ਕੈਲਗਰੀ-ਕੈਲਗਰੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਹੈਲੋਵੀਨ ਦਾ ਤਿਉਹਾਰ (ਭੂਤਾਂ ਦਾ ਤਿਉਹਾਰ) ਹਰ ਵਰਗ ਦੇ ਲੋਕਾਂ ਵੱਲੋ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਜਿਉ ਹੀ ਸ਼ਾਮ ਪੈਦੀ ਹੈ ਤਾਂ ਦੇਰ ਰਾਤ ਤੱਕ ਬੱਚੇ ਲੋਹੜੀ ਮੰਗਣ ਵਾਂਗ ਲੋਕਾਂ ਦੇ ਘਰਾਂ ਅੱਗੇ ਜਾ ਕੇ ਟ੍ਰਿਕ ਜਾਂ ਟ੍ਰੀਟ ਬੋਲਦੇ ਹਨ। ਲੋਕ ਉਨਾਂ ਨੂੰ ਟੋਫੀਆ(ਕੈਡੀਆਂ) ਅਤੇ ਚਾਕਲੇਟ ਦਿੰਦੇ ਹਨ ਤਾਂ ਬੱਚੇ ਖੁਸ਼ ਹੋ ਕੇ ਚਲੇ ਜਾਦੇ ਹਨ। ਲੋਕਾਂ ਨੇ ਆਪਣੇ ਘਰਾਂ ਅੱਗੇ ਡਰੋਨੇ ਲਗਾ ਕੇ ਅਤੇ ਲਾਈਟਾਂ ਲਗਾਈਆਂ ਜੋ ਕਿ ਰਾਤ ਸਮੇਂ ਦੇਖਣ ਯੋਗ ਸਨ। ਇਸ ਮੌਕੇ ਬੱਚਿਆਂ ਨੇ ਭੂਤਾਂ ਦੀ ਤਰ੍ਹਾਂ ਦਿਸਣ ਵਾਲੇ ਕੱਪੜੇ ਪਾਏ ਹੋਏ ਹੁੰਦੇ ਹਨ। ਅਲਬਰਟਾ ਸੂਬੇ ਦੀ ਮੁੱਖ ਮੰਤਰੀ (ਪ੍ਰੀਮੀਅਰ) ਡੈਨੀਅਲ ਸਮਿੱਥ ਨੇ ਵੀ ਹੈਲੋਵੀਨ ਦੀ ਵਧਾਈ ਦਿੰਦੇ ਹੋਏ ਲੋਕਾਂ ਨੂੰ ਰਾਤ ਸਮੇਂ ਸਾਵਧਾਨੀ ਨਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਉਮੀਦ ਹੈ ਕਿ ਤੁਸੀਂ ਅਤੇ ਤੁਹਾਡੇ ਅਜ਼ੀਜ਼ ਅੱਜ ਦੀ ਰਾਤ ਮਜ਼ੇਦਾਰ ਅਤੇ ਸੁਰੱਖਿਅਤ ਸਮਾਂ ਬਤੀਤ ਕਰੋਗੇ। ਇਹ ਤਿਉਹਾਰ ਗੋਰੇ ਲੋਕ ਆਪਣੇ ਵੱਡੇ ਵਡੇਰਿਆ (ਜੋ ਦੁਨੀਆਂ ਵਿੱਚ ਨਹੀ ) ਦੀ ਯਾਦ ਵਿੱਚ ਮਨਾਉਦੇ ਹਨ। ਆਮ ਲੋਕਾਂ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਦਿਲਾਂ ਵਿੱਚੋ ਭੂਤ ਪ੍ਰੇਤਾਂ ਦੇ ਡਰ ਨੂੰ ਕੱਢਣਾ ਹੁੰਦਾ ਹੈ।
Related Posts
ਚੰਨੀ ਦੇ ਸਾਰੇ ਐਲਾਨ ਹਵਾ ਹਵਾਈ : ਆਹਲੂਵਾਲੀਆ
ਅੰਮਿ੍ਤਸਰ : ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਲਗਾਏ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਰੇ ਐਲਾਨ ਹਵਾ ਹਵਾਈ…
ਐਡਵੋਕੇਟ ਬਲਕਰਨ ਬੱਲੀ ਅਤੇ ਐਡਵੋਕੇਟ ਬਲਵੀਰ ਕੌਰ ਨੂੰ ਸਦਮਾ ਮਾਤਾ ਦਾ ਦਿਹਾਂਤ ,,,,
ਮਾਨਸਾ 27 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆਂ ਐਡਵੋਕੇਟ ਬਲਕਰਨ ਸਿੰਘ ਬੱਲੀ ਅਤੇ ਐਡਵੋਕੇਟ ਬਲਵੀਰ ਕੌਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ…
ਅਮਰੀਕਾ-ਬਰਤਾਨੀਆ ਤੋਂ ਬਾਅਦ ਹਾਂਗਕਾਂਗ- ਵਿਅਤਨਾਮ ‘ਚ ਵੀ ਕੋਵੈਕਸੀਨ ਨੂੰ ਮਨਜ਼ੂਰੀ, ਹੁਣ ਤਕ 96 ਦੇਸ਼ਾਂ ਤੋਂ ਮਿਲੀ ਹਰੀ ਝੰਡੀ
ਨਵੀਂ ਦਿੱਲੀ : ਕੋਰੋਨਾ ਵਿਰੁੱਧ ਭਾਰਤੀ ਟੀਕੇ ਦਾ ਲੋਹਾ ਹੁਣ ਹੌਲੀ-ਹੌਲੀ ਦੁਨੀਆ ਦੇ ਸਾਰੇ ਦੇਸ਼ ਮੰਨਦੇ ਜਾ ਰਹੇ ਹਨ। ਭਾਰਤ ਦੀ…