ਫਿਰੋਜ਼ਪੁਰ : ਫਿਰੋਜ਼ਪੁਰ ਦੇ ਇਕ ਦਿਨਾਂ ਦੌਰੇ ‘ਤੇ ਵੱਖ ਵੱਖ ਪ੍ਰੋਗਰਾਮਾਂ ਵਿਚ ਆਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਗਮਨ ’ਤੇ ਬੁੱਧਵਾਰ ਨੂੰ ਹਲਾਤ ਉਸ ਵੇਲੇ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆਏ ਜਦੋਂ ਸਥਾਨਕ ਮਖੂ ਗੇਟ ਸਥਿਤ ‘ਬਲਾਈਂਡ ਹੋਮ’ ਦੇ ਬਾਹਰ ਇਕ ਪਾਸੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਕਾਂਗਰਸੀਆਂ ਨੇ ਹਰਸਿਮਰਤ ਕੌਰ ਨੂੰ ਕਾਲੇ ਝੰਡੇ ਵਿਖਾਉਣੇ ਸ਼ੁਰੂ ਕੀਤੇ । ਇੰਨਾ ਹੀ ਨਹੀਂ ਜਦੋਂ ਹਰਸਿਮਰਤ ਕੌਰ ਬਾਦਲ ਸਥਾਨਕ ਬਲਾਈਂਡ ਹੋਮ ਵਿੱਚ ਪ੍ਰੋਗਰਾਮ ਖਤਮ ਕਰਕੇ ਜਾ ਰਹੇ ਸਨ ਤਾਂ ਕਾਫ਼ਲੇ ਦੇ ਪਿੱਛੇ ਆ ਰਹੀ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਹਲਕਾ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਗੱਡੀ ਨੂੰ ਘੇਰ ਕੇ ਕਿਸਾਨ ਕਾਰਕੁਨਾਂ ਨੇ ਭੰਨ ਤੋੜ ਕੀਤੀ । ਇਸ ਦੌਰਾਨ ਗੋਲੀਆਂ ਵੀ ਚੱਲੀਆਂ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।ਗੋਲੀਬਾਰੀ ਅਤੇ ਅਕਾਲੀ ਆਗੂ ਦੀ ਗੱਡੀ ਦੀ ਭੰਨਤੋੜ ਤੋਂ ਫੌਰਨ ਬਾਅਦ ਸਾਰੇ ਅਕਾਲੀ ਆਗੂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਮਿਲੇ ਅਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ।
Related Posts
ਮਿਸੀਸਾਗਾ ’ਚ ਦੋ ਵਿਆਹ ਸਮਾਗਮਾਂ ’ਚ ਸ਼ਾਮਲ ਹੋਏ ਲੋਕ ਹੋ ਜਾਣ ਸਾਵਧਾਨ
ਮਿਸੀਸਾਗਾ, 27 ਨਵੰਬਰ : ਕੋਰੋਨਾ ਮਹਾਂਮਾਰੀ ਦਾ ਨਵਾਂ ਵੈਰੀਐਂਟ ਸਾਹਮਣੇ ਆਉਣ ਮਗਰੋਂ ਕੈਨੇਡਾ ਸਰਕਾਰ ਚੌਕਸ ਹੋ ਗਈ ਐ ਤੇ ਉਸ ਨੇ…
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾ ਵਿੱਚ ਕਿਸਾਨੀ ਸੰਘਰਸ਼ ਅਤੇ ਸਰਕਾਰਾਂ ਦੇ ਲਾਰਿਆਂ ਦੀ ਹੋਈ ਚਰਚਾ,
ਬੱਚਿਆਂ ਦਾ 16 ਮਾਰਚ ਵਾਲਾ ਸਾਲਾਨਾ ਸਮਾਗਮ ਰੱਦ ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਇਕੱਤਰਤਾ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਦੇ…
ਮਲਾਲਾ ਯੂਸੁਫ਼ਜ਼ਈ ਨੂੰ ਉਸ ਦੇ 24ਵੇਂ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ
ਨੋਬੇਲ ਪ੍ਰਾਈਡ ਵਿਨਰ ਤੇ Activist Malala Yousafzai ਨੇ ਆਪਣੇ ਵਿਆਹ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਅਸਰ ਮਲਿਕ (Asser…