ਕੈਲਗਰੀ-ਅਰਪਨ ਲਿਖਰੀ ਸਭਾ ਦੀ ਇਕੱਤਰਤਾ ਡਾ. ਜੋਗਾ ਸਿੰਘ ਸਹੋਤਾ,ਡਾ.ਸੁਰਜੀਤ ਸਿੰਘ ਭੱਟੀ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਭਰਵੇਂ ਇਕੱਠ ਵਿੱਚ ਹੋਈ।ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਟੇਜ ਸੰਭਾਲਦਿਆਂ ਆਏ ਹੋਏ ਸਾਹਿਤ ਪੇ੍ਰਮੀਆਂ ਨੂੰ ਜੀ ਆਇਆ ਆਖਦਿਆਂ ਖੁਸ਼ੀਆਂ ਗਮੀਆਂ ਦੀਆਂ ਖ਼ਬਰਾਂ ਸਾਂਝੀਆਂ ਕੀਤੀਆਂ। ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ ਜੱਸਾ ਸਿੰਘ ਰਾਮਗੜ੍ਹੀਏ ਦੇ ਤਿੰਨ ਸੌਵੇਂ ਜਨਮ ਦਿਨ ਅਤੇ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਬਾਬੂ ਰਜ਼ਬ ਅਲੀ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਦੀ ਵਧਾਈ ਦਿੱਤੀ।ਪੰਜਾਬ ਤੋਂ ਨਾਮਵਰ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਦੇ ਕੈਲਗਰੀ ਪੁਹੰਚਣ ਤੇ ਉਨ੍ਹਾਂ ਨੂੰ ਜੀ ਆਇਆ ਕਹਿੰਦਿਆਂ ਉਨਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।ਕੇਸਰ ਸਿੰਘ ਨੀਰ ਨੇ ਹਰਭਜਨ ਸਿੰਘ ਹੁੰਦਲ ਦੇ ਜੀਵਨ ਅਤੇ ਸਿਰਜਣਾ ਬਾਰੇ ਜਾਣਕਾਰੀ ਦੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਭਾਰਤ ਵਿੱਚ ਘੱਟ ਗਿਣਤੀਆਂ ਨਾਲ ਹੋ ਰਹੇ ਅਤਿਆਚਾਰ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਪ੍ਰੀਤਸਾਗਰ ਸਿੰਘ ਧਵਨ ਵੱਲੋਂ ਆਪਣੀ ਇੱਕ ਕਵਿਤਾ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਡਾ.ਮਨਮੋਹਨ ਸਿੰਘ ਬਾਠ ਨੇ ਨੰਦ ਲਾਲ ਨੂਰਪੁਰੀ ਦਾ ਗੀਤ ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ’ ਆਪਣੀ ਬੁਲੰਦ ਅਵਾਜ਼ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ।ਗੁਰਚਰਨ ਕੌਰ ਥਿੰਦ ਨੇ ਕੇਸਰ ਸਿੰਘ ਨੀਰ ਨੂੰ ਪੋਤਰੇ ਦੀ ਵਧਾਈ ਦਿੰਦਿਆਂ ਆਪਣੀਂ ਲਿਖੀ ਇੱਕ ਕਵਿਤਾ ਸਾਂਝੀ ਕੀਤੀ। ਡਾ. ਜੋਗਾ ਸਿੰਘ ਨੇ ਇੱਕ ਸ਼ਬਦ ਅਤੇ ਕੈਫ਼ੀ ਆਜ਼ਮੀ ਦਾ ਲਿਖਿਆ ‘ਤੁਮ ਜੋ ਮਿਲ ਗਏ ਹੋ ਤੋ ਯੇਹ ਲਗਤਾ ਹੈ ਕਿ ਜਹਾਂ ਮਿਲ ਗਿਆ’ ਇੱਕ ਗੀਤ ਕੈਸੀਓ ਤੇ ਪੇਸ਼ ਕਰਕੇ ਰੰਗ ਬੰਨਿਆ।ਉਪਰੰਤ ਜਸਵੰਤ ਸਿੰਘ ਸੇਖੋਂ ਅਤੇ ਸਰੂਪ ਸਿੰਘ ਮੰਡੇਰ ਦੀ ਨਾਮਵਰ ਜੋੜੀ ਨੇ ਕਵੀਸ਼ਰੀ ਪੇਸ਼ ਕੀਤੀ।ਸਰਬਜੀਤ ਕੌਰ ਉੱਪਲ ਨੇ ਸ਼ਮਸ਼ਾਦ ਬੇਗਮ ਦਾ ਗਾਇਆਂ ਗੀਤ ‘ਮੁੱਲ ਵਿਕਦਾ ਸੱਜਨ ਮਿਲ ਜਾਵੇ ਲੈ ਲਵਾਂ ਮੈਂ ਜ਼ਿੰਦ ਵੇਚ ਕੇ’ ਇੱਕ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤਾ। ਬੀਬੀ ਗੁਰਮੀਤ ਸਰਪਾਲ ਨੇ ਇਨਸਾਨ ਨੂੰ ‘ਆਪਣਾ ਮੂਲ ਪਛਾਣ’ ਦੀ ਗੱਲਬਾਤ ਸਾਂਝੀ ਕੀਤੀ।ਜਗਦੀਸ਼ ਕੌਰ ਸਰੋਆ ਨੇ ਧੀਆਂ ਦੇ ਦਰਦ ਨੂੰ ਕਵਿਤਾ ਰਾਹੀਂ ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।ਨਾਮਵਾਰ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨੇ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ ਆਪਣੀ ਲੇਖਣੀ ਬਾਰੇ ਗੱਲਬਾਤ ਸਾਂਝੀ ਕੀਤੀ| ਜਸਵੀਰ ਸਿੰਘ ਸਿਹੋਤਾ ਕਿਸਾਨੀ ਬਾਰੇ ਬਹੁਤ ਗੰਭੀਰਤਾ ਨਾਲ ਗੱਲ ਕੀਤੀ ਅਤੇ ਇੱਕ ਦੋਹਾ ਵੀ ਸੁਣਾਇਆ। ਸੁਰਿੰਦਰ ਕੌਰ ਕੈਂਥ ਨੇ ਤੀਆਂ ਦੇ ਗੀਤ ਗਾ ਕੇ ਮਹੌਲ ਨੂੰ ਰੰਗਲਾ ਬਣਾ ਦਿੱਤਾ।ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨੇ ਆਪਣਾ ਨਵਾਂ ਛਪਿਆ ਨਾਵਲ ਸਭਾ ਨੂੰ ਭੇਟ ਕੀਤਾ। ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਆਪਣੀਆਂ ਕਿਤਾਬਾਂ ਦਾ ਸੈੱਟ ਡਾ. ਸੁਰਿੰਦਰ ਸਿੰਘ ਭੱਟੀ ਨੂੰ ਭੇਟ ਕੀਤਾ।ਡਾ. ਭੱਟੀ ਨੇ ਆਖਿਆ ਕਿ ਮੈਂ ਸੇਖੋਂ ਸਾਹਿਬ ਦੀਆਂ ਕਿਤਾਬਾਂ ਪਹਿਲਾਂ ਵੀ ਪੜ੍ਹੀਆਂ ਹਨ। ਸੇਖੋਂ ਬਹੁਤ ਖੋਜ ਤੇ ਮਿਹਨਤ ਨਾਲ ਲਿਖਦਾ।ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਮਿਹਨਤ ਨਾ ਹੋਰ ਲਿਖਤਾਂ ਪਾਠਕਾਂ ਦੀ ਝੋਲ਼ੀ ਪਾੳਂੁਦਾ ਰਹੇਗਾ।ਡਾ.ਭੱਟੀ ਨੇ ਆਖਿਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿੱਥੇ ਪੰਜਾਬੀ ਹੋਰ ਖੇਤਰਾਂ ਵਿੱਚ ਮੱਲਾ ਮਾਰ ਰਹੇ ਹਨ। ਉੱਥੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ| ਇਕਬਾਲ ਖ਼ਾਨ ਨੇ ਆਪਣੀ ਇੱਕ ਕਵਿਤਾ ‘ਸੋਚਣ ਢੰਗ’ ਆਪਣੇ ਵਿਲੱਖਣ ਅੰਦਾਜ਼ ਵਿੱਚ ਸੁਣਾ ਕੇ ਸਰੋਤਿਆਂ ਨੂੰ ਸੋਚੀਂ ਪਾ ਦਿੱਤਾ।ਲਖਵਿੰਦਰ ਸਿੰਘ ਜੌਹਲ ਨੇ ਇਹ ਹੈ ਸਾਡਾ ਪੰਜਾਬ ਨਾਂ ਦੀ ਕਵਿਤਾ ਨਾਲ ਸਰੋਤਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਕੇਸਰ ਸਿੰਘ ਨੀਰ ਨੇ ਆਪਣੇ ਅੰਦਾਜ਼ ਵਿਚ ‘ਦੋਸਤਾ ਹੁਣ ਦੋਸਤੀ ਦੀ ਸ਼ਾਨ ਵਰਗਾ ਖੱਤ ਲਿਖੀਂ।ਗੁਰਦਿਲਰਾਜ ਸਿੰਘ ਦਾਨੇਵਾਲੀਆ ਨੇ ਧੀਆਂ ਦੇ ਜਨਮ ਦਿਨ ਮਨਾਉਣ ਦੀ ਗੱਲ ਕਰਕੇ ਸਰੋਤਿਆਂ ਨੂੰ ਧੀਆਂ ਪੱਤਰਾਂ ਦੇ ਫ਼ਰਕ ਬਾਰੇ ਸੁਚੇਤ ਕੀਤਾ।ਸਤਨਾਮ ਸਿੰਘ ਢਾਅ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਦੀ ਗੱਲ ਕਰਦਿਆਂ ਆਖਿਆ ਕਿ ਜਿੱਥੇ ਆਜ਼ਾਦੀ ਮਿਲੀ ਦੀ ਖੁਸ਼ੀ ਹੈ ਉੱਥੇ ਸਾਨੂੰ ਉਸ ਅਜਾੜੇ ਅਤੇ ਜਾਨੀ ਨੁਕਸਾਨ ਦਾ ਕਦੇ ਨਾ ਭੁਲੱਣ ਵਾਲਾ ਦੱੁਖ ਵੀ ਹੈ। ਇਸ ਸਮੇਂ ਹੋਰਨਾਂ ਤੋ ਇਲਾਵਾ ਪਿੰ੍ਰਸੀਪਲ ਅਮਰ ਸਿੰਘ ਕਿੰਗਰਾ,ਪ੍ਰਿਤਪਾਲ ਸਿੰਘ ਮੱਲ੍ਹੀ, ਬਲਬੀਰ ਕੌਰ ਮੱਲ੍ਹੀ, ਸੁਖਦੇਵ ਕੌਰ ਢਾਅ, ਸੁਖਵਿੰਦਰ ਸਿੰਘ ਤੂਰ, ਗੁਰਦਿਆਲ ਸਿੰਘ, ਗੋਪਾਲ ਸਿੰਘ ਵੈਦਵਾਨ, ਮੋਹਣ ਲਾਲ ਗਰਗ, ਮਹਿੰਦਰ ਕੌਰ ਕਾਲੀਰਾਏ, ਬਲਜੀਤ ਕੌਰ ਢਿੱਲੋਂ ਅਤੇ ਸਰਬਜੀਤ ਸਿੰਘ ਢਿੱਲਂੋ ਵੀ ਹਾਜ਼ਰ ਸਨ|
Related Posts
ਕੌਮਲ ਤੇ ਪਰਵਿੰਦਰ ਨੇ ਇੰਡੀਅਨ ਰਿਅਲਿਟੀ ਟੀ.ਵੀ. ਸੋਅ ‘ਕਿਸਮੇ ਕਿਤਨਾ ਹੈ ਦਮ’ ਵਿੱਚ ਕੀਤਾ ਸਕੂਲ ਦਾ ਨਾਂ ਰੌਸ਼ਨ
ਕੌਮਲ ਤੇ ਪਰਵਿੰਦਰ ਨੇ ਇੰਡੀਅਨ ਰਿਅਲਿਟੀ ਟੀ.ਵੀ. ਸੋਅ ‘ਕਿਸਮੇ ਕਿਤਨਾ ਹੈ ਦਮ’ ਵਿੱਚ ਕੀਤਾ ਸਕੂਲ ਦਾ ਨਾਂ ਰੌਸ਼ਨ ਬੁਢਲਾਡਾ …
ਖੁਸ਼ੀਆਂ ਦੇ ਮੌਕੇ ਨੂੰ ਗਊ ਸੇਵਾ ਚ ਕਰੋ ਸਮਰਪਿੱਤ— ਭਾਰਤ ਵਿਕਾਸ ਪ੍ਰੀਸ਼ਦ
ਖੁਸ਼ੀਆਂ ਦੇ ਮੌਕੇ ਨੂੰ ਗਊ ਸੇਵਾ ਚ ਕਰੋ ਸਮਰਪਿੱਤ— ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ 13 ਸਤੰਬਰ (ਦਵਿੰਦਰ ਸਿੰਘ ਕੋਹਲੀ) ਮਾਨਵਤਾ ਦੀ…
ਪੰਜਾਬ ਦੇ ਸੀਐੱਮ ਚੰਨੀ ਬੋਲੇ – ਅਰਵਿੰਦ ਕੇਜਰੀਵਾਲ ਫਾਰਮ ਭਰਵਾ ਰਹੇ, ਅਸੀਂ ਕੰਮ ਕਰ ਕੇ ਦਿਖਾ ਰਹੇ
ਨਵਾਂਸ਼ਹਿਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਟਕੜ ਕਲਾਂ ਵਿਖੇ ਸਮਾਗਮ ਵਿਚ ਬੰਗਾ ਹਲਕੇ ਲਈ 100 ਕਰੋੜ ਰੁਪਏ ਵੱਖ-ਵੱਖ ਵਿਕਾਸ…