਅੰਕਾਂ ਨਾਲ 88ਵੇਂ ਸਥਾਨ ਹਾਸਲ ਕੀਤਾ। ਹੋਰ ਖਿਡਾਰੀ ਪਦਮਿਨੀ ਰਾਊਤ (6.5) 103ਵੇਂ ਸਥਾਨ ਜਦਕਿ ਵੰਤਿਕਾ ਅਗਰਵਾਲ ਤੇ ਦਿਵਿਆ ਦੇਸ਼ਮੁਖ ਕ੍ਰਮਵਾਰ 108ਵੇਂ ਤੇ 109ਵੇਂ ਸਥਾਨ ‘ਤੇ ਰਹੀਆਂ।
Ad 1

Post navigation

⟵ ਕੋਲਕਾਤਾ ਦੇ ਮਿਤ੍ਰਾਭ ਗੁਹਾ ਬਣੇ ਭਾਰਤ ਦੇ 72ਵੇਂ ਗਰੈਂਡ ਮਾਸਟਰ
ਕੈਨੇਡਾ ਤੋਂ 100 ਸਾਲ ਬਾਅਦ ਭਾਰਤ ਵਾਪਸ ਪਰਤੀ ਅੰਨਪੂਰਨਾ ਦੀ ਮੂਰਤੀ ⟶

Related Posts

ਹੌਲਦਾਰ ਮੁਖਜੀਤ ਸਿੰਘ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ

ਮਾਨਸਾ, 27 ਜਨਵਰੀ: ਗੁਰਜੰਟ ਸਿੰਘ ਸ਼ੀਂਹ ਖ਼ੁਫ਼ੀਆ ਵਿਭਾਗ ’ਚ ਬਤੌਰ ਹੌਲਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਮੁਖਜੀਤ ਸਿੰਘ ਵਾਸੀ ਪਿੰਡ ਸੱਦਾ…

ਭਾਰਤੀ ਕਿਸਾਨ ਯੂਨੀਅਨ ਹੀਰਕੇ ਦੀ ਮੀਟਿੰਗ ਹੋਈ

5 ਮਾਰਚ ਨੂੰ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਲਈ ਰੈਲੀ : ਮਲੂਕ ਹੀਰਕੇ ਮਾਨਸਾ 21ਫਰਵਰੀ ਗੁਰਜੰਟ ਸਿੰਘ ਸ਼ੀਂਹ ਅੱਜ ਭਾਰਤੀ ਕਿਸਾਨ…

ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਅਧੀਨ ਜ਼ਿਲ੍ਹਾ ਮਾਨਸਾ ਸਭ ਤੋਂ ਵੱਧ ਪ੍ਰੋਜੈਕਟ ਅਪਰੂਵ ਹੋਣ ਵਾਲੇ ਭਾਰਤ ਦੇ ਪਹਿਲੇ 10 ਜਿਲਿ੍ਹਆਂ ਵਿਚ ਸ਼ਾਮਲ

ਮਾਨਸਾ, 11 ਮਾਰਚ : ਗੁਰਜੰਟ ਸਿੰਘ ਸ਼ੀਂਹ /ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਸਟੇਟ ਨੋਡਲ ਅਫਸਰ ਏ.ਆਈ.ਐਫ. ਪੰਜਾਬ ਦੇ ਯਤਨਾਂ ਸਦਕਾ ਜਿਲ੍ਹਾ ਮਾਨਸਾ ਭਾਰਤ…

Copyright © 2025 PUNJAB | Macro News by Ascendoor | Powered by WordPress.