ਚੰਡੀਗੜ੍ਹ,-ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਅਗਲੇ ਸਾਲ ਹੋਣ ਵਾਲੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਉੱਤੇ ਮੁਬਾਰਕਬਾਦ ਦਿੱਤੀ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਵਿੱਚ ਜਿੱਥੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਾਪਤੀਆਂ ਕਰਨ ਉੱਤੇ ਮਾਣ-ਸਨਮਾਨ ਕਰਨਾ ਹੈ ਉਥੇ ਖਿਡਾਰੀਆਂ ਨੂੰ ਕੌਮਾਂਤਰੀ ਮੰਚ ਤੱਕ ਲਿਜਾਣ ਉਤੇ ਜ਼ੋਰ ਦਿੱਤਾ ਗਿਆ ਹੈ। ਫਰੀਦਕੋਟ ਦੀ ਰਹਿਣ ਵਾਲੀ ਸਿਫ਼ਤ ਕੌਰ ਸਮਰਾ ਨੇ ਬਾਕੂ ਵਿਖੇ ਚੱਲ ਰਹੀ ਆਈ.ਐਸ.ਐਸ.ਐਫ. ਵਿਸ਼ਵ ਚੈੰਪੀਅਨਸ਼ਿਪ ਵਿੱਚ ਮਹਿਲਾਵਾਂ ਦੀ 50 ਮੀਟਰ ਰਾਈਫਲ਼ ਥ੍ਰੀ ਪੁਜ਼ੀਸ਼ਨ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 589 ਸਕੋਰ ਨਾਲ ਚੌਥਾ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ ਅਤੇ ਓਲੰਪਿਕ ਕੋਟਾ ਹਾਸਲ ਕੀਤਾ। ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਸਿਰ ਬੰਨ੍ਹਦਿਆਂ ਉਸ ਦੇ ਮਾਪਿਆਂ ਤੇ ਕੋਚ ਨੂੰ ਵੀ ਵਧਾਈ ਦਿੱਤੀ।
Related Posts
ਕਿੰਗਜ਼ਸ 11 ਫੀਲਡ ਹਾਕੀ ਲੜਕੀਆਂ ਦੀ ਟੀਮ ਚੈਪੀਅਨ ਰਹੀ
ਕੈਲਗਰੀ-ਕਿੰਗਜ਼ਸ 11 ਫੀਲਡ ਹਾਕੀ ਸੁਸਾਇਟੀ ਵੱਲੋ 26ਵਾਂ ਸਾਲਾਨਾ ਪੀ ਟੀ ਬੀ ਕਿੰਗਜ਼ਸ ਗੋਲਡ ਕੱਪ ਕਰਵਾਇਆ ਗਿਆ| ਜਿਸ ਵਿੱਚ 20 ਟੀਮਾਂ…
ਬੀਵੀਐਮ ਇੰਟਰਨੈਸ਼ਨਲ ਸਕੂਲ ਵਿੱਚ ਅਕਤੂਬਰ ਮਹੀਨੇ ਦਾ ਸ਼ਾਨਦਾਰ ਜਨਮ ਦਿਨ ਮਨਾਇਆ ਗਿਆ।
ਬਰਨਾਲਾ,4,ਨਵੰਬਰ /ਕਰਨਪ੍ਰੀਤ ਕਰਨ ਬੀਵੀਐਮ ਇੰਟਰਨੈਸ਼ਨਲ ਸਕੂਲ ਵਿੱਚ ਅਕਤੂਬਰ ਮਹੀਨੇ ਦਾ ਸ਼ਾਨਦਾਰ ਜਨਮ ਦਿਨ ਮਨਾਇਆ ਗਿਆ। ਸਕੂਲ ਦੇ ਵਿਹੜੇ ਦੀ ਖੂਬਸੂਰਤ…
ਫੀਫਾ ਪੁਰਸਕਾਰ ਲਈ ਮੈਸੀ, ਰੋਨਾਲਡੋ ਤੇ ਸਲਾਹ ਸਮੇਤ 11 ਖਿਡਾਰੀ ਨਾਮਜ਼ਦ, ਕੌਣ ਬਣੇਗਾ ਸਰਬੋਤਮ ਖਿਡਾਰੀ
ਜਿਊਰਿਖ : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਫਾਰਵਰਡ ਲਿਓਨ ਮੈਸੀ, ਮਾਨਚੈਸਟਰ ਯੂਨਾਈਟਡ ਦੇ ਕ੍ਰਿਸਟਿਆਨੋ ਰੋਨਾਲਡੋ ਤੇ ਲਿਵਰਪੂਲ ਦੇ ਮੁਹੰਮਦ ਸਲਾਹ…