ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਚਿਆ ਦੇ ਮੁਕਾਬਲੇ ਮਾਰਚ ਵਿੱਚ ਕਰਵਾਏ ਜਾਣਗੇ

ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਇਕੱਤਰਤਾ ਕੋਸੋ ਦੇ ਹਾਲ ਵਿੱਚ ਹੋਈ| ਬਲਜਿੰਦਰ ਸੰਘਾ ਨੇ ਸਟੇਜ ਸੰਚਾਲਨ ਕਰਦਿਆਂ ਸਭਾ ਦੇ ਪ੍ਰਧਾਨ ਬਲਵੀਰ ਗੋਰਾ,ਕਵੀ ਪਰਮਿੰਦਰ ਰਮਨ ‘ਢੁੱਡੀਕੇ’ ਨੂੰ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ।ਬਲਜਿੰਦਰ ਸੰਘਾ ਨੇ ਹਾਜ਼ਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆ ਮਨਮੋਹਨ ਸਿੰਘ ਬਾਠ ਤੋਂ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ| ਉਨਾਂ ਆਪਣੀ ਪਿਆਰੀ ਆਵਾਜ਼ ਵਿੱਚ ਗ਼ਜਲ ਸੁਣਾਕੇ ਸਭ ਸਰੋਤਿਆਂ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ।ਜੋਰਾਵਰ ਸਿੰਘ ਨੇ ਆਪਣੀ ਨਵੀਂ ਕਹਾਣੀ ‘ਕਿਰਤ ਦੀ ਲੁੱਟ’ ਸੁਣਾਈ।ਸੁਖਵਿੰਦਰ ਸਿੰਘ ਤੂਰ ਨੇ ਲੋਹੜੀ ਦੇ ਸਬੰਧ ਵਿੱਚ ਗੀਤ ਅਤੇ ਦੁੱਲੇ ਭੱਟੀ ਦੇ ਪਰਿਵਾਰਕ ਪਿਛੋਕੜ ਬਾਰੇ ਗੱਲਾਂ ਕੀਤੀਆਂ। ਜਸਵੀਰ ਸਿੰਘ ਸਹੋਤਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰ ਚੀਜ਼ ਦੀ ਬਹੁਲਤਾ ਮਾੜੀ ਹੈ| ਬੱਚਿਆ ਦੇ ਸਾਲਾਨਾ ਸਮਾਗਮ ਦਾ ਪੋਸਟਰ ਕਾਰਜਕਾਰੀ ਮੈਂਬਰਾਂ ਅਤੇ ਬੱਚਿਆ ਵੱਲੋਂ ਤਾੜੀਆਂ ਦੀ ਆਵਾਜ਼ ਵਿੱਚ ਰੀਲੀਜ ਕੀਤਾ ਗਿਆ। ਪ੍ਰਧਾਨ ਬਲਬੀਰ ਗੋਰਾ ਨੇ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਮਾਰਚ 2024 ਦਿਨ ਸ਼ਨਿਚਰਵਾਰ ਨੂੰ ਦਿਨ ਦੇ ਇਕ ਵਜੇ ਤੋਂ ਚਾਰ ਵਜੇ ਹੋਵੇਗਾ। ਇਸ ਸਾਲ ਵੀ ਸਕੂਲ ਗਰੇਡ 1 ਤੋਂ 8 ਦੇ ਬੱਚੇ ਭਾਗ ਲੈ ਸਕਦੇ ਹਨ। ਜਿਹਨਾਂ ਨੂੰ ਚਾਰ ਭਾਗਾਂ ਵਿਚ ਵੰਡਿਆਂ ਜਾਂਦਾ ਹੈ। ਹਰ ਭਾਗ ਵਿਚ ਜੇਤੂ ਬੱਚਿਆਂ ਨੂੰ ਟਰਾਫੀਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਇਸ ਸਮੇਂ ਨਿੱਕੇ-ਨਿੱਕੇ ਪਿਆਰੇ ਬੱਚਿਆਂ ਸਿਦਕ ਸਿੰਘ ਗਰੇਵਾਲ, ਨੂਰ ਕੌਰ ਗਰੇਵਾਲ, ਰੀਤ ਕੌਰ ਗਰੇਵਾਲ ਨੇ ਰਚਨਾਵਾਂ ਸੁਣਾਈਆਂ। ਇਸ ਸਮੇਂ ਸਰਬਜੀਤ ਕੌਰ ਉੱਪਲ, ਗੁਰਦੀਸ਼ ਕੌਰ ਗਰੇਵਾਲ, ਦਵਿੰਦਰ ਮਲਹਾਂਸ, ਗੁਰਨਾਮ ਕੌਰ,ਇੰਜਨੀਅਰ ਜੀਰ ਸਿੰਘ, ਹਰਜਿੰਦਰ ਸਿੰਘ ਗਰੇਵਾਲ, ਭੁਪਿੰਦਰ ਕੌਰ ਗਰੇਵਾਲ, ਇਸ਼ਪ੍ਰੀਤ ਕੌਰ, ਜਸਵੀਰ ਕੌਰ, ਮਨਪ੍ਰੀਤ ਸਿੰਘ ਨੇ ਰਚਨਾਵਾਂ ਨਾਲ ਭਾਗ ਲਿਆ।