ਚੰਡੀਗੜ੍ਹ,-ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ 5994 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਦਾਇਰ ਕੇਸ ਦੇ ਜਲਦ ਨਿਬੇੜੇ ਹਿੱਤ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀ.ਐਮ. ਦਾਇਰ ਕਰਕੇ ਕੇਸ ਦੇ ਜਲਦ ਨਿਬੇੜੇ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 4 ਮਾਰਚ , 2024 ਤੈਅ ਕੀਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 5994 ਅਧਿਆਪਕਾਂ ਦੀ ਭਰਤੀ ਸਬੰਧੀ ਅੱਜ ਦਾਇਰ ਸੀ.ਐਮ. ਰਾਹੀ ਬੇਨਤੀ ਕੀਤੀ ਗਈ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ਅਧਿਆਪਕਾਂ ਦੀ ਬਹੁਤ ਲੋੜ ਹੈ ਇਸ ਲਈ ਇਸ ਮਾਮਲੇ ਨੂੰ ਜ਼ਲਦ ਨਿਬੇੜਿਆ ਜਾਵੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਭਰਤੀ ਪ੍ਰਕਿਰਿਆ ਜ਼ਲਦ ਮੁਕੰਮਲ ਕਰਨ ਲਈ ਯਤਨਸ਼ੀਲ ਹੈ।
Related Posts
ਸਹੁਰੇ ਪਰਿਵਾਰ ਦੀ ਤਾੜਨਾ ਤੋਂ ਦੁੱਖੀ ਔਰਤ ਨੇ ਲਾਇਆ ਫਾਹਾ
ਜਲੰਧਰ : ਥਾਣਾ ਨੰਬਰ 6 ਦੀ ਹੱਦ ਵਿਚ ਪੈਂਦੇ ਜੀਟੀਬੀ ਨਗਰ ਵਿਚ ਵੀਰਵਾਰ ਸਵੇਰੇ ਇਕ ਔਰਤ ਨੇ ਆਪਣੇ ਸਹੁਰੇ ਪਰਿਵਾਰ ਤੋਂ…
ਪੰਜਾਬ ਦੀ ਇੰਡਸਟਰੀ ਨੂੰ ਭਿਆਨਕ ਝਟਕੇ ਦੇ ਰਹੀ ਹੈ ‘ਆਪ’ ਸਰਕਾਰ-ਸ਼ੇਰਗਿੱਲ
ਕਾਂਗਰਸ-ਆਪ ਦਾ ‘ ਇੰਡੀਆ ‘ ਗਠਜੋੜ ਪੰਜਾਬ ਲਈ ਨੁਕਸਾਨਦੇਹ-ਸ਼ੇਰਗਿੱਲ ਚੰਡੀਗੜ੍ਹ,-ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ…
ਵਿਜੈਇੰਦਰ ਸਿੰਗਲਾ ਤੇ ਕਾਲਾ ਢਿੱਲੋਂ ਨੇ ਹੰਡਿਆਇਆ ਬਜ਼ਾਰ ’ਚ ਕੀਤਾ ਡੋਰ ਟੂ ਡੋਰ
ਬਰਨਾਲਾ, 15 ਨਵੰਬਰ (ਕਰਨਪ੍ਰੀਤ ਕਰਨ ) : ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ…