ਗੁਰੂ ਨਾਨਕ ਫ੍ਰੀ ਕਿਚਨ ਕਰ ਰਿਹਾ ਸਰਦ ਰੁੱਤ ਵਿੱਚ ਲੋੜਵੰਦਾਂ ਦੀ ਮਦਦ

ਕੈਲਗਰੀ-ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਵੱਲੋ ਪਿੱਛਲੇ ਸਮੇਂ ਤੋ ਲੋੜਵੰਦ ਲੋਕਾਂ ਵਾਸਤੇ ਮੁਫਤ ਖਾਣ ਵਾਲੀਆ ਚੀਜ਼ਾਂ ਜਿਸ ਵਿੱਚ ਫਰੂਟ,ਸਬਜ਼ੀਆ ਅਤੇ ਹੋਰ ਘਰੇਲੂ ਸਮਾਨ ਮੁਹੱਈਆ ਕਰਵਾ ਜਾ ਰਿਹਾ| ਇਸ ਸਮੇਂ ਅਲਬਰਟਾ ਵਿੱਚ ਪੈ ਰਹੀ ਅੰਤ ਦੀ ਸਰਦੀ ਵਿੱਚ ਲੋੜਵੰਦ ਬੇਸਹਾਰਿਆ ਦਾ ਸਹਾਰਾ ਬਣੀ, ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਜੋ ਕਿ ਮਹੀਨੇ ਵਿੱਚ ਤਕਰੀਬਨ 3 ਤੋ 4 ਟਰੱਕ ਸਬਜ਼ੀਆ ਅਤੇ ਹੋਰ ਘਰੇਲੂ ਸਮਾਨ ਦੇ ਵੰਡ ਰਹੇ ਹਨ| ਇਸ ਸੰਸਥਾ ਨਾਲ ਬਹੁਤ ਗਿਣਤੀ ਵਿੱਚ ਵਲੰਟੀਅਰ ਸੇਵਾਵਾਂ ਨਿਭਾ ਰਹੇ ਹਨ| ਉਨਾਂ ਦੱਸਿਆ ਕਿ ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਵੱਲੋ ਹਰ ਐਤਵਾਰ ਡਾੳੂਨ ਟਾੳੂਨ ਵਿਖੇ ਲੋੜਵੰਦ ਲੋਕਾਂ ਵਾਸਤੇ ਭੋਜਨ ਤਿਆਰ ਕਰਕੇ ਛਕਾਇਆ ਜਾ ਰਿਹਾ ਹੈ| ਹੁਣ ਲੋਕ ਇਸ ਕਾਰਜ ਵਿੱਚ ਆਪਣੇ ਬੱਚਿਆਂ ਦੇ ਜਨਮ ਦਿਨ,ਵਿਆਹ ਵਰੇ੍ਹਗੰਢ ਅਤੇ ਹੋਰ ਖੁਸ਼ੀਆ ਸਾਝੀਆਂ ਕਰਦੇ ਹੋਏ ਲੋੜਵੰਦਾਂÎ ਨੂੰ ਲੰਗਰ ਛਕਾਉਦੇ ਹਨ| ਸੰਸਥਾ ਦੇ ਮੁੱਖੀ ਸਨਦੀਪ ਸਿੰਘ ਸੰਧੂ ਨੇ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂÎ ਜਾ ਧੰਨਵਾਦ ਕੀਤਾ|