ਬੱਚਿਆਂ ਨੂੰ ਮਾਂ ਬੋਲੀ ਅਤੇ ਗੁਰਮੁੱਖੀ ਲਿਪੀ ਨਾਲ ਜੋੜਨਾ ਅਤੀ ਜਰੂਰੀ-ਪ੍ਰੋ.ਮਨਜੀਤ ਸਿੰਘ

ਕੈਲਗਰੀ-ਵਿਦੇਸ਼ਾਂ ਵਿੱਚ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ ਹਰ ਇੱਕ ਪੰਜਾਬੀ ਦਾ ਫਰਜ਼|ਇਹ ਵਿਚਾਰ ਪ੍ਰੋ. ਮਨਜੀਤ ਸਿੰਘ ਹੁਰਾਂ ਕੈਲਗਰੀ ਵਿੱਚ ਕਰਵਾਏ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ| ਉਨਾਂ ਕਿਹਾ ਕਿ ਕੈਨੇਡਾ ਇੱਕ ਅਜਿਹਾ ਦੇਸ਼ ਜਿਸ ਵਿੱਚ ਵੱਖ-ਵੱਖ ਸਭਿਆਚਾਰਾਂ ਦੇ ਲੋਕ ਵਸਦੇ ਹਨ|ਜੋ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਸਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ| ਉਨਾਂ ਕਿਹਾ ਕਿ ਕੈਲਗਰੀ ਵਿੱਚ ਅਨੇਕਾਂ ਸੰਸਥਾਵਾਂ ਹਨ ਜੋ ਪੰਜਾਬੀ ਜੁਬਾਨ ਦੇ ਪ੍ਰਚਾਰ ਅਤੇ ਪਸਾਰ ਲਈ ਵੱਖ-ਵੱਖ ਤਰ੍ਹਾਂ ਯਤਨਸ਼ੀਲ ਹਨ| ਉਨਾਂ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਪੰਜਾਬੀ ਬੋਲੀ,ਗੁਰਮੁੱਖੀ ਲਿਪੀ ਅਤੇ ਆਪਣੇ ਪੰਜਾਬੀ ਸਭਿਆਚਾਰ ਦੇ ਪ੍ਰਫੁੱਲਤ ਕਰਨ ਤੇ ਜ਼ੋਰ ਦਿੱਤਾ|ਉਨਾਂ ਕਿਹਾ ਕਿ ਅਗਲੀ ਪੀੜੀ ਦੇ ਬੱਚਿਆਂ ਨੂੰ ਮਾਂ ਬੋਲੀ ਅਤੇ ਗੁਰਮੁੱਖੀ ਲਿਪੀ ਨਾਲ ਜੋੜਨਾ ਕਿਵੇ ਅਤੀ ਜਰੂਰੀ | ਇਸ ਸਮਾਗਮ ਵਿੱਚ ਵੱਖ-ਵੱਖ ਕਮਿਉਨਟੀਆ ਦੇ ਲੋਕਾਂ ਨੇ ਵਿਸ਼ੇਸ਼ ਤੌਰਤੇ ਹਿੱਸਾ ਲਿਆ|