September 17, 2024

PUNJAB

INDIA NEWS

ਡਾ: ਵਿਜੈ ਸਤਬੀਰ ਸਿੰਘ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਵੇਂ ਪ੍ਰਸ਼ਾਸਕ ਵਜੋਂ ਸੰਭਾਲਿਆ ਅਹੁਦਾ

ਅੰਮ੍ਰਿਤਸਰ,ਮਹਾਰਾਸ਼ਟਰ ਦੇ ਸੇਵਾ ਮੁਕਤ ਵਧੀਕ ਮੁੱਖ ਸਕੱਤਰ ਡਾ: ਵਿਜੈ ਸਤਬੀਰ ਸਿੰਘ ਨੇ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਵਿਖੇ ਨਵੇਂ ਪ੍ਰਸ਼ਾਸਕ ਵਲੋਂ ਅਹੁਭਾ ਸੰਭਾਲ ਲਿਆ ਗਿਆ। ਡਾ: ਵਿਜੈ ਸਤਬੀਰ ਸਿੰਘ ਨੂੰ ਇਸ ਤੋਂ ਪਹਿਲਾ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ’ਤੇ ਜਥੇਦਾਰ ਬਾਬਾ ਕੁਲਵੰਤ ਸਿੰਘ ਤੇ ਪੰਜ ਪਿਆਰੇ ਸਾਹਿਬਾਨ ਦੁਆਰਾ ਚੋਲਾ, ਦਸਤਾਰ, ਹਾਰ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਹ 2014 ਵੀ ਇਸ ਬੋਰਡ ਦੇ ਪ੍ਰਸ਼ਾਸਕ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਸਰਕਾਰ ਵਲੋਂ ਨਾਂਦੇੜ ਦੇ ਕੁਲੈਕਟਰ ਡਾ: ਅਭਿਜੀਤ ਰਾਊਤ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ, ਪਰ ਸਿੱਖ ਜਥੇਬੰਦੀਆਂ ਵਲੋਂ ਗੈਰ ਸਿੱਖ ਨੂੰ ਪ੍ਰਸ਼ਾਸਕ ਨਿਯੁਕਤ ਕਰਨ ਦਾ ਵਿਰੋਧ ਕੀਤੇ ਜਾਣ ’ਤੇ ਉਨ੍ਹਾਂ ਦੀ ਨਿਯੁਕਤੀ ਰੱਦ ਕਰਦਿਆਂ ਡਾ: ਵਿਜੈ ਸਤਬੀਰ ਸਿੰਘ ਨੂੰ ਬੋਰਡ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ।