22 ਜੂਨ ਨੂੰ ਅਲਬਰਟਾ ਐਨ ਡੀ ਪੀ ਪਾਰਟੀ ਨੂੰ ਮਿਲ ਜਾਵੇਗਾ ਨਵਾਂ ਨੇਤਾ

ਕੈਲਗਰੀ-ਅਲਬਰਟਾ ਐਨ ਡੀ ਪੀ ਪਾਰਟੀ ਦੀ ਨੇਤਾ ਰੇਚਲ ਨੋਟਲੀ ਦੇ ਲੀਡਰਸ਼ਿਪ ਤੋ ਅਸਤੀਫਾ ਦੇਣ ਕਰਕੇ ਪਾਰਟੀ ਨੇ ਨਵਾਂ ਨੇਤਾ üਣਨ ਵਾਸਤੇ 22 ਜੂਨ ਦਾ ਐਲਾਨ ਕੀਤਾ| ਅਲਬਰਟਾ ਲੀਡਰਸ਼ਿਪ ਰੇਸ ਦੀ ਮੁੱਖ ਰਿਟਰਨਿੰਗ ਅਫਸਰ ਅਮਾਂਡਾ ਫਰੀਸਟੈਡ ਦੇ ਅਨੁਸਾਰ 5 ਫਰਵਰੀ ਤੋ ਸੁਰੂ ਹੋਣ ਵਾਲੇ ਲੀਡਰਸ਼ਿਪ ਮੁਕਾਬਲੇ ਲਈ ਨਿਯਮ ਤੈਅ ਕੀਤੇ ਗਏ ਹਨ|ਨਿਯਮਾਂ ਮੁਤਾਬਕ ਚੋਣ ਲੜਨ ਦੇ ਚਾਹਵਾਨ 15 ਮਾਰਚ ਤੱਕ ਆਪਣਾ ਨਾਮ ਰਜਿਸਟਰ ਕਰਵਾਉਣਗੇ| ਲੀਡਰਸ਼ਿਪ ਦੀ ਦੌੜ ਵਿੱਚ ਵੋਟ ਪਾਉਣ ਲਈ, ਮੈਂਬਰਾਂ ਨੂੰ 22 ਅਪ੍ਰੈਲ ਤੱਕ ਆਪਣੀ ਮੈਂਬਰਸ਼ਿਪ ਖਰੀਦ ਕੇ ਜਾਂ ਰੀਨਿਊ ਕਰਕੇ ਰੱਖਣੀ ਪਵੇਗੀ| ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਮੇਲ-ਇਨ, ਟੈਲੀਫੋਨ ਜਾਂ ਔਨਲਾਈਨ ਵਿਕਲਪ ਦਿੱਤਾ ਜਾਵੇਗਾ।ਵੋਟਿੰਗ ਦੀ ਮਿਆਦ 22 ਮਈ ਤੋਂ 22 ਜੂਨ ਤੱਕ ਹੋਵੇਗੀ,ਉਪਰੰਤ ਨੇਤਾ ਦਾ ਐਲਾਨ ਹੋ ਜਾਵੇਗਾ| ਲੀਡਰਸ਼ਿਪ ਦੀ ਚੋਣ ਲੜਨ ਵਾਲਾ ਵਿਅਕਤੀ ਪਿੱਛਲੇ 6 ਮਹੀਨੇ ਤੋ ਪਾਰਟੀ ਦਾ ਮੈਂਬਰ ਹੋਣਾ ਜਰੂਰੀ|ਉਮੀਦਵਾਰ ਬਣਨ ਵਾਸਤੇ ਉਸ ਨੂੰ 60 ਹਜ਼ਾਰ ਡਾਲਰ ਫੀਸ ਭੁਗਤਾਨ ਕਰਨੀ ਹੋਵੇਗੀ| ਲੀਡਰਸ਼ਿਪ ਦੀ ਚੋਣ ਲੜਨ ਸਮੇਂ ਹਰ ਉਮੀਦਵਾਰ 5 ਲੱਖ ਡਾਲਰ ਖਰਚ ਕਰ ਸਕੇਗਾ| ਪਰ ਲੀਡਰਸ਼ਿਪ ਪ੍ਰਤੀਯੋਗੀਆਂ ਨੂੰ ਆਪਣੇ ਦਾਨੀਆਂ ਦਾ ਜਨਤਕ ਤੌਰ ਤੇ ਖੁਲਾਸਾ ਕਰਨ ਦੀ ਵੀ ਲੋੜ ਹੋਵੇਗੀ।ਰੇਚਲ ਨੋਟਲੀ ਜੋ ਕੀ ਇਸ ਸਮੇਂ ਅਲਬਰਟਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਵੀ | ਨੋਟਲੀ 2015 ਤੋ 2019 ਤੱਕ ਅਲਬਰਟਾ ਦੀ ਪ੍ਰੀਮੀਅਰ (ਮੁੱਖ ਮੰਤਰੀ) ਵੀ ਰਹਿ üੱਕੀ |