ਪੰਜਾਬ ਵਿੱਚ ਆਮ ਆਦਮੀ ਦੀ ਬਣੀ ਸਰਕਾਰ ਤੋ ਹਰ ਵਰਗ ਪ੍ਰੇਸ਼ਾਨ-ਕੁਲਵੰਤ ਸਿੰਘ ਕੀਤੂ

ਕੈਲਗਰੀ-ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਰਨਾਲਾ ਤੋ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਬਣੀ ਸਰਕਾਰ ਤੋ ਹਰ ਵਰਗ ਪ੍ਰੇਸ਼ਾਨ| ਕਿਉਕਿ ਉਨਾਂ ਵੱਲੋ ਚੋਣਾਂ ਸਮੇਂ ਕੀਤੇ ਲੋਕਾਂ ਨਾਲ ਵਾਇਦੇ ਪੂਰੇ ਨਹੀ ਕੀਤੇ ਜਾ ਰਹੇ| ਯੂਥ ਅਕਾਲੀ ਆਗੂ ਗੁਰਮੇਲ ਸਿੰਘ ਬਰਾੜ ਹਰੀਕੇ ਕਲਾਂ ਵੱਲੋ ਰੱਖੇ ਪ੍ਰੋਗ੍ਰਾਮ ਵਿੱਚ ਮਲਕੀਤ ਸਿੰਘ ਕੀਤੂ ਨਾਲ ਕਈ ਅਹਿਮ ਵਿਚਾਰਾਂ ਵੀ ਹੋਈਆ|ਉਨਾਂ ਕਿਹਾ ਕਿ ਇਸ ਮੌਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ| ਉਨਾਂ ਦੱਸਿਆ ਕਿ ਮੈਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਕਾਲੀ ਵਰਕਰਾਂ ਨਾਲ ਮਿਲ ਕੇ ਉਨਾਂ ਦੀ ਦਿਲ ਦੀ ਗੱਲ ਸੁਣੀ,ਜੋ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰਾਂ ਤੱਕ ਵੀ ਪਹੁੰਚਦੀ ਕਰਾਗਾਂ|ਇਸ ਸਮੇਂ ਪਰਮੀਤ ਸਿੰਘ ਬੋਪਾਰਾਏ ਵਿਧਾਇਕ, ਜਸਕੀਰਤ ਸਿੰਘ ਬਰਾੜ,ਸਤਵੀਰ ਸਿੰਘ,ਬਲਜਿੰਦਰ ਸਿੰਘ,ਗੋਲਡੀ ਕੈਲਗਰੀ, ਪਾਲੀ,ਲਾਲੀ, ਸੁਖਬੀਰ ਸਿੰਘ ਮੱਤਾ,ਮਨਵੀਰ ਸਿੰਘ,ਮਨਜੀਤ ਸਿੰਘ ਧਾਲੀਵਾਲ,ਹਰਮਨਦੀਪ ਸਿੰਘ ਧਾਲੀਵਾਲ ਅਤੇ ਹੋਰ ਹਾਜ਼ਰ ਸਨ|