ਕੈਲਗਰੀ-ਕੈਲਗਰੀ ਵਾਸੀ ਰਮੇਸ਼ ਸਿੰਘ ਜੋ ਕਿ ਇੱਕ ਰੈਸਟੋਰੈਟ ਤੇ ਕੁੱਕ ਦੀ ਨੌਕਰੀ ਕਰਦਾ ਸੀ| ਰਾਤ ਸਮੇਂ ਆਪਣੇ ਕੰਮ ਤੋ ਵਿਹਲਾ ਹੋ ਕੇ ਘਰ ਜਾ ਰਿਹਾ ਸੀ| ਕੈਲਗਰੀ ਵਿੱਚ ਲਗਾਤਾਰ ਪਿੱਛਲੇ ਦਿਨਾਂ ਤੋ ਬਰਫ ਪੈਣ ਕਰਕੇ ਰਸਤਾ ਬਹੁਤ ਖਰਾਬ ਸੀ|ਰਾਤ ਸਮੇਂ ਸਿਟੀ ਆਫ ਕੈਲਗਰੀ ਵੱਲੋ ਰਸਤਿਆ ਤੋ ਬਰਫ ਸਾਫ ਕੀਤੀ ਜਾ ਰਹੀ ਸੀ| ਰਮੇਸ਼ ਸਿੰਘ ਦੀ ਗੱਡੀ ਬਰਫ ਤੋ ਤਿਲਕਣ ਕਰਕੇ ਸਿੱਧੀ ਬਰਫ ਸਾਫ ਕਰ ਰਹੀ ਮਸ਼ੀਨ ਵਿੱਚ ਜਾ ਵੱਜੀ ਜਿਸ ਕਰਕੇ ਉਸਦੀ ਮੌਕੇ ਤੇ ਮੌਤ ਹੋ ਗਈ| ਰੈਸਟੋਰੈਟ ਦੇ ਮਾਲਕ ਕਾਲਾ ਰਛੀਨ ਨੇ ਦੱਸਿਆ ਕਿ ਰਮੇਸ਼ ਸਿੰਘ ਪਿੱਛਲੇ ਇੱਕ ਸਾਲ ਤੋ ਉਸ ਕੋਲ ਕੰਮ ਕਰਦਾ ਸੀ| ਮ੍ਰਿਤਕ ਰਮੇਸ਼ ਸਿੰਘ ਆਪਣੇ ਪਿੱਛੇ ਧਰਮ ਪਤਨੀ ਅਤੇ 2 ਛੋਟੇ ਬੱਚੇ 12 ਸਾਲ ਅਤੇ 7 ਸਾਲ ਛੱਡ ਗਿਆ| ਜੋ ਕਿ ਇੱਕ ਸਾਲ ਪਹਿਲਾਂ ਹੀ ਕੈਨੇਡਾ ਉਸ ਕੋਲ ਆਏ ਸਨ|ਰਮੇਸ਼ ਸਿੰਘ ਸੰਨ 2015 ਵਿੱਚ ਕੈਨੇਡਾ ਆਇਆ ਸੀ ਉਹ ਦੇਹਰਾਦੂਨ ਉਤਰਾਖੰਡ ਦਾ ਰਹਿਣ ਵਾਲਾ ਸੀ ਪਿੱਛੇ ਉਸਦੀ ਮਾਤਾ 72 ਸਾਲ ਵੀ ਇੱਕਲੀ ਹੀ ਹੁਣ ਰਹਿ ਗਈ|
Related Posts
ਓਮੀਕ੍ਰੋਨ ਡੈਲਟਾ ਨਾਲੋਂ ਘੱਟ ਗੰਭੀਰ ਹੋ ਸਕਦਾ ਹੈ ਪਰ ਘੱਟ ਲੱਛਣਾਂ ਵਾਲਾ ਨਹੀਂ : WHO
ਜਨੇਵਾ : ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਗਨੋਮ ਘੇਬਰੇਅਸਸ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ…
ਕਸ਼ਮੀਰ ’ਚ ਸੇਲਜਮੈਨ ਦੀ ਹੱਤਿਆ ’ਚ ਸ਼ਾਮਲ ਟੀਆਰਐੱਫ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
ਸ੍ਰੀਨਗਰ : ਪੁਲਿਸ ਨੇ ਕਸ਼ਮੀਰ ਪੰਡਤ ਵਪਾਰੀ ਡਾ. ਸੰਦੀਪ ਮਾਵਾ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਸੇਲਜਮੈਨ ਦੀ ਹੱਤਿਆ ’ਚ…
ਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰ ਲੋਕਾਂ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਨਗੀ
ਇਸਲਾਮਾਬਾਦ : ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਟੀਕਾਕਰਨ ਪ੍ਰਕਿਰਿਆ ਤੇਜ਼ ਹੋ ਗਈ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਸਿਹਤ…