ਕੈਲਗਰੀ-ਰੋਆਇਲ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨਸਿਸ ਸੈਂਟਰ ਵਿਖੇ ਗੁਰਮੀਤ ਕੌਰ ਸਰਪਾਲ ਜੀ ਦੀ ਅਗਵਾਈ ਹੇਠ ਹੋਈ।ਸਭ ਤੋਂ ਪਹਿਲਾਂ ਗੁਰਮੀਤ ਕੌਰ ਸਰਪਾਲ ਨੇ ਮੀਟਿੰਗ ਵਿੱਚ ਹਾਜ਼ਰ ਭੈਣਾਂ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੂੰ ਜੀ ਆਇਆਂ ਆਖਿਆ।ਇਸ ਮੀਟਿੰਗ ਦਾ ਮੁੱਖ ਉਦੇਸ਼ ਸੀਨੀਅਰਜ਼ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ। ਮੁੱਖ ਮੁੱਦਾ ਸੀ ਕਿ ਸੀਨੀਅਰ ਕਿਉਂ ਡਿੱਗਦੇ ਹਨ,ਇਸ ਦੇ ਕੀ ਕਾਰਨ ਹਨ ਅਤੇ ਬਚਾਅ ਲਈ ਉਪਾਅ ਕੀ ਹਨ। ਗੁਰਮੀਤ ਕੌਰ ਸਰਪਾਲ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਹਾਜ਼ਰ ਭੈਣਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸਾਰੀਆਂ ਭੈਣਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਈ ਭੈਣਾਂ ਨੇ ਹੱਡੀਂ ਹੰਢਾਏ ਦਰਦ ਨੂੰ ਵੀ ਸਾਂਝਾ ਕੀਤਾ।ਨਵੀਆਂ ਮੈਂਬਰ ਬਣੀਆਂ ਭੈਣਾਂ ਨਾਲ ਜਾਣ ਪਛਾਣ ਕਰਵਾਈ।ਬਲਵਿੰਦਰ ਕੌਰ ਹੇਅਰ,ਤੇਜਿੰਦਰ ਕੌਰ ਔਲਖ,ਵਿੱਕੀ ਚੌਹਾਨ,ਬਲਜੀਤ ਹੁੰਦਲ ਅਤੇ ਸਤਵਿੰਦਰ ਲੇਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ|
Related Posts
ਜੰਗਲਾਤ ਹੇਠ ਰਕਬੇ ਨੂੰ ਵਧਾਉਣ ਲਈ ਪੌਦੇ ਲਗਾਉਣ ਵਿੱਚ ਤੇਜ਼ੀ ਲਿਆਂਦੀ ਜਾਵੇ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ,-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਜੰਗਲਾਤ ਹੇਠ ਰਕਬੇ ਨੂੰ ਵਧਾਉਣ ‘ਤੇ ਤਰਜੀਹ ਦੇ…
ਰਾਹੁਲ ਗਾਂਧੀ ਨੇ ਕਿਹਾ- ਹਿੰਦੂ ਅਤੇ ਹਿੰਦੂਤਵ ਵੱਖਰੇ ਹਨ, BJP-RSS ਦੀ ਵਿਚਾਰਧਾਰਾ
Rahul Gandhi on Hindutva: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ‘ਤੇ…
ਪੰਜਾਬ ‘ਚ ਬਦਲਣਗੇ ਸਿਆਸੀ ਸਮੀਕਰਨ, ਭਾਜਪਾ ਤੇ ਕੈਪਟਨ ਦੀ ਜੁਗਲਬੰਦੀ ਦਿਖਾ ਸਕਦੀ ਹੈ ਅਸਰ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਕੇਂਦਰੀ ਖੇਤੀ ਕਾਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਪੰਜਾਬ ‘ਚ ਸਿਆਸੀ ਸਮੀਕਰਨ…