ਕੈਲਗਰੀ,-ਪੰਜਾਬੀ ਭਾਈਚਾਰੇ ‘ਚ ਜਾਣੀ-ਪਹਿਚਾਣੀ ਸ਼ਖ਼ਸੀਅਤ ਕੈਨੇਡੀਅਨ ਆਰਮੀ ਫੋਰਸ ‘ਚ ਤਾਇਨਾਤ ਕੈਪਟਨ ਚਰਨ ਕਮਲ ਸਿੰਘ ਦੁੱਲਤ ਨੂੰ ਯੂਨੀਵਰਸਿਟੀ ਆਫ ਕੈਲਗਰੀ ਨੇ ਆਪਣਾ ਸੈਨੇਟਰ ਨਿਯੁਕਤ ਕੀਤਾ ਹੈ | ਇਹ ਨਿਯੁਕਤੀ 1 ਜੁਲਾਈ 2023 ਤੋਂ 30 ਜੂਨ 2026 ਤੱਕ 3 ਸਾਲ ਵਾਸਤੇ ਕੀਤੀ ਗਈ ਹੈ | ਕੈਪਟਨ ਚਰਨ ਕਮਲ ਸਿੰਘ ਦੁੱਲਤ ਨੇ ਦੱਸਿਆ ਕਿ ਇਹ ਨਿਯੁਕਤੀ ਇਕ ਪ੍ਰਤੀਨਿਧ ਮੈਂਬਰ ਵਜੋਂ ਹੋਵੇਗੀ, ਜੋ ਕਿ ਸੈਨੇਟ ਦਾ ਇਕ ਵੋਟਿੰਗ ਮੈਂਬਰ ਹੋਵੇਗਾ | ਜੋ ਯੂਨੀਵਰਸਿਟੀ ਨੂੰ ਕੈਲਗਰੀ ਦੇ ਵੱਡੇ ਭਾਈਚਾਰੇ ਨਾਲ ਜੋੜਨ ‘ਚ ਅਹਿਮ ਭੂਮਿਕਾ ਨਿਭਾਏਗਾ | ਉਹ ਨਾ ਸਿਰਫ ਕੈਲਗਰੀ ‘ਚ ਸਗੋਂ ਸੂਬੇ, ਦੇਸ਼ ‘ਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਯੂਨੀਵਰਸਿਟੀ ਦੇ ਪ੍ਰਭਾਵ ਨੂੰ ਵਧਾਉਣ ‘ਚ ਮਦਦ ਕਰੇਗਾ | ਉਨ੍ਹਾਂ ਕਿਹਾ ਕਿ ਮੈਂ ਸੈਨੇਟ ਦੇ ਸਾਰੇ 62 ਮੈਂਬਰਾਂ ਨਾਲ ਮਿਲ ਕੇ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਵਾਸਤੇ ਵਧੀਆ ਉਪਰਾਲੇ ਕਰਾਂਗਾ | ਕੈਪਟਨ ਚਰਨ ਕਮਲ ਸਿੰਘ ਦੁੱਲਤ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਹਨ | ਜਿਨ੍ਹਾਂ ਨੇ ਹੁਣ ਤੱਕ ਆਰਮੀ ‘ਚ ਸੇਵਾਵਾਂ ਨਿਭਾਈਆਂ ਹਨ |
Related Posts
ਲਖੀਮਪੁਰ ਖੀਰੀ ਦੇ ਐਸਪੀ ਵਿਜੇ ਢੱਲ ਦਾ ਕੀਤਾ ਤਬਾਦਲਾ
ਲਖੀਮਪੁਰ ਖੀਰੀ : 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੁਨਿਆ ਵਿਚ ਹੋਈ ਹਿੰਸਾ ਮਾਮਲੇ ਵਿਚ ਹੁਣ ਐਸਪੀ ਵਿਜੇ ਢੱਲ ਨੂੰ…
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਗੋਬਿੰਦ ਸਿੰਘ ਸੰਧੂ ਦੀ ਹਿਮਾਇਤ ਦਾ ਐਲਾਨ
ਅਕਾਲੀ ਦਲ ਦਾ ਵੋਟ ਬੈਂਕ ਗੋਵਿੰਦ ਸਿੰਘ ਸੰਧੂ ਦੇ ਹੱਕ ਵਿੱਚ ਅਕਾਲੀ ਦਲ ਦੇ ਹਲਕਾ ਬਰਨਾਲਾ ਦੇ ਇੰਚਾਰਜ਼ ਕੁਲਵੰਤ ਸਿੰਘ…
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗਹਿਰਾ ਸਦਮਾ ਪੁੱਜਾ
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗਹਿਰਾ ਸਦਮਾ ਪੁੱਜਾ ਅੰਮ੍ਰਿਤਸਰ 21 ਸਤੰਬਰ // ਪੰਜਾਬ ਇੰਡੀਆ ਨਿਊਜ਼ ਹਲਕਾ ਉੱਤਰੀ ਤੋਂ ਵਿਧਾਇਕ…