ਕੋਵਿਡ-19 ਟੀਕਾਕਰਨ ਪੂਰੀ ਦੁਨੀਆ ਵਿਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਨੂੰ ਰੋਕਣ ਦਾ ਇਹ ਇੱਕੋ ਇੱਕ ਤਰੀਕਾ ਹੈ। ਹਾਲਾਂਕਿ, ਕੁਝ ਲੋਕ ਅਜੇ ਵੀ ਇਹ ਟੀਕਾ ਲਗਵਾਉਣ ਤੋਂ ਡਰਦੇ ਹਨ ਅਤੇ ਇਸੇ ਲਈ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਕੁਝ ਆਕਰਸ਼ਕ ਆਫਰਜ਼ ਦੀ ਪੇਸ਼ਕਸ਼ ਕਰ ਰਹੇ ਹਨ। ਹਾਲ ਹੀ ‘ਚ ਆਸਟ੍ਰੇਲੀਆ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟੀਕਾ ਲਗਵਾਉਣ ਨਾਲ ਇਕ ਔਰਤ ਦੀ ਕਿਸਮਤ ਹੀ ਬਦਲ ਗਈ। ਉਹ ਕੋਰੋਨਾ ਵਾਇਰਸ ਦਾ ਟੀਕਾ ਲਗਵਾ ਕੇ ਕਰੋੜਪਤੀ ਬਣ ਗਈ ਹੈ।
‘ਦਿ ਆਸਟ੍ਰੇਲੀਅਨ’ ‘ਚ ਛਪੀ ਇਕ ਰਿਪੋਰਟ ਮੁਤਾਬਕ ਆਸਟ੍ਰੇਲੀਆ ‘ਚ ਇਨ੍ਹੀਂ ਦਿਨੀਂ ‘ਦ ਮਿਲੀਅਨ ਡਾਲਰ ਵੈਕਸ ਕੈਂਪੇਨ’ ਚੱਲ ਰਹੀ ਹੈ, ਜਿਸ ‘ਚ ਜੋਐਨ ਝੂ ਨਾਂ ਦੀ ਔਰਤ ਨੇ ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। ਭਾਰਤੀ ਕਰੰਸੀ ‘ਚ ਇਹ ਲਗਪਗ 7.4 ਕਰੋੜ ਰੁਪਏ ਹੈ। ਜੋਐਨ ਉਨ੍ਹਾਂ ਲੱਖਾਂ ਆਸਟ੍ਰੇਲੀਅਨਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਸਰਕਾਰ ਦੀ ਬੇਨਤੀ ‘ਤੇ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਅਤੇ ਲੱਕੀ ਡਰਾਅ ਵਿਚ ਕਰੋੜਪਤੀ ਬਣ ਗਈ।
ਜੋਐਨ ਨੂੰ ਇਹ ਐਵਾਰਡ ਨਾ ਸਿਰਫ਼ ਆਸਟ੍ਰੇਲੀਆ ਸਰਕਾਰ ਸਗੋਂ ਉੱਥੋਂ ਦੀਆਂ ਕਈ ਸਮਾਜ ਸੇਵੀ ਅਤੇ ਚੈਰੀਟੇਬਲ ਸੰਸਥਾਵਾਂ ਵੱਲੋਂ ਵੀ ਦਿੱਤਾ ਗਿਆ ਹੈ। ਉੱਥੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਜਾਗਰੂਕ ਕਰਨ ਲਈ ਵੱਡੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ‘ਦ ਮਿਲੀਅਨ ਡਾਲਰ’ ਵੈਕਸ ਅਲਾਇੰਸ ਦੀ ਇਸ ਮੁਹਿੰਮ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ |