ਕੈਨੇਡਾ ਵਿੱਚ ਫਰੋਤੀ ਮੰਗਣ ਵਾਲੇ ਕਾਰੋਬਾਰੀਆਂ ਲਈ ਨਵੀ ਮੁਸੀਬਤ ਬਣ ਰਹੇ ਹਨ

ਕੈਲਗਰੀ-ਕੈਨੇਡਾ ਵਿੱਚ ਪਿੱਛਲੇ ਸਮੇਂ ਤੋ ਫਰੋਤੀ ਮੰਗਣ ਵਾਲਿਆ ਵੱਲੋ ਕਾਰੋਬਾਰੀਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ|ਅਲਬਰਟਾ ਵਿੱਚ ਵੀ ਫਰੋਤੀ ਮੰਗਣ ਵਾਲਿਆ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ|ਕੈਲਗਰੀ ਅਤੇ ਐਡਮਿੰਟਨ ਸਮੇਤ ਨਾਲ ਲਗਦੇ ਕੁੱਝ ਹਿੱਸਿਆ ਵਿੱਚ ਵੀ ਕਾਰੋਬਾਰੀ ਹੁਣ ਆਪਣੇ ਕਾਰੋਬਾਰ ਕਰਨ ਤੋ ਡਰਨ ਲੱਗੇ ਹਨ|ਪਿੱਛਲੇ ਦਿਨੀ ਤਾਂ ਕੁੱਝ ਘਰ ਬਣਾਉਣ ਵਾਲਿਆਂ ਨੂੰ ਫਰੋਤੀ ਮੰਗਣ ਵਾਲਿਆਂ ਨੇ ਫੋਨ ਕਰਕੇ ਡਰਾਇਆ ਵੀ ਸੀ| ਕਿ ਇੰਨੇ ਡਾਲਰ ਦੇ ਦਿਓ ਨਹੀ ਤਾਂ ਤੁਹਾਡਾ ਹਸ਼ਰ ਮਾੜਾ ਹੋਵੇਗਾ| ਸ਼ਰਾਸ਼ਤੀ ਅਨਸਰਾਂ ਵੱਲੋ ਬਿਲਡਰਾਂ ਦੇ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਗਿਆ|ਜਿਹੜੇ ਦੋਸ਼ੀ ਫੜੇ ਵੀ ਗਏ ਸਨ ਉਨਾਂ ਦੀ ਉਮਰ 18 ਸਾਲ ਤੋ ਘੱਟ ਹੋਣ ਕਰਕੇ ਪੁਲਿਸ ਵੱਲੋ ਉਨਾਂ ਤੇ ਕੋਈ ਕਾਰਵਾਈ ਨਾ ਕਰਦੇ ਹੋਏ,ਬਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਸੀ| ਪਤਾ ਲੱਗਾ ਕਿ ਬਹੁਤੇ ਕਾਰੋਬਾਰੀ ਰਾਤ ਸਮੇਂ ਬਾਹਰ ਆਉਣ ਜਾਣ ਤੋ ਵੀ ਗੁਰੇਜ਼ ਕਰ ਰਹੇ ਹਨ| ਆਪਣਾ ਨਾਮ ਛਾਪਣ ਤੋ ਇਨਕਾਰ ਕਰਦਿਆ ਇੱਕ ਵਿਅਕਤੀ ਨੇ ਦੱਸਿਆ ਕਿ ਕਈ ਤਾਂ ਡਾਲਰ ਦੇਣ ਨੂੰ ਵੀ ਤਿਆਰ ਹਨ|ਇਸ ਚੱਲ ਰਹੀ ਨਵੀ ਰੀਤ ਨੂੰ ਕੀ ਪ੍ਰਸ਼ਾਸ਼ਨ ਠੱਲ ਪਾ ਸਕੇਗਾ| ਕੀ ਪਹਿਲਾਂ ਵਾਂਗ ਕਾਰੋਬਾਰੀ ਬਿਨਾਂ ਕਿਸੇ ਖੌਫ ਤੋ ਆਪਣਾ ਕਾਰੋਬਾਰ ਕਰਨ ਸਕਣਗੇ| ਇਹ ਵੀ ਕਾਰੋਬਾਰੀਆ ਵਾਲਤੇ ਨਵੀ ਮੁਸੀਬਤ ਬਣ ਗਈ|