ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਵੱਲੋ ਲੋੜਵੰਦਾਂ ਨੂੰ ਖਾਣ ਵਾਲਾ ਸਮਾਨ ਵੰਡਿਆ

ਕੈਲਗਰੀ—ਲੋੜਵੰਦਾਂ ਦੀ ਮਦਦ ਕਰਨਾ,ਭੁੱਖੇ ਨੂੰ ਖਾਣਾ ਖਿਲਾਉਣਾ ਹਰ ਕਿਸੇ ਦੇ ਹਿੱਸੇ ਨਹੀ ਆ ਸਕਦੀ ਇਹ ਸੇਵਾ ਜੋ ਗੁਰੂ ਸਹਿਬਾਨ ਵੱਲੋ ਚਲਾਈ ਗਈ | ਇਹ ਸੇਵਾ ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਵੱਲੋ ਕੀਤੀ ਜਾ ਰਹੀ|ਇਹ ਵਿਚਾਰ ਸਨਦੀਪ ਸਿੰਘ ਸੰਧੂ ਵਲੰਟੀਅਰ ਗੁਰੂ ਨਾਨਕ ਫ੍ਰੀ ਕਿਚਨ ਹੁਰਾਂ ਵੱਲੋ ਗੱਲਬਾਤ ਕਰਦਿਆ ਪ੍ਰਗਟ ਕੀਤੇ| ਉਨਾਂ ਕਿਹਾ ਕਿ ਇਸ ਸਮੇਂ ਮਹਿੰਗਾਈ ਦੇ ਸਮੇਂ ਵਿੱਚ ਬਹੁਤ ਗਿਣਤੀ ਲੋਕ ਐਸੇ ਹਨ ਜੋ ਆਪਣਾ ਢਿੱਡ ਭਰ ਕੇ ਖਾਣਾ ਵੀ ਨਹੀ ਖਾ ਸਕਦੇ| ਉਨਾਂ ਵਾਸਤੇ ਕੈਲਗਰੀ ਦੀ ਸੰਗਤ ਦੇ ਸਹਿਯੋਗ ਨਾਲ ਹਰ ਐਤਵਾਰ ਡਾੳੂਨ ਟਾੳੂਨ ਵਿੱਚ ਲੋੜਵੰਦਾਂ ਨੂੰ ਭੋਜਨ ਖਿਲਾਇਆ ਜਾਦਾ | ਹੁਣ ਪਿੱਛਲੇ ਸਮੇਂ ਤੋ ਕੈਲਗਰੀ ਦੇ ਵੱਖ-ਵੱਖ ਇਲਾਕੇ ਵਿੱਚ ਲੋੜਵੰਦ ਵਿਅਕਤੀਆ ਵਾਸਤੇ ਸ਼ਬਜ਼ੀਆ,ਫੂਟ ਅਤੇ ਹੋਰ ਘਰ ਵਿੱਚ ਵਰਤੋ ਵਾਲਾ ਸਮਾਨ ਮੁਫਤ ਦਿੱਤਾ ਜਾ ਰਿਹਾ ,ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨੇ ਸੌ ਸਕੇ| ਇਸ ਸਮੇਂ ਸਾਬਕਾ ਵਿਧਾਇਕ ਦਵਿੰਦਰ ਸਿੰਘ ਤੂਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਹੁਰਾਂ ਨੇ ਜੋ 20 ਰੁਪਇਆ ਦੇ ਲੰਗਰ ਦੀ ਪ੍ਰੰਪਰਾ ਚਲਾਈ ਸੀ ਉਸ ਤੇ ਹੀ ਚਲਦਿਆ ਅੱਜ ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਵੱਲੋ ਵੀ ਸੇਵਾ ਨਿਭਾਈ ਜਾ ਰਹੀ,ਜੋ ਕਿ ਸਿੱਖ ਅਤੇ ਕਮਿਉਨਟੀ ਪੰਜਾਬੀ ਵਾਸਤੇ ਵੀ ਮਾਣ ਵਾਲੀ ਗੱਲ | ਜਿਸ ਦੀ ਮੈਂ ਆਪਣੇ ਸਾਥੀਆ ਸਮੇਤ ਸ਼ਾਲਾਘਾ ਕਰਦਾ ਹਾਂ| ਇਸ ਸਮੇਂ ਬਹੁਤ ਗਿਣਤੀ ਵੰਲਟੀਅਰ ਵੀ ਹਾਜ਼ਰ ਸਨ|