ਕੈਲਗਰੀ-ਮਾਰਟਿਨਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਸਹਿਯੋਗ ਨਾਲ 13ਵਾਂ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ| ਇਸ ਸਮੇਂ ਕਰਵਾਏ ਟੂਰਨਾਮੈਂਟ ਵਿੱਚ ਪੰਜਾਬ, ਪਾਕਿਸਤਾਨ ਅਤੇ ਹਰਿਆਣਾ ਤੋ ਪਹੁੰਚੇ ਖਿਡਾਰੀਆ ਨੇ ਆਏ ਹਜ਼ਾਰਾ ਦੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੂੰ ਵਧੀਆ ਪ੍ਰਦਰਸ਼ਨ ਦਿਖਾ ਕੇ ਦਿਲ ਜਿੱਤਆ| ਮੁੱਖ ਮੁਕਾਬਲਾ ਸਰੀ ਕਬੱਡੀ ਕਲੱਬ ਅਤੇ ਯੰਗ ਰਾਇਲ ਕਿੰਗਸ ਸਰੀ ਵਿੱਚਕਾਰ ਖੇਡਿਆ ਗਿਆ| ਜਿਸ ਵਿੱਚ ਬਹੁਤ ਹੀ ਫਸਵੇਂ ਮੁਕਾਬਲੇ ਦੌਰਾਨ ਯੰਗ ਰਾਇਲ ਕਿੰਗਸ ਸਰੀ ਜੇਤੂ ਰਹੀ| ਇਸ ਤਰ੍ਹਾਂ ਵੈਸਟ ਜਾਫੀ ਅਰਸ਼ ਚੌਹਲਾ ਸਾਹਿਬ ਅਤੇ ਵੈਸਟ ਧਾਵੀ ਗੁਰਲਾਲ ਸੋਹਲ ਨੂੰ ਐਲਾਨਿਆ ਗਿਆ| ਇਸ ਸਮੇਂ ਰੱਸਾਕਸੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਨਾਂ ਦਾ ਦਰਸ਼ਕਾਂ ਲਈ ਖੂਬ ਆਨੰਦ ਮਾਣਿਆ| ਇਸ ਸਮੇਂ ਨਾਮਵਰ ਖੇਡ ਬੁਲਾਰੇ ਮੱਖਣ ਅਲੀ ਅਤੇ ਸਵਰਨਾ ਵੈਲੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ| ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਵੱਲੋ ਟੂਰਨਾਮੈਂਟ ਸਮੇਂ ਸਾਰਾ ਦਿਨ ਲੰਗਰ ਛਕਾਇਆ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਸਦ ਮੈਂਬਰ ਜਾਰਜ ਚਾਹਲ,ਕੌਸਲਰ ਰਾਜ ਧਾਲੀਵਾਲ,ਸੰਸਦ ਮੈਂਬਰ ਜਸਰਾਜ ਸਿੰਘ ਹੱਲਣ,ਵਿਧਾਇਕ ਪਰਮੀਤ ਸਿੰਘ ਬੋਪਾਰਾਏ,ਪਾਲੀ ਵਿਰਕ ਅਤੇ ਹੋਰ ਬਹੁਤ ਸਾਰੇ ਖਿਡਾਰੀਆ ਨੂੰ ਅਸ਼ੀਦਵਾਰ ਦੇਣ ਵਾਸਤੇ ਪਹੁੰਚੇ| ਅਖੀਰ ਵਿੱਚ ਪ੍ਰਬੰਧਕਾਂ ਜਗਰਾਜ ਬਰਾੜ ਮਾਹਲਾ ਖੁਰਦ,ਨਵੀ ਧਾਲੀਵਾਲ,ਪੰਮਾ ਸਿੱਖ ਦੋਲਤ,ਪੰਮਾ ਰਣਸੀਂਹ,ਬਿੱਲਾ ਮਨਸੁਰਵਾਲ ਬੇਟ,ਸ਼ਿੰਦਾ ਅਚਰਵਾਲ,ਰਾਜ ਬਿੱਧਣੀ,ਤਰਸੇਮ ਸਿੰਘ ਗਿੱਲ,ਪੰਮਾ ਬਨਵੈਤ,ਜਸਜੀਤ ਸਿੰਘ,ਬੱਬੂ ਮਾਣੂੰਕੇ,ਲਖਵਿੰਦਰ ਸੰਧੂ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ| ਇਹ ਟੂਰਨਾਮੈਂਟ ਆਪਣੀ ਵੱਖਰੀ ਹੀ ਸ਼ਾਪ ਛੱਡਦਾ ਸਮਾਪਤ ਹੋਇਆ|
Related Posts
ਰਿਚਮੰਡ ਦੇ ਸਿੱਖਾਂ ਨੇ ਪੰਜਾਬ ਭੇਜੀਆਂ ਕਿਡਨੀ ਡਾਇਲਸਿਸ ਮਸ਼ੀਨਾਂ
ਰਿਚਮੰਡ : ਸਿੱਖ ਭਾਈਚਾਰੇ ਨੂੰ ਸੇਵਾ ਭਾਵਨਾ, ਲਗਨ ਤੇ ਮਿਹਨਤ ਲਈ ਦੁਨੀਆ ਭਰ ਵਿੱਚ ਜਾਣਿਆਂ ਜਾਂਦਾ ਹੈ। ਕੈਨੇਡਾ ਦੇ ਸ਼ਹਿਰ ਰਿਚਮੰਡ…
ਕੇਂਦਰ ਸਰਕਾਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ਵਿੱਚ ਸ਼ਾਮਲ ਕਰੇ: ਚੇਤਨ ਸਿੰਘ ਜੌੜਾਮਾਜਰਾ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਕੇਂਦਰ ਸਰਕਾਰ ਕੋਲ ਮੰਗ ਉਠਾਉਣ ਦੀ ਅਪੀਲ ਚੰਡੀਗੜ੍ਹ,-ਪੰਜਾਬ ਦੇ ਜਲ ਸਰੋਤ ਅਤੇ ਭੂਮੀ…
ਬਾਲ ਮਜ਼ਦੂਰੀ ਵਿਰੁੱਧ ਸ਼ਹਿਰ ਵਿੱਚ ਚਲਾਈ ਚੈਕਿੰਗ ਮੁਹਿੰਮ ਕਈ ਹਲਵਾਈਆਂ ਦੇ ਮਿਠਾਈ ਗੋਦਾਮਾਂ ਚ ਕਰਦੇ ਹਨ ਛੋਟੀ ਉਮਰ ਦੇ ਬੱਚੇ ਲੇਬਰ
ਅਧਿਕਾਰੀ ਸਿਰਫ ਦੁਕਾਨ ਤੇ ਹੀ ਮਹਿਜ ਖਾਨਾਪੁਤ੍ਰੀ ਕਰਨ ਤੱਕ ਸਹਿਮਤ ਰਹਿੰਦੇ ਹਨ ਅਸਲ ਤਸਵੀਰ ਕੁਝ ਹੋਰ ਬਰਨਾਲਾ,24,ਅਕਤੂਬਰ /ਕਰਨਪ੍ਰੀਤ ਕਰਨ ਪੰਜਾਬ…