September 19, 2024

PUNJAB

INDIA NEWS

ਡੇਵਿਡਸਨ ਸੈਸਕਾਟੂਨ ਘਰ ਨੂੰ ਅੱਗ ਲੱਗਣ ਕਾਰਨ3 ਬੱਚਿਆਂ ਸਮੇਤ 5 ਲੋਕਾਂ ਦੀ ਹੋਈ ਮੌਤ

ਕੈਲਗਰੀ—ਡੇਵਿਡਸਨ ਸੈਸਕਾਟੂਨ ਵਿਖੇ ਇੱਕ ਘਰ ਨੂੰ ਅੱਗ ਲੱਗਣ ਕਰਕੇ 5 ਲੋਕਾਂ ਦੀ ਮੌਤ ਹੋ ਜਿਨਾਂ ਵਿੱਚ 3 ਬੱਚੇ ਸਨ| ਆਰ ਸੀ ਐਮ ਪੀ ਦਾ ਕਹਿਣਾ þ ਕਿ ਡੇਵਿਡਸਨ ਵਿੱਚ ਓਟਾਵਾ ਸਟਰੀਟ ਉੱਤੇ ਜਿਥੇ ਅੱਗ ਲੱਗੀ ਹੈ ਉਹ ਸੈਸਕਾਟੂਨ ਤੋ ਲੱਗਭਗ 110 ਕਿਲੋਮੀਟਰ ਦੱਖਣ-ਪੂਰਬ ਵੱਲ þ| ਪੁਲਿਸ ਦਾ ਕਹਿਣਾ þ ਕਿ 80 ਸਾਲਾ ਵਿਅਕਤੀ ਅਤੇ 81 ਸਾਲਾ ਔਰਤ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਸੀ| ਪਰ ਡੇਵਿਡਸਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।ਡੇਵਿਡਸਨ ਦੀ ਮੇਅਰ ਐਲੇਨ ਏਬੇਨਲ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ þ| ਉਨਾਂ ਕਿਹਾ ਕਿ ਸਮੁੱਚਾ ਭਾਈਚਾਰਾ ਇਸ ਘਟਨਾ ਤੋ ਬਹੁਤ ਦੁਖੀ þ| ਪੁਲਿਸ ਨੇ ਦੱਸਿਆ ਕਿ ਅੱਗ ਬੁਝਾਉਣ ਤੋਂ ਬਾਅਦ 3 ਬੱਚਿਆਂ ਦੇ ਅਵਸ਼ੇਸ਼ ਘਰ ਦੇ ਅੰਦਰ ਮਿਲੇ ਸਨ| ਡੇਵਿਡਸਨ ਫਾਇਰ ਡਿਪਾਰਟਮੈਂਟ ਨੇ ਇਸ ਘਟਨਾ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।ਆਰ ਸੀ ਐਮ ਪੀ ਇਸ ਘਟਨਾ ਦੀ ਜਾਂਚ ਕਰ ਰਹੀ þ ਪਰ ਅਜੇ ਤੱਕ ਅੱਗ ਲੱਗਣ ਦੇ ਕੋਈ ਵੀ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ| ਆਰ ਸੀ ਐਮ ਪੀ ਦਾ ਕਹਿਣਾ þ ਕਿ 5 ਵਿਅਕਤੀਆ ਦੇ ਪੋਸਟਮਾਰਟਮ ਇਸ ਹਫਤੇ ਸੈਸਕਾਟੂਨ ਵਿੱਚ ਹੋਣ ਦੀ ਉਮੀਦ þ| ਪੁਲਿਸ ਵੱਲੋ ਮ੍ਰਿਤਕਾਂ ਦੀ ਕੋਈ ਵੀ ਪਛਾਣ ਜਾਰੀ ਨਹੀ ਕੀਤੀ ਗਈ|