September 19, 2024

PUNJAB

INDIA NEWS

ਨਸ਼ਾ ਤਸਕਰ ਡਰੱਗ ਇੰਸਪੈਕਟਰ ਸੀਸਨ ਮਿੱਤਲ ਦੇ ਸੰਬੰਧਾਂ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ— ਲਿਬਰੇਸ਼ਨ

ਮਾਨਸਾ: 14 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ  ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਗਿਰਫ਼ਤਾਰ ਕੀਤੇ ਡਰੱਗ ਇੰਸਪੈਕਟਰ ਸੀਸਨ ਮਿੱਤਲ ਵੱਲੋਂ ਨਸ਼ਾ ਤਸ਼ਕਰੀ ਨਾਲ ਬਣਾਈ 7 ਕਰੋੜਾਂ ਰੁਪਏ ਦੀ ਨਕਦ ਰਾਸ਼ੀ 260 ਗ੍ਰਾਮ ਸੋਨਾ ਅਤੇ ਗੈਰ ਕਾਨੂੰਨੀ ਢੰਗ ਨਾਲ ਬਣਾਈ ਅਰਬਾਂ ਰੁਪਏ ਦੀ ਗੈਰ ਕਾਨੂੰਨੀ ਸੰਪਤੀ ਦੀ ਪਛਾਣ ਕੀਤੀ ਗਈ ਹੈ । ਇਸ ਇੰਸਪੈਕਟਰ ਦੇ ਜੇਲ੍ਹ ਵਿਚ ਬੰਦ ਨਸ਼ਾ ਤਸਕਰਾਂ ਨਾਲ ਵੀ ਗੁੜੇ ਸੰਬਧਾਂ ਦਾ ਖੁਲਾਸਾ ਹੋਇਆ ਹੈ । ਸਰਕਾਰ ਤੋਂ ਬਿਨਾਂ ਇਜਾਜ਼ਤ ਲਏ ਵਿਦੇਸ਼ਾਂ ਵਿੱਚ ਵੀ ਘੁੰਮਦਾ ਰਿਹਾ ਹੈ । ਇਸ ਤੇ ਬਾਬਾ ਬੂਝਾ ਸਿੰਘ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਲਿਬਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਰਾਣਾ, ਸੁਰਿੰਦਰ ਸ਼ਰਮਾਂ, ਸ਼ਿਵਚਰਨ ਸੂਚਨ ਆਇਸਾ ਆਗੂ ਸੁਖਜੀਤ ਰਾਮਾਨੰਦੀ , ਕੁਲਵੰਤ ਖੋਖਰ,ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨ ਸਿਰਸੀਵਾਲਾ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਛੱਜੂ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿਛਲੇ ਸਮੇਂ 8 ਮਹੀਨੇ ਚੱਲੇ ਨਸ਼ਾ ਵਿਰੋਧੀ ਅੰਦੋਲਨ ਦੌਰਾਨ ਅਸੀਂ ਜੋ ਲਿਖਤੀ ਦੋਸ਼ ਇਸ ਇੰਸਪੈਕਟਰ, ਤੇ ਲਾਏ ਸਨ ਉਹ ਸਮੇਂ ਨਾਲ ਸੱਚ ਸਾਬਤ ਹੋਏ ਹਨ ਇਸ ਦੇ ਨਾਲ ਹੀ ਕਾਮਰੇਡ ਰਾਣਾ ਨੇ ਕਿਹਾ ਕਿ ਇੱਕਲਾ ਡਰੱਗ ਇੰਸਪੈਕਟਰ ਇਹ ਸਾਰਾ ਕੁੱਝ ਨਹੀਂ ਕਰ ਸਕਦਾ ਇਸਦੇ ਪਿੱਛੇ ਨਸ਼ਾ ਤਸ਼ਕਰੀ ਵਿੱਚ ਸ਼ਾਮਲ ਹੋਰ ਉਚ ਅਧਿਕਾਰੀਆਂ ਅਤੇ ਪੁਲਿਸ ਵਿਚ ਛੁਪੀਆਂ ਕਾਲੀਆਂ ਭੇਡਾਂ ਦੀ ਵੀ ਸ਼ਨਾਖਤ ਹੋਣੀ ਚਾਹੀਦੀ ਹੈ ਉਨ੍ਹਾਂ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਡਰੱਗ ਇੰਸਪੈਕਟਰ ਦੇ ਨਾਲ ਮਾਨਸਾ ਮੈਡੀਕੋਜ਼ ਦੇ ਮਾਲਕ ਪਿਛਲੇ ਸਮੇਂ ਮਾਨਸਾ ਪੁਲਿਸ ਵਿਚ ਤਾਇਨਾਤ ਡੀ ਐੱਸ ਪੀ ਗੋਇਲ ਦੀ ਪ੍ਰੋਪਰਟੀ ਤੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ । ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ ਵਾਰ ਸ਼ਕਾਇਤਾਂ ਕਰਨ ਦੇ ਬਾਵਜੂਦ ਅਤੇ ਬਿਨਾਂ ਇਜਾਜ਼ਤ ਵਿਦੇਸ਼ ਦੌਰਿਆਂ ਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਜੇਕਰ ਇਸ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ ਤਾਂ ਇਸ ਵਿੱਚ ਰਾਜਨੀਤਕ ਆਗੂ ਵੀ ਨਸ਼ਾ ਤਸ਼ਕਰੀ ਵਿੱਚ ਸ਼ਾਮਲ ਨਜ਼ਰ ਆਉਣਗੇ। ਆਗੂਆਂ ਨੇ ਕਿਹਾ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਥੇਬੰਦੀਆਂ ਤੇ ਅਧਾਰਿਤ ਡੈਪੂਟੇਸ਼ਨ ਮਿਲੇਗਾ ਜਿਸ ਵਿਚ ਨਸ਼ਾ ਤਸ਼ਕਰੀ ਵਿੱਚ ਸ਼ਾਮਲ ਵਿਆਕਤੀਆਂ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਵੇਗੀ ।