ਬਰਨਾਲਾ ਦੀ ਜਿਮਨੀ ਚੋਣ ਭਗਵੰਤ ਮਾਨ ਬਨਾਮ ਮੀਤ ਹੇਅਰ ਬਣੀ ਉਮੀਦਵਾਰ ਦੀ ਚੋਣ ਅਤੇ ਟਿਕਟ ਭੰਬਲਭੂਸੇ ਚ

ਆਪ,ਕਾਂਗਰਸ ,ਭਾਜਪਾ ,ਅਕਾਲੀ ਦਲ ਦੇ ਟਿਕਟ ਦੇ ਦਾਵੇਦਾਰਾਂ ਵਲੋਂ ਸਾਧੇ ਜਾ ਰਹੇ ਹਨ ਚੋਣ ਸੰਪਰਕ ,ਪਰੰਤੂ 1,ਅਨਾਰ 100 ਬਿਮਾਰ ਦੀ ਦੌੜ ਜਾਰੀ

ਬਰਨਾਲਾ,14,ਸਤੰਬਰ /-/ਕਰਨਪ੍ਰੀਤ ਕਰਨ  :ਅਗਾਮੀ ਹੋਣ ਵਾਲੀ ਬਰਨਾਲਾ ਦੀ ਜ਼ਿਮਨੀ ਚੋਣ ਲਈ ਜਿੱਥੇ ਪਾਰਟੀਆਂ ਨਾਲ ਜੁੜੇ ਆਗੂਆਂ ਵਰਕਰਾਂ ਵਲੋਂ ਆਪਣੇ ਨਿਸ਼ਾਨੇ ਲਾਏ ਜਾ ਰਹੇ ਹਨ ਪਰੰਤੂ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਹਲਕੇ ‘ਚ ਥਣ ਰਹੇ ਸਿਆਸੀ ਹਾਲਾਤ ਦੱਸ ਰਹੇ ਨੇ ਕਿ ਇੱਥੇ ਟੱਕਰ ਪੂਰੀ ਸਖ਼ਤ ਹੋ ਸਕਦੀ ਹੈ। ਬਰਨਾਲਾ ਦੀ ਸੀਟ ਮੁੱਖਮੰਤਰੀ ਭਗਵੰਤ ਮਾਨ ਬਨਾਮ ਮੀਤ ਹੇਅਰ ਬਣੀ ਹੋਈ ਹੈ ਪਾਰਟੀ ਦੇ ਅੰਦਰ ਸਭ ਅੱਛਾ ਨਹੀਂ ਚੱਲ ਰਿਹਾ ਅਗਲੇ ਮਹੀਨਿਆਂ ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਟਿਕਟ ਪ੍ਰਾਪਤੀ ਲਈ ਸੱਤਾਧਾਰੀ ਪਾਰਟੀ ਦੇ ਟਕਸਾਲੀਆਂ ਵਿਚੋਂ ਇਕ ਸਾਬਕਾ ਐੱਮ ਸੀ,ਸਾਬਕਾ ਸੈਨਿਕ ਵਿੰਗ ,ਸਮੇਤ ਵੱਡੀ ਗਿਣਤੀ ਚ ਆਪ ਦੇ ਆਗੂਆਂ ਵਰਕਰਾਂ ਨੇ ਹੀ ਨੇ ਖੂੰਡੇ ਖੜਕਾ ਦਿੱਤੇ ਕਿ ਸਾਨੂੰ ਕੋਈ ਬਾਹਰੀ ਉਮੀਦਵਾਰ ਮੰਜੂਰ ਨਹੀਂ ਹੋਵੇਗਾ ਜਿਸ ਨੂੰ ਲੈਕੇ ਦੁਚਿੱਤੀ ਬਣੀ ਹੋਈ ਹੈ

ਓਧਰ ਵਿਰੋਧੀ ਪਾਰਟੀ ਕਾਂਗਰਸ ਦੀ ਟਿਕਟ ਪ੍ਰਾਪਤੀ ਲਈ ਵੀ ਦਾਅਵੇਦਾਰਾਂ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਟਿਕਟ ਦੇ ਮੁੱਖ ਦਾਅਵੇਦਾਰ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਤਾਂ ਹਲਕੇ ਵਿੱਚ “ਮੇਰਾ ਬਰਨਾਲਾ ਮੇਰਾ ਪਰਿਵਾਰ” ਦੇ ਇਸ਼ਤਿਹਾਰ ਲਗਾ ਕੇ ਪਾਰਟੀ ਹਾਈ ਕਮਾਂਡ ਨੂੰ ਸੰਕੇਤ ਦੇ ਦਿੱਤਾ ਹੈ ਕਿ ਉਹਨਾਂ ਨੇ ਜ਼ਿਮਨੀ ਚੋਣ ਲੜਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਅਨੁਸਾਰ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਾਲਾ ਢਿੱਲੋਂ ਦੇ ਮੋਢਿਆਂ ‘ਤੇ ਹੱਥ ਰੱਖਿਆ ਹੋਇਆ ਹੈ। ਜੇਕਰ ਸੱਤਾਧਾਰੀ ਪਾਰਟੀ ਦੀ ਗੱਲ ਕਰੀਏ ਤਾਂ ਸੰਤਾਧਾਰੀ ਆਗੂ ਟਿਕਟ ਪ੍ਰਾਪਤੀ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ ਹਨ ਉਥੇ ਦੂਜੇ ਪਾਸੇ ਕਾਲਾ ਢਿੱਲੋ ਲੰਘੇ ਸਮੇਂ ‘ਚ ਕਾਂਗਰਸ ਪਾਰਟੀ ਨੀ ਇਕ ਮੰਚ ਤੇ ਇੱਕਠਾ ਕਰਨ ਚ ਕੋਈ ਕਸਰ ਨਹੀਂ ਛੱਡ ਰਹੇ ਇਹ ਵੀ ਵੇਖਿਆ ਜਾ ਰਿਹਾ ਕਿ ਕਾਲਾ ਢਿੱਲੋ ਦੀ ਮਿਹਨਤ ਸਦਕਾ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਗਏ ਵਰਕਰ ਘਰ ਵਾਪਸੀ ਕਰ ਰਹੇ ਹਨ।

ਤਾਜ਼ਾ ਬਣੇ ਹਾਲਾਤਾਂ ਤਹਿਤ ਜ਼ਿਮਨੀ ਚੋਣ ਲਈ ਕਾਂਗਰਸ ਦੀ ਟਿਕਟ ਪ੍ਰਾਪਤੀ ਲਈ ਹਰ ਵਾਰ ਬੱਸ ਚੋਂਣਾ ਸਮੇਂ ਹੀ ਆਉਣ ਵਾਲਾ ਇੱਕ ਸਾਬਕਾ ਪੁਲਿਸ ਅਫ਼ਸਰ ਵੱਲੋਂ ਆਪਣੇ ਪੱਧਰ ‘ਤੇ ਸ਼ਹਿਰ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ।ਜਿਸ ਨਾਲ ਸੰਗਰੂਰ ਤੋਂ ਇਕ ਸਾਬਕਾ ਕਾਂਗਰਸੀ ਮੰਤਰੀ ਦੀ ਸਾਂਝ ਦਾ ਜਿਕਰ ਵੀ ਹੈ ਕਾਂਗਰਸ ਦੀ ਟਿਕਟ ਲਈ ਸਾਬਕਾ ਪੁਲਿਸ ਅਫ਼ਸਰ ਦੀ ਚੋਣਾਂ ਦੇ ਨੇੜੇ ਆ ਕੇ ਬਰਨਾਲਾ ‘ਚ ਪਈ ਸਿਆਸੀ ਰੇਡ ਤੋਂ ਕਾਂਗਰਸ ਦੇ ਟਕਸਾਲੀ ਆਗੂ ਅਤੇ ਵਰਕਰ ਔਖੇ ਹਨ। ਪਰੰਤੂ ਇਕ ਦੁੱਕਾ ਦੋਗਲਿਆਂ ਨੂੰ ਛੱਡ ਵੱਡੀਦੇ ਸਿਰਫ ਵੋਟਾਂ ਸਮੇਂ ਹੀ ਆਉਣ ਤੇ ਕੁਝ ਇਕ ਦੁੱਕਾ ਅਖਵਾਰਾਂ ਚ ਬਿਆਨ ਦਾਗਣ ਦਾ ਵੀ ਸਹਿਰੀਆਂ ਤੇ ਕੋਈ ਅਸਰ ਨਹੀਂ ਦਿੱਖ ਰਿਹਾ ਤੇ ਵੱਡੀ ਗਿਣਤੀ ਚ ਆਗੂ ਵਰਕਰ ਅਤੇ ਸਹਿਰੀਆਂ ਦਾ ਇਹ ਕਹਿਣਾ ਕਿ ਅਸੀਂ ਤਾਂ ਜਾਣਦੇ ਨੀ ਪ੍ਰੰਤੂ ਮੌਜੂਦਾ ਹਾਲਾਤਾਂ ਵਿੱਚ ਜ਼ਿਮਨੀ ਚੋਣ ਦੀ ਟਿਕਟ ਦਾ ਕਾਂਗਰਸ ਲਈ ਕਾਲਾ ਢਿੱਲੋਂ ਨੂੰ ਅੱਖੋਂ ਪਰੋਖੇ ਕਰਨਾ ਇੱਕ ਵੱਡਾ ਸਿਆਸੀ ਜੂਆ ਹੋਵੇਗਾ।

ਓਧਰ ਭਾਜਪਾ ਦੇ ਸੂਬਾ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ 100 % ਦੀ ਦਾਵੇਦਾਰੀ ਜਤਾਉਂਦਿਆਂ ਹੁਣ ਤਾਂ ਬਰਨਾਲੇ ਨੂੰ ਹੀ ਚੰਡੀਗੜ੍ਹ ਬਣਾ ਰੱਖਿਆ ਹੈ ਜਿਮਨੀ ਚੋਣ ਦੇ ਸੰਧਰਬ ਚ ਵਾਰਡਾਂ ਚ ਰਾਸ਼ਨ ਵੰਡ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਲੋੜਵੰਦ ਰਾਜਨੀਤੀ ਪੱਤਾ ਕੰਮ ਆਉਂਦਾ ਵੀ ਹੈ ਯਾਂ ਨਹੀਂ ਇਹ ਤਾਂ ਵਕਤ ਹੀ ਦਸੇਗਾ ਪਰੰਤੂ ਭਾਜਪਾ ਦੇ ਟਕਸਾਲੀਆਂ ਤੇ ਸਾਬਕਾ ਜਿਲਾ ਭਾਜਪਾ ਪ੍ਰਧਾਨ ਦੇ ਸੁਰ ਵੀ ਬਦਲੇ ਹੋਏ ਹਨ ਅਤੇ ਹਰੇਕ ਕਾਨਫਰੰਸਾਂ ਚੋਂ ਉਹਨਾਂ ਦਾ ਗੈਰਹਾਜਰ ਰਹਿਣਾ ਜਿਮਣੀ ਚੋਣ ਦੀਆਂ ਵੇਦੀਆਂ ਚ ਵੱਟੇ ਵੀ ਪਾ ਸਕਦੇ ਹਨ ਕਿਓਂਕਿ ਇੱਕ ਅਜਿਹਾ ਖੇਡ ਹੈ ਜਿਸ ਦਾ ਪਾਸਾ ਪਾਲਟਦੀਆਂ ਦੇਰ ਨਹੀਂ ਲੱਗਦੀ ਤੇ ਉੱਤੋਂ ਤਾਜ਼ਾ ਲੰਘੀ ਲੋਕ ਸਭਾ ਦੀ ਚੋਣ ਚ ਹੋਈ ਭਾਜਪਾ ਉਮੀਦਵਾਰ ਦੀ ਹਾਰ ਦੇ ਜਖਮ ਵੀ ਅਜੇ ਅੱਲੇ ਹਨ

ਓਧਰ ਹਸੀਏ ਤੇ ਆਈ ਅਕਾਲੀ ਦਲ ਬਾਦਲ ਦੀ ਹਾਲਤ ਪਾਰਟੀ ਦੇ ਆਗੂਆਂ ਦੀ ਪਾਟੋਧਾੜ ਨੇ ਲੀਰਾਂ ਲੀਰਾਂ ਕਰ ਰੱਖੀ ਹੈ ਜਿਸ ਤਹਿਤ ਅਕਾਲੀ ਦਲ ਦੀ ਸੀਟ ਕਿਸੇ ਕੰਡਿਆਂ ਦੀ ਸੇਜ ਤੋਂ ਘੱਟ ਨਹੀਂ ਪਰੰਤੂ ਇਸ ਮੌਕੇ ਹਲਕੇ ਦੇ ਸਾਬਕਾ ਮਰਹੂਮ ਵਿਧਾਇਕ ਮਲਕੀਤ ਸਿੰਘ ਦੇ ਫਰਜੰਦ ਕੁਲਵੰਤ ਸਿੰਘ ਕੰਤੈ ਵਲੋਂ ਆਪਣੀਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਸ਼ਹਿਰ ਦੇ ਵਾਰਡਾਂ ਚ ਮੀਟਿੰਗਾਂ ਤੇ ਆਗੂਆਂ ਵਰਕਰਾਂ ਨਾਲ ਸੰਪਰਕ ਕਰਦਿਆਂ ਦਿਨ ਰਾਤ ਕਿ ਕੀਤਾ ਜਾ ਰਿਹਾ ਹੈ ਅਤੇ ਸਹਿਰੀ ਵੀ ਮਲਕੀਤ ਸਿੰਘ ਕੀਤੂ ਦੀਆਂ ਲੋਕ ਸੇਵਾਵਾਂ ਅਤੇ ਕੰਤੈ ਦੀ ਮਿਲਨਸਾਰਤਾ ਨੂੰ ਨਜਰ ਅੰਦਾਜ ਨਹੀਂ ਕਰ ਰਹੇ ਸਹਿਰੀਆ ਵਲੋਂ ਕੰਤੈ ਦਾ ਮੋਢਾ ਥੱਪ ਥਪਾਇਆ ਜਾ ਰਿਹਾ ਹੈ ਤੇ ਅਜੇ ਤੱਕ ਬਹੁਜਨ ਸਮਾਜ ਪਾਰਟੀ ਤੇ ਅਜ਼ਾਦਾਂ ਵਲੋਂ ਜਿਮਨੀ ਚੋਣ ਲੜਨ ਦੇ ਪੱਤੇ ਨਹੀਂ ਖੋਲ੍ਹੇ ਜਾ ਰਹੇ !