ਖੁਸ਼ੀਆਂ ਦੇ ਮੌਕੇ ਨੂੰ ਗਊ ਸੇਵਾ ਚ ਕਰੋ ਸਮਰਪਿੱਤ— ਭਾਰਤ ਵਿਕਾਸ ਪ੍ਰੀਸ਼ਦ
ਬੁਢਲਾਡਾ 13 ਸਤੰਬਰ (ਦਵਿੰਦਰ ਸਿੰਘ ਕੋਹਲੀ) ਮਾਨਵਤਾ ਦੀ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਇੱਕ ਨਵੀਂ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਸੰਸਥਾਂ ਦੇ ਮੈਂਬਰਾਂ ਵੱਲੋਂ ਆਪਣੇ ਜਨਮਦਿਨ, ਸਾਲਗਿਰਾ ਖੁਸ਼ੀ ਦੇ ਮੌਕੇ ਜਾਂ ਬਜੁਰਗਾਂ ਦੀ ਬਰਸੀ ਮੌਕੇ ਗਊਸ਼ਾਲਾ ਅੰਦਰ ਗਊਆਂ ਦੀ ਸੇਵਾ ਚ ਹਰਾ ਚਾਰਾ, ਅਨਾਜ, ਗੁੜ ਆਦਿ ਦੀ ਸਵਾਮਨੀ ਪਾਉਣ ਦੀ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਅੱਜ ਅਸ਼ੋਕ ਤਨੇਜਾ ਤੇ ਮਹਿਲਾ ਪ੍ਰਧਾਨ ਸੰਗੀਤਾ ਤਨੇਜਾ ਨੇ ਆਪਣੇ ਬੇਟੇ ਦੀ ਜਨਮਦਿਨ ਦੇ ਮੌਕੇ ਗਊਸ਼ਾਲਾ ਵਿੱਚ ਹਰਾ ਚਾਰਾ ਪਾ ਕੇ ਖੁਸ਼ੀ ਬਨਾਈ । ਇਸ ਮੌਕੇ ਪ੍ਰਧਾਨ ਅਮਿਤ ਜਿੰਦਲ, ਜਿਲ੍ਹਾ ਕੁਆਰਡੀਨੇਟਰ ਰਾਜ ਕੁਮਾਰ ਨੇ ਹੋਰ ਮੈਂਬਰਾਂ ਨੂੰ ਅਪੀਲ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਪੁੰਨ੍ਹ ਦੇ ਭਾਗੀ ਬਨਣ। ਪੁਰਾਣੇ ਰੀਤੀ ਰਿਵਾਜਾਂ ਅਤੇ ਸੰਤਾਂ ਦੀ ਬਾਣੀ ਮੁਤਾਬਿਕ ਹਰ ਧਰਮ ਵਿੱਚ ਗਊ ਸੇਵਾ ਨੂੰ ਸਭ ਤੋਂ ਉਤੱਮ ਸੇਵਾ ਮੰਨਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗਊ ਵਿੱਚ 36 ਕਰੌੜ ਦੇਵੀ ਦੇਵਤੇ ਵਾਸ ਕਰਦੇ ਹਨ। ਇਸ ਮੌਕੇ ਸਟੇਟ ਮੈਬਰ ਰਾਜ ਕੁਮਾਰ ਸੀ ਏ , ਚੰਦਨ ਖਟਕ, ਅੰਜੂ ਕਾਂਸਲ, ਸੋਨੀਆ ਮਿੱਤਲ ਆਦਿ ਹਾਜਰ ਸਨ।