ਵਿਧਾਨ ਸਭਾ ਚੋਣਾਂ ‘ਚ ਕੈਲਗਰੀ ਨੌਰਥ ਈਸਟ ‘ਚ ਪੰਜਾਬੀਆ ਨੇ ਫਿਰ ਜਿੱਤ ਹਾਸਿਲ ਕੀਤੀ

ਕੈਲਗਰੀ/ਅਲਬਰਟਾ-ਅਲਬਰਟਾ ਵਿਧਾਨ ਸਭਾ ਚੋਣਾਂ ‘ਚ ਫਿਰ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਬਹੁਮਤ ਹਾਸਲ ਕਰਦਿਆਂ ਸਰਕਾਰ ਬਣਾਉਣ ਦੀ ਤਿਆਰੀ ਕਰ ਲਈ ਹੈ|ਅੱਜ ਆਏ ਅਣ-ਅਧਿਕਾਰਤ ਨਤੀਜਿਆਂ ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਨੌਰਥ ਈਸਟ ਵਿਚ 2 ਪੰਜਾਬੀਆਂ ਨੇ ਆਪਣੇ ਸਾਹਮਣੇ ਵਾਲੇ ਪੰਜਾਬੀ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ|ਜਾਣਕਾਰੀ ਮੁਤਾਬਕ ਕੈਲਗਰੀ ਨੌਰਥ ਈਸਟ ਤੋਂ ਐਨ. ਡੀ. ਪੀ. ਪਾਰਟੀ ਦੇ ਉਮੀਦਵਾਰ ਗੁਰਿੰਦਰ ਬਰਾੜ ਨੇ ਜਿੱਤ ਹਾਸਲ ਕੀਤੀ ਹੈ|ਇਸੇ ਤਰ੍ਹਾਂ ਕੈਲਗਰੀ ਭੁੱਲਰ ਮੈਕਾਲ ਤੋਂ ਤੀਸਰੀ ਵਾਰ ਵਿਧਾਇਕ ਬਣੇ ਇਰਫਾਨ ਸਾਬੀਰ ਨੇ ਜਿੱਤ ਪ੍ਰਾਪਤ ਕੀਤੀ ਹੈ|ਕੈਲਗਰੀ ਹਲਕਾ ਫਲਕਿੰਨਰਿਜ ਤੋਂ ਐਨ. ਡੀ. ਪੀ. ਪਾਰਟੀ ਦੇ ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਚੋਣ ਜਿੱਤੇ ਹਨ|ਕੈਲਗਰੀ ਨੌਰਥ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਨ ਸਾਹਨੀ ਵੀ ਦੂਜੀ ਵਾਰ ਚੋਣ ਜਿੱਤੇ ਹਨ|ਅਲਬਰਟਾ ਯੂ.ਸੀ.ਪੀ. ਪਾਰਟੀ ਦੀ ਲੀਡਰ ਅਤੇ ਪ੍ਰੀਮੀਅਰ ਡੈਨੀਅਲ ਸਮਿੱਥ ਦੁਬਾਰਾ ਤੋਂ ਚੋਣ ਜਿੱਤ ਗਏ ਹਨ ਅਤੇ ਉਨ੍ਹਾਂ ਨੇ ਸਰਕਾਰ ਬਣਾਉਣ ਵਾਸਤੇ ਬਹੁਮਤ ਹਾਸਲ ਕੀਤਾ ਹੈ|ਇਸੇ ਤਰ੍ਹਾਂ ਅਲਬਰਟਾ ਐਨ.ਡੀ.ਪੀ. ਪਾਰਟੀ ਦੀ ਲੀਡਰ ਅਤੇ ਵਿਰੋਧੀ ਧਿਰ ਦੀ ਨੇਤਾ ਰੇਚਲ ਨੋਟਲੀ ਵੀ ਚੋਣ ਜਿੱਤ ਗਏ ਹਨ|ਹੋਰ ਰਾਜਨੀਤਕ ਪਾਰਟੀਆਂ ਅਲਬਰਟਾ ਪਾਰਟੀ, ਅਲਬਰਟਾ ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਆਫ ਅਲਬਰਟਾ ਕੋਈ ਵੀ ਸੀਟ ਨਹੀਂ ਜਿੱਤ ਸਕੀਆਂ |ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅਲਬਰਟਾ ਵਾਸੀਆਂ ਵਲੋਂ ਮਿਲੇ ਬਹੁਮਤ ਵਾਸਤੇ ਧੰਨਵਾਦ ਕੀਤਾ ਹੈ|