ਕੈਲਗਰੀ-ਅਲਬਰਟਾ ਸੂਬੇ ਅੰਦਰ ਪਿੱਛਲੇ 24 ਘੰਟਿਆਂ ਤੋ ਠੰਡ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਤੜਫਾ ਕੇ ਰੱਖ ਦਿੱਤਾ| ਕਿਉਂਕਿ ਦਸੰਬਰ 2023 ਵਿੱਚ ਮੌਸਮ ਜਾਇਦਾ ਖਰਾਬ ਨਹੀ ਹੋਇਆ ਸੀ|ਜਿਸ ਕਰਕੇ ਲੋਕ ਭੁੱਲ ਗਏ ਸਨ ਕਿ ਹੁਣ ਠੰਡ ਜਾਇਦਾ ਨਹੀ ਪੈਣ ਸਕਦੀ|ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ ਐਲੀਸਾ ਪੇਡਰਸਨ ਨੇ ਕਿਹਾ þ ਕਿ ਸਾਨੂੰ ਅਲਬਰਟਾ ਵਿੱਚ ਜਨਵਰੀ ਅਤੇ ਫਰਵਰੀ ਵਿੱਚ ਆਮ ਤੌਰ ਤੇ ਇਸ ਤਰ੍ਹਾਂ ਦੇ ਠੰਡੇ ਝਟਕੇ ਮਿਲਦੇ ਹਨ,ਪਰ ਇਸ ਤਰ੍ਹਾਂ ਦੀ ਠੰਡ ਲਗਭਗ 20 ਸਾਲਾਂ ਵਿੱਚ ਨਹੀਂ ਹੋਈ ਹੈ। ਪਰ ਸ਼ੁੱਕਰਵਾਰ ਨੂੰ ਦਿਨ ਦਾ ਸਭ ਤੋ ਵੱਧ ਤਾਪਮਾਨ ਹੋ ਸਕਦਾ| ਉਨਾਂ ਕਿਹਾ ਕਿ ਅੱਜ ਕੈਲਗਰੀ ਵਿੱਚ ਸਭ ਤੋ ਜਾਇਦਾ ਠੰਡ ਮਹਿਸੂਸ ਹੋਈ| ਇਸ ਹਫਤੇ ਠੰਡ ਹੋਰ ਵੱਧਣ ਦੀ ਪੂਰੀ ਆਸ| ਉਨਾਂ ਦੱਸਿਆ ਕਿ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਸਵੇਰ -40 ਦੇ ਦਹਾਕੇ ਵਿੱਚ ਹਵਾ ਹੋਣ ਦੀ ਸੰਭਾਵਨਾ| ਸ਼ਹਿਰ ਦੇ ਆਲੇ ਦੁਆਲੇ ਹਵਾ ਵਾਲੇ ਖੇਤਰਾਂ ਵਿੱਚ ਹਵਾ ਨਾਲ ਠੰਡ -50 ਤੱਕ ਪਹੁੰਚ ਸਕਦੀ| ਅਧਿਕਾਰੀਆ ਦਾ ਕਹਿਣਾ ਕਿ ਬਾਹਰ ਜਾਣ ਲੱਗਿਆ ਉਚਿਤ ਕੱਪੜੇ ਪਾਓ,ਤੁਹਾਡੀ ਸਾਰੀ ਚਮੜੀ ਢੱਕੀ ਹੋਈ ਹੋਣੀ ਚਾਹੀਦੀ| ਲੋਕਾਂ ਨੂੰ ਠੰਡ ਤੋ ਬਚਾਉਣ ਵਾਸਤੇ ਉਨਾਂ ਦੀ ਸਹਾਇਤਾ ਲਈ ਕੈਲਗਰੀ ਬੇਘਰੇ ਫਾੳੂਡੇਸ਼ਨ ਵੱਲੋ ਵੱਖ-ਵੱਖ ਥਾਵਾਂ ਤੇ 425 ਵਾਰਮਿੰਗ ਜਗਾ ਖੋਲੀਆ ਹਨ| ਸੀ ਐਚ ਏ ਦਾ ਕਹਿਣਾ ਹੈ ਕਿ ਸ਼ੈਲਟਰਾਂ ਵਿੱਚ ਬਿਸਤਰਿਆਂ ਦੀ ਮੰਗ ਵਿੱਚ ਵਾਧੇ ਨੂੰ ਦੇਖਦਿਆ ਪ੍ਰਬੰਧ ਕੀਤੇ ਜਾ ਰਹੇ ਹਨ| ਸਿਟੀ ਆਫ ਕੈਲਗਰੀ ਨੇ ਵੀ ਐਲਾਨ ਕੀਤਾ1ਕਿ ਸਾਡੇ ਪੀਸ ਅਧਿਕਾਰੀ ਸੁਰੱਖਿਆ ਮੁਹੱਇਆ ਕਰਵਾਉਣ ਵਾਸਤੇ ਬੇਘਰੇ ਲੋਕਾਂ ਦੀ ਮਦਦ ਕਰਨਗੇ| ਤਾਂ ਜੋ ਉਨਾਂ ਠੰਡ ਤੋ ਬਚਾਇਆ ਜਾ ਸਕੇ| ਕੈਲਗਰੀ ਵਿੱਚ ਅੱਜ ਦਿਨ ਸਮੇਂ ਮੌਸਮ -24 ਰਿਹਾ ਜਦਕਿ ਹਵਾਵਾਂ ਨਾਲ -38 ਮਹਿਸੂਸ ਹੁੰਦਾ ਸੀ|
Related Posts
ਕੈਨੇਡਾ ’ਚ ਜਾਨਲੇਵਾ ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ
ਔਟਵਾ : ਇਸ ਸਾਲ ਪੌਣ ਪਾਣੀ ਤਬਦੀਲੀ ਨੇ ਕੈਨੇਡਾ ਦੇ ਲੋਕਾਂ ਦਾ ਜਨਜੀਵਨ ਡਾਵਾਂਡੋਲ ਕਰ ਦਿੱਤਾ ਹੈ। ਠੰਡ ਕਾਰਨ ਲੋਕਾਂ…
ਪਾਕਿ ਦੇ ਸਾਬਕਾ ਪੀਐੱਮ ਨਵਾਜ਼ ਸ਼ਰੀਫ ਦੀਆਂ ਜਾਇਦਾਦਾਂ ਦੀ ਨਿਲਾਮੀ ‘ਤੇ ਰੋਕ
ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਜਾਇਦਾਦਾਂ ਦੀ ਨਿਲਾਮੀ ਨੂੰ ਰੋਕ ਦਿੱਤਾ ਗਿਆ ਹੈ। ਮਾਲੀਆ ਬੋਰਡ…
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ ਅੱਜ ਈ.ਸੀ.ਸੀ.ਈ. ਦਿਨ ਜਾਵੇਗਾ ਮਨਾਇਆ
ਚੰਡੀਗੜ੍ਹ,-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ 21 ਜੁਲਾਈ 2023 ਨੂੰ ਅਰਲੀ ਚਾਈਲਡਹੁੱਡ ਕੇਅਰ ਐਡ ਐਜੂਕੇਸ਼ਨ (ਈ. ਸੀ. ਸੀ.…