ਖਰੜ,-ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਸਵਰਗੀ ਹਰਮੀਤ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਖਰੜ ਅਤੇ ਹਰਪ੍ਰੀਤ ਸਿੰਘ ਭਾਗੋਮਾਜਰਾ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਗਏ। ਹਰਮੀਤ ਸਿੰਘ ਅਤੇ ਹਰਪ੍ਰੀਤ ਸਿੰਘ 10 ਜੁਲਾਈ, 2023 ਨੂੰ ਕਾਰੋਬਾਰ ਦੇ ਸਬੰਧ ਵਿੱਚ ਖਰੜ ਤੋਂ ਮੁੱਲਾਂਪੁਰ ਗਰੀਬਦਾਸ ਗਏ ਸਨ। ਜਿੱਥੋਂ ਵਾਪਸੀ ਦੌਰਾਨ ਇਹਨਾਂ ਦੀ ਗੱਡੀ ਪਟਿਆਲਾ-ਕੀ-ਰਾਵ ਨਦੀ ਵਿੱਚ ਹੜ੍ਹ ਗਈ ਸੀ ਅਤੇ 12 ਜੁਲਾਈ ਨੂੰ ਇਹਨਾਂ ਦੀਆਂ ਲਾਸ਼ਾਂ ਤੋਗਾ ਅਤੇ ਮਨਾਨਾ ਪਿੰਡ ਦੇ ਨਜ਼ਦੀਕ ਤੋਂ ਮਿਲੀਆਂ ਸਨ।ਅਨਮੋਲ ਗਗਨ ਮਾਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਚੈੱਕ ਭੇਟ ਮੌਕੇ ਹਮਦਰਦੀ ਜਾਹਰ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਪਏ ਇਸ ਅਸਹਿ ਘਾਟੇ ਬੇਸ਼ਕ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਕੀਤਾ ਜਾ ਸਕਦਾ, ਪਰੰਤੂ ਉਹ ਫਿਰ ਵੀ ਕੋਸ਼ਿਸ਼ ਕਰਨਗੇ ਕਿ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਵਾਰ ਹੋਈਆਂ ਭਾਰੀ ਬਾਰਿਸ਼ਾਂ ਕਾਰਨ ਲੋਕਾਂ ਦਾ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ।
Related Posts
ਪੈਟਰੋਲ-ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ਬੰਦ ਕਰਨ ਜਾ ਰਹੀਆਂ ਹਨ ਇਹ 6 ਕੰਪਨੀਆਂ, ਇਕ ਦੀ ਮਲਕੀਅਤ Tata ਕੋਲ
ਗਲਾਸਗੋ ‘ਚ ਯੂਐੱਨ ਕਲਾਈਮੇਟ ਸਮਿਟ ਦੀ ਮੇਜ਼ਬਾਨੀ ਬ੍ਰਿਟੇਨ ਦੇਸ਼ ਕਰ ਰਿਹਾ ਹੈ ਜਿਸ ਦਾ ਨਾਂ COP26 Climate Summit ਹੈ। ਇਸ…
ਪਤੀ ਰਿਤੇਸ਼ ਨੇ ਰਾਖੀ ਸਾਵੰਤ ਨੂੰ ਕੀਤਾ KISS
ਨਵੀਂ ਦਿੱਲੀ : ਸ਼ੁੱਕਰਵਾਰ ਬਿੱਗ ਬੌਸ 15 ਲਈ ਵੱਡਾ ਦਿਨ ਸਾਬਤ ਹੋਇਆ। ਸ਼ੋਅ ਵਿੱਚ ਅੰਤ ਵਿੱਚ ਤਿੰਨ ਵਾਈਲਡ ਕਾਰਡ ਪ੍ਰਤੀਯੋਗੀਆਂ –…
ਵੇਰੀਐਂਟ ’ਤੇ ਨਿਰਭਰ ਕਰਦਾ ਹੈ ਕੋਵਿਡ ਦੇ ਲੱਛਣਾਂ ਦਾ ਸੰਭਾਵਿਤ ਕ੍ਰਮ, ਖੋਜ ਦਾ ਦਾਅਵਾ
ਅਮਰੀਕਾ ’ਚ ਹੋਏ ਇਕ ਹਾਲੀਆ ਅਧਿਐਨ ’ਚ ਪਤਾ ਲੱਗਾ ਹੈ ਕਿ ਸਾਰਸ ਸੀਓਵੀ-2 ਦੇ ਵੱਖ-ਵੱਖ ਵੇਰੀਐਂਟ ਤੋਂ ਪ੍ਰਭਾਵਿਤ ਮਰੀਜ਼ਾਂ ’ਚ…