September 19, 2024

PUNJAB

INDIA NEWS

ਬੀ ਕੇ ਯੂ ਮਾਲਵਾ ਡੀਐਸਪੀ ਸਰਦੂਲਗੜ੍ਹ ਦੇ ਦਫਤਰ ਅੱਗੇ 23 ਸਤੰਬਰ ਨੂੰ ਧਰਨਾ ਦੇਵੇਗੀ : ਮਲਕੀਤ ਜੋੜਕੀਆ

 ਮਾਮਲਾ ਆਹਲੂਪੁਰ ਦੀ ਸੁਮਨਦੀਪ ਕੌਰ ਦੀ ਜਮੀਨ ਚ ਧੱਕੇ ਨਾਲ ਕਾਬਜ ਹੋਣਾ ਦੱਸਿਆ

ਸਰਦੂਲਗੜ੍ਹ 15 ਸਤੰਬਰ ਗੁਰਜੰਟ ਸਿੰਘ 

ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਜਿਲ੍ਹਾ ਮਾਨਸਾ ਦੀ ਮੀਟਿੰਗ ਮਲਕੀਤ ਸਿੰਘ ਜੌੜਕੀਆਂ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਝੁਨੀਰ ਵਿਖੇ ਹੋਈ। ਮੀਟਿੰਗ ਵਿੱਚ ਮਲੂਕ ਸਿੰਘ ਹੀਰਕੇ ਸੂਬਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ।

ਮੀਟਿੰਗ ਵਿੱਚ ਸੁਮਨਦੀਪ ਕੌਰ ਪਤਨੀ ਸ਼ਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਹੀਰਕੇ ਦੀ ਜਮੀਨ ਦੇ ਕੇਸ ਬਾਰੇ ਵਿਚਾਰ ਕੀਤੀ ਗਈ ਸੁਮਨਦੀਪ ਕੌਰ ਮਾਤਾ ਪਿਤਾ ਗੁਰਦੇਵ ਸਿੰਘ ਦੀ ਇਕਲੌਤੀ ਔਲਾਦ ਹੋਣ ਕਾਰਨ ਪਿੰਡ ਆਹਲੂਪੁਰ ਤਹਿਸੀਲ ਸਰਦੂਲਗੜ੍ਹ (ਮਾਨਸਾ) ਵਿਖੇ ਆਪਣੇ ਪਿਤਾ ਦੀ ਜਮੀਨ ਦੀ ਹੱਕਦਾਰ ਹੈ। ਸੁਮਨਦੀਪ ਕੌਰ ਨੂੰ ਆਪਣੇ ਪਿਤਾ ਦੀ ਸਵਾ ਦੋ ਕਿੱਲੇ ਜਮੀਨ ਮਿਲੀ ਹੋਈ ਹੈ। ਕਿਉਂਕਿ ਸੁਮਨਦੀਪ ਕੌਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਸੁਮਨਦੀਪ ਕੌਰ ਨੇ ਆਪਣੀ ਜਮੀਨ ਵਿੱਚ ਕਣਕ ਦੀਆਂ ਫਸਲ ਬੀਜੀ ਹੋਈ ਸੀ। ਜਦੋਂ ਕਣਕ ਵੱਢਣਯੋਗ ਹੋਈ ਤਾਂ ਮਿਤੀ 18 ਮਈ2024 ਨੂੰ ਸੁਮਨਦੀਪ ਕੌਰ ਅਤੇ ਉਸਦੇ ਪਤੀ ਸਨਪ੍ਰੀਤ ਸਿੰਘ ਆਪਣੇ ਖੇਤ ਜਾਂਦੇ ਤਾਂ ਉਥੇ ਦੇਖਿਆ ਕਿ ਉਸਦੇ ਤਾਇਆ ਹਰਜੀਤ ਸਿੰਘ ਪੁੱਤਰ ਮਨਜੀਤ ਸਿੰਘ, ਗੁਰਤੇਜ ਸਿੰਘ ਪੁੱਤਰ ਕਰਮਜੀਤ ਸਿੰਘ ਅਤੇ ਪਰਗਟ ਸਿੰਘ ਪੁੱਤਰ ਹਰਜੀਤ ਸਿੰਘ, ਕੁਲਦੀਪ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਸਰਦੂਲਗੜ੍ਹ ਕਣਕ ਦੀ ਕਟਵਾਈ ਕਰਵਾ ਰਹੇ ਸਨ। ਜਿਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ ਫੜੀਆਂ ਹੋਈਆਂ ਸਨ ਅਤੇ ਉਪਰੋਕਤ ਵਜੋਂ ਟਰੈਕਟਰ, ਟਰਾਲੀਆਂ ਵੀ ਖੇਤ ਵਿੱਚ ਲਿਆਂਦੀਆਂ ਹੋਈਆਂ ਸਨ ਅਤੇ ਕਰਪੈਨ ਕਣਕ ਵੱਢ ਰਹੀ ਸੀ।ਵੇਖਦੇ ਹੀ ਵੇਖਦੇ ਸਵਾ ਦੋ ਕਿੱਲੇ ਕਣਕ ਵੱਡ ਲਈ ਸੁਮਨਦੀਪ ਕੌਰ ਅਤੇ ਉਸਦੇ ਪਤੀ ਸ਼ਨਪ੍ਰੀਤ ਸਿੰਘ ਵੱਲੋਂ ਇਸ ਬਾਰੇ ਇਤਰਾਜ ਕੀਤਾ ਗਿਆ ਤਾਂ ਉਹਨਾਂ ਨੂੰ ਧੱਕੇ ਮਾਰ ਕੇ ਖੇਤ ਵਿੱਚੋਂ ਕੱਡ ਦਿੱਤਾ ਗਿਆ ਨਾਲੇ ਕੁੱਟ ਮਾਰ ਕੀਤੀ ਗਈ। ਇਸ ਸਬੰਧੀ ਮਿਤੀ 19 ਅਪ੍ਰੈਲ 2024 ਨੂੰ ਸੁਮਨਦੀਪ ਕੌਰ ਪੁੱਤਰੀ ਸਵਰਗਵਾਸੀ ਗੁਰਦੇਵ ਸਿੰਘ ਵੱਲੋਂ ਥਾਣਾ ਸਰਦੂਲਗੜ੍ਹ ਵਿਖੇ ਦਰਖਾਸਤ ਦਿੱਤੀ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਮਿਤੀ 22 ਅਪ੍ਰੈਲ 2024 ਨੂੰ ਡੀ.ਐੱਸ.ਪੀ. ਸਰਦੂਲਗੜ੍ਹ ਵਿਖੇ ਦਰਖਾਸਤ ਦਿੱਤੀ ਜਿਸ ਤੇ ਵੀ ਕੋਈ ਕਾਰਵਾਈ ਨਾਂ ਹੀ ਕੋਈ ਗਿਰਫਤਾਰੀ ਹੋਈ। ਵਾਰ ਵਾਰ ਚੱਕਰ ਮਾਰਨ ਤੇ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਜੱਥੇਬੰਦੀ ਵੱਲੋਂ ਵਿਚ਼ਾਰ ਕਰਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ । ਉਹਨਾਂ ਦੱਸਿਆ ਕਿ 23 ਸਤੰਬਰ 2024 ਨੂੰ ਦਫਤਰ ਡੀ.ਐੱਸ.ਪੀ ਸਰਦੂਲਗੜ੍ਹਵਿਖੇ ਪੰਜ ਰੋਜਾ ਧਰਨਾ ਦਿੱਤਾ ਜਾਵੇਗਾ। ਸਾਰੇ ਕਿਸਾਨਾਂ ਵੱਲੋਂ ਸਹਿਮਤੀ ਦਿੱਤੀ ਗਈ ਕਿ ਟਰੈਕਟਰ ਟਰਾਲੀਆਂ ਸਮੇਤ ਪੱਕਾ ਧਰਨਾ ਲਾਇਆ ਜਾਵੇਗਾ। ਅਤੇ ਹਰ ਰੋਜ ਅਲੱਗ-ਅਲੱਗ ਐਕਸ਼ਨ ਹੋਣਗੇ। ਇਸ ਮੌਕੇ ਬਿਕਰ ਸਿੰਘ ਝੰਡੂਕੇ, ਸ਼ੁਭਕਰਨ ਸਿੰਘ ਬਰਨ ਜੱਗਾ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ, ਸੁੱਚਾ ਸਿੰਘ, ਸੁਚਦੇਵ ਸਿੰਘ ਆਦਿ ਹਾਜ਼ਰ ਸਨ।