ਕੈਲਗਰੀ-ਨੌਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਦਾ ਗਰੁੱਪ ਮਿਨੀਵੈਂਕਾ ਲੇਕ ਲਈ ਵੀਵੋ ਸੈਂਟਰ ਤੋਂ ਦੋ ਬੱਸਾਂ ਵਿੱਚ ਰਵਾਨਾ ਹੋਇਆ। ਪ੍ਰਬੰਧਕਾਂ ਵੱਲੋਂ ਸਾਰੇ ਮੈਂਬਰਾਂ ਵਾਸਤੇ ਵਧੀਆ ਪ੍ਰਬੰਧਕ ਕੀਤੇ ਹੋਣ ਕਰਕੇ ਸਾਰੇ ਆਨੰਦ ਮਾਣ ਰਹੇ ਸਨ| ਗੁਰਦਿਆਲ ਸਿੰਘ ਖੈਹਰਾ ਨੇ ਕੱੁਝ ਇੱਕ ਅਖੌਤੀ ਹਾਸ-ਰਸ ਟਿਪਸ ਨਾਲ ਖੁਸ਼ਗਵਾਰ ਮਾਹੌਲ ਸਿਰਜਿਆ।ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨ ਡਾਕਟਰ ਸ਼ੇਰਗਿੱਲ ਦਾ ਨਿੱਘਾ ਸਵਾਗਤ ਕੀਤਾ ਗਿਆ| ਵਿਜੇ ਸਚਦੇਵਾ ਨੇ ਆਪਣੀ ਸੁਰੀਲੀ ਆਵਾਜ ਵਿੱਚ ਗੀਤ, ਨੀ ਚੰਬੇ ਦੀਏ ਬੰਦ ਕਲੀਏ ਤੈਨੂੰ ਜਿਹੜੇ ਵੇਲੇ ਰੱਬ ਨੇ ਬਣਾਇਆ,ਸੋਚਾਂ ਵਿੱਚ ਆਪ ਪੈ ਗਿਆ,ਦੂਜਾ ਚੰਦ ਕਿਧਰੋਂ ਚੜ ਆਇਆ”।ਜੋਗਾ ਸਿੰਘ ਲਹਿਲ ਅਤੇ ਭਜਨ ਸਿੰਘ ਸੱਗੂ ਨੇ ਹਾਸ-ਰਸ ਚੁਟਕਲਿਆਂ ਨਾਲ ਸਾਂਝ ਪਾਈ।ਜਰਨੈਲ ਸਿੰਘ ਨੇ ਵਿਚਾਰਾਂ ਨਾਲ ਹਾਜਰੀ ਲਗਵਾਈ।ਸਮਿੰਦਰ ਸਿੰਘ ਕੰਬੋਜ ਅਤੇ ਉਨਾਂ ਦੀ ਧਰਮ ਪਤਨੀ ਨੇ ਦੋ-ਗਾਣਾ ਪੇਸ ਕੀਤਾ,ਜਿਸਦੇ ਬੋਲ ਹਨ,ਚੰਨਾ ਕਿੱਦਾਂ ਗੁਜਾਰੀ ਆਈ ਰਾਤ ਵੇ,ਮੈਂਡਾ ਜੀ ਦੁਲੈਲਾਂ ਦੇ ਪਾਸ ਵੇ”।ਇਸ ਖੂਬਸੂਰਤ ਲੋਕ-ਗੀਤ ਨੇ ਪੁਰਾਣੇ ਅਖਾੜਿਆਂ ਦੀ ਯਾਦ ਦਿਵਾਈ।ਸਰਦਾਰ ਬਿੱਕਰ ਸਿੰਘ ਸੰਧੂ ਨੇ ਇੱਕ ਮਾਰਵਾੜੀ ਵਕੀਲ ਅਤੇ ਗੁਜਰਾਤੀ ਡਾਕਟਰ ਦੇ ਕਿਰਦਾਰਾਂ ਨਾਲ ਜੁੜਿਆ ਵਿਅੰਗ ਸੁਣਾ ਕੇ ਸਾਰਿਆਂ ਨੂੰ ਨਿਹਾਲ ਕੀਤਾ।ਵਿਜੇ ਸਚਦੇਵਾ ਨੇ ਔਰਤਾਂ ਨਾਲ ਦੂਸਰਾ ਗਰੁੱਪ ਗੀਤ ਜਿਸਦੇ ਬੋਲ ਸਨ “ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਮੈਂਨੂੰ ਤੁਰਨਾ ਪਿਆ” ਪੇਸ਼ ਕੀਤਾ।ਪ੍ਰਧਾਨ ਸੁਰਿੰਦਰ ਪਲਾਹਾ ਨੇ 26 ਅਗਸਤ ਨੂੰ ਹੋਣ ਵਾਲੀ ਪਿੱਕਨਿੱਕ ਦੀ ਜਾਣਕਾਰੀ ਸਾਝੀ ਕੀਤੀ| ਇਸ ਪਿੱਕਨਿੱਕ ਨੇ ਆਪਣੀ ਵੱਖਰੀ ਪਹਿਚਾਣ ਛੱਡੀ|
Related Posts
ਕੈਲਗਰੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਹੈਲੋਵੀਨ ਦਾ ਤਿਉਹਾਰ ਹਰ ਵਰਗ ਦੇ ਲੋਕਾਂ ਨੇ ਧੂਮ ਧਾਮ ਨਾਲ ਮਨਾਇਆ
ਕੈਲਗਰੀ-ਕੈਲਗਰੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਹੈਲੋਵੀਨ ਦਾ ਤਿਉਹਾਰ (ਭੂਤਾਂ ਦਾ ਤਿਉਹਾਰ) ਹਰ ਵਰਗ ਦੇ ਲੋਕਾਂ ਵੱਲੋ ਬਹੁਤ ਹੀ…
ਲਖਵਿੰਦਰ ਜੌਹਲ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ
ਕਾਰਜਕਾਰਨੀ ਕਮੇਟੀ ਲਈ ਪੰਦਰਾਂ ਮੈਂਬਰੀ ਪੈਨਲ ਵੀ ਜਾਰੀ ਲੁਧਿਆਣਾ-3 ਮਾਰਚ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਾਸਤੇ ਅੱਜ ਡਾ.…
ਬਾਜਵਾ ਪੱਤੀ ਸਕੂਲ ਦੇ ਆਂਗਨਵਾੜੀ ਸੈਂਟਰ ਸਮੇਤ ਵਾਰਡ ਨੰਬਰ 6,7.8 ਵਿਖੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਬਾਜਵਾ ਪੱਤੀ ਸਕੂਲ ਦੇ ਆਂਗਨਵਾੜੀ ਸੈਂਟਰ ਸਮੇਤ ਵਾਰਡ ਨੰਬਰ 6,7.8 ਵਿਖੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬਰਨਾਲਾ:…