ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ,‘ਰਸੀਲਾ ਕਾਵਿ’ ਤੇ‘ਕੀਤੋਸ ਆਪਣਾ ਪੰਥ ਨਿਰਾਲਾ’ ਲੋਕ-ਅਰਪਣ ਕੀਤੀਆਂ ਗਈਆਂ|ਇਸ ਸਮੇਂ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਦੀ ਲੋੜ ਤੇ ਉਪਰਾਲੇ’ ਵਿਸ਼ੇ ਤੇ ਭਰਵੀਂ ਵਿਚਾਰ-ਚਰਚਾ ਹੋਈ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ,ਜਸਵਿੰਦਰ ਸਿੰਘ ਰੁਪਾਲ ਅਤੇ ਬਲਵਿੰਦਰ ਕੌਰ ਬਰਾੜ ਦੇ ਸਥਾਨ ਗ੍ਰਹਿਣ ਕਰਨ ਉਪਰੰਤ ਸਕੱਤਰ ਗੁਰਚਰਨ ਥਿੰਦ ਨੇ ਸਟੇਜ ਸੰਚਾਲਨ ਸ਼ੁਰੂ ਕੀਤਾ। ਪੰਜਾਬੀ ਸਿਨਮੇ ਦੀ ਜਾਣੀ-ਮਾਣੀ ਸਖ਼ਸ਼ੀਅਤ ਨਿਰਮਲ ਰਿਸ਼ੀ ਨੂੰ ‘ਪਦਮ ਸ਼੍ਰੀ ਅਵਾਰਡ’ ਮਿਲਣ ਦੀ ਖੁਸ਼ੀ ਸਾਂਝੀ ਕੀਤੀ ਗਈ|ਸਭ ਤੋਂ ਪਹਿਲਾਂ ਇੰਟਰਨੈਸ਼ਨਲ ਵਿਦਿਆਰਥੀ ਵਜੋਂ ਕੈਨੇਡਾ ਆਏ ਪ੍ਰੀਤ ਸਾਗਰ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਸਭਿਆਚਾਰ ਤੇ ਬੋਲੀ ਨਾਲ ਜੋੜਨ ਦੀ ਲੋੜ ਬਾਰੇ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ ਆ ਰਹੀਆ ਦਰਪੇਸ਼ ਮੁਸ਼ਕਲਾਂ ਬਾਰੇ ਸਾਂਝ ਪਾਈ|ਬਲਵਿੰਦਰ ਬਰਾੜ ਨੇ ‘ਰਸੀਲਾ ਕਾਵਿ’ ਵਿੱਚ ਸਰਲ ਭਾਸ਼ਾ ਵਿੱਚ ਭਿੰਨ ਭਿੰਨ ਸਮਾਜਿਕ ਤੇ ਧਾਰਮਿਕ ਵਿਸ਼ਿਆਂ ਤੇ ਲਿਖੀਆਂ ਛੰਦ ਬੱਧ ਕਵਿਤਾਵਾਂ ਨੂੰ ਕਵੀ ਦਾ ਹਾਸਲ ਦੱਸਿਆ। ਗੁਰਦੀਸ਼ ਗਰੇਵਾਲ,ਗੁਰਨਾਮ ਕੌਰ,ਗੁਰਚਰਨ ਥਿੰਦ ਹੁਰਾਂ ਰਿਲੀਜ਼ ਹੋਈਆ ਕਿਤਾਬਾਂ ਬਾਰੇ ਪ੍ਰਸੰਸਾ ਕੀਤੀ| ਬਲਤੇਜ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲਣ ਸਮੇਂ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਜਸਵਿੰਦਰ ਸਿੰਘ ਰੁਪਾਲ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆ ਕਿਹਾ ਕਿ ਲੇਖਕ ਦੁਨੀਆਂ ਨੂੰ ਹਿਲਾ ਸਕਣ ਦੀ ਸਮਰੱਥਾ ਰੱਖਦੇ ਹਨ। ਬਾਬੇ ਨਾਨਕ ਦੇ ਸ਼ਬਦਾਂ ਨੇ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਾਹੇ ਪਾਇਆ। ਪਰ ਅਫ਼ਸੋਸ! ਕਿ ਸਾਡੇ ਸ਼ਬਦਾਂ ਵਿੱਚ ਉਹ ਜ਼ੋਰ ਕਿਉਂ ਨਹੀਂ?ਉਨ੍ਹਾਂ ਅਜੋਕੇ ਸਮੇਂ ਵਿੱਚ ਰਚੇ ਜਾ ਰਹੇ ਨਾਂਹ-ਪੱਖੀ ਸਾਹਿਤ ਤੇ ਚਿੰਤਾ ਪ੍ਰਗਟ ਕੀਤੀ। ਰਿਸ਼ੀ ਨਾਗਰ ਨੇ ਕਿਹਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੱਤ ਗੁਣਾਂ ਫੀਸ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਗਏ ਸਾਲ ਅਤੇ ਇਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੇ ਸਾਲਾਂ ਦਾ ਮੇਲ ਨਾ ਖਾਣਾ, ਨੌਜਵਾਨਾਂ ਅੰਦਰ ਬੇਚੈਨੀ ਪੈਦਾ ਕਰਦਾ ਹੈ।ਇਸ ਸਮੇਂ ਹੋਰਨਾਂ ਦੋ ਇਲਾਵਾ ਇੰਜਨੀਅਰ ਜੀਰ ਸਿੰਘ ਬਰਾੜ,ਸਿਕੰਦਰ ਸਿੰਘ,ਅਮਨਪ੍ਰੀਤ,ਸੁਰਿੰਦਰ ਗੀਤ,ਰਵੀ ਜਨਾਗਲ,ਸੁਖਵਿੰਦਰ ਸਿੰਘ ਤੂਰ,ਗੁਰਜੀਤ ਕੌਰ,ਸਨੀ ਸਵੈਚ,ਹਰਮਿੰਦਰ ਸਿੰਘ,ਮਨਮੋਹਨ ਸਿੰਘ ਬਾਠ,ਸਰਬਜੀਤ ਉੱਪਲ, ਪਰਮਜੀਤ ਸਿੰਘ ਭੰਗੂ,ਸੁਖਵਿੰਦਰ ਸਿੰਘ ਥਿੰਦ,ਸੁਰਿੰਦਰ ਢਿਲੋਂ,ਪ੍ਰੋ: ਸ਼ੁਭ ਪ੍ਰੇਮ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ|
Related Posts
68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਐਥਲੈਟਿਕਸ ਸ਼ਾਨੋ ਸ਼ੌਕਤ ਨਾਲ ਸੰਪਨ
ਮੌੜ ਮੰਡੀ 24 ਅਕਤੂਬਰ ਮਨਪ੍ਰੀਤ ਖੁਰਮੀ ਪੀਰਕੋਟੀਆ ਸਪੋਰਟਸ ਸਕੂਲ ਘੁੱਦਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ…
ਆਈਟੀਆਰ ਭਰਨ ਸਮੇਂ ਜੇਕਰ ਕੀਤੀਆਂ ਇਹ ਗਲਤੀਆਂ ਤਾਂ ਇਨਕਮ ਟੈਕਸ ਦਾ ਆਵੇਗਾ ਨੋਟਿਸ
ITR Filing Tips: ਆਮਦਨ ਵਿਭਾਗ (Income tax department) ਟੈਕਸ ਦੇ ਦਾਇਰੇ ‘ਚ ਆਉਣ ਵਾਲੇ ਅਜਿਹੇ ਲੋਕਾਂ ਨੂੰ ਨੋਟਿਸ ਭੇਜਦਾ ਹੈ…
ਲਖੀਮਪੁਰ ਖੀਰੀ ਦੇ ਐਸਪੀ ਵਿਜੇ ਢੱਲ ਦਾ ਕੀਤਾ ਤਬਾਦਲਾ
ਲਖੀਮਪੁਰ ਖੀਰੀ : 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੁਨਿਆ ਵਿਚ ਹੋਈ ਹਿੰਸਾ ਮਾਮਲੇ ਵਿਚ ਹੁਣ ਐਸਪੀ ਵਿਜੇ ਢੱਲ ਨੂੰ…