ਕੈਲਗਰੀ-ਅਲਬਰਟਾ ਵਿਧਾਨ ਸਭਾ ਦੀਆਂ ਚੋਣਾਂ 29 ਮਈ ਨੂੰ ਹੋਣ ਜਾ ਰਹੀਆਂ ਹਨ। ਅਡਵਾਂਸ ਵੋਟਾਂ 23 ਮਈ ਤੋ 27 ਮਈ ਤੱਕ ਪਾਈਆ ਜਾਣਗੀਆ| ਮੁੱਖ ਮੁਕਾਬਲਾ ਸੱਤਾਧਾਰੀ ਯੂ ਸੀ ਪੀ ਪਾਰਟੀ ਅਤੇ ਐਨ ਡੀ ਪੀ ਪਾਰਟੀ ਵਿਚਕਾਰ ਹੋਵੇਗਾ| ਪ੍ਰੀਮੀਅਰ ਡੈਨੀਅਲ ਸਮਿੱਥ ਦੀ ਅਗਵਾਈ ਵਾਲੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਤੇ ਰੇਚਲ ਨੋਟਲੀ ਦੀ ਅਗਵਾਈ ਵਾਲੀ ਐਨ ਡੀ ਪੀ ਪਾਰਟੀ ਨੇ ਆਪੋ ਆਪਣੇ ਚੋਣ ਵਾਇਦੇ ਜਾਰੀ ਕਰਦਿਆਂ ਚੋਣ ਮੁਹਿੰਮ ਨੂੰ ਭਖਾ ਦਿੱਤਾ ਹੈ।ਯੂ ਸੀ ਪੀ ਪਾਰਟੀ ਵੱਲੋਂ ਵੋਟਰਾਂ ਨਾਲ ਟੈਕਸ ਕਟੌਤੀ,ਸਿਹਤ ਸਹੂਲਤਾਂ ਵਿੱਚ ਵਾਧਾ,ਨੌਕਰੀਆਂ ਵਿੱਚ ਵਾਧਾ, ਨਵੇਂ ਟੈਕਸ ਨਾ ਲਗਾਉਣ,ਚਾਈਲਡ ਕੇਅਰ ਲਈ ਪ੍ਰਤੀ ਦਿਨ 10 ਡਾਲਰ ਦੇਣ ਦੇ ਮੁੱਦੇ ਸਮੇਤ ਕਈ ਵਾਅਦੇ ਕੀਤੇ ਜਾ ਰਹੇ ਹਨ| ਦੂਜੇ ਪਾਸੇ ਐਨ ਡੀ ਪੀ ਪਾਰਟੀ ਵੱਲੋਂ ਅਲਬਰਟਾ ਦੇ ਬਿਹਤਰ ਭਵਿੱਖ ਦੇ ਸੱਦੇ ਨਾਲ ਇਨਕਮ ਟੈਕਸ ਵਿੱਚ ਵਾਧਾ ਨਾ ਕਰਨ,ਫੈਮਲੀ ਹੈਲਥ ਲਈ ਡਾਕਟਰਾਂ ਦੀ ਹੋਰ ਭਰਤੀ,ਨਵੀਆਂ ਨੌਕਰੀਆਂ, 40 ਹਜ਼ਾਰ ਲੋਕਾਂ ਲਈ ਅਫੋਰਡੇਬਲ ਘਰ ਬਣਾਉਣ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਰਾਂ ਨੂੰ ਹੋਰ ਸਹੂਲਤਾਂ ਦੇਣ ਦੇ ਵਾਅਦੇ ਕਰਦਿਆਂ ਵੋਟਰਾਂ ਨੂੰ ਭਰਮਾਇਆ ਜਾ ਰਿਹਾ þ| ਇਸ ਵਾਰ ਵੀ ਦੋਨੋ ਪਾਰਟੀਆਂ ਨੇ ਹਰ ਵਾਰ ਦੀ ਤਰ੍ਹਾਂ ਪੰਜਾਬੀ ਮੂਲ ਦੇ ਉਮੀਦਵਾਰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਖੜੇ ਕੀਤੇ ਹੋਏ ਹਨ| ਅਲਬਰਟਾ ਦੀ ਰਾਜਧਾਨੀ ਐਡਮਿੰਟਨ ਅਤੇ ਦੂਸਰੇ ਵੱਡੇ ਸ਼ਹਿਰ ਕੈਲਗਰੀ ਤੋ ਕਈ ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿਚ ਹਨ। ਕੈਲਗਰੀ ਤੋਂ ਯੂ ਸੀ ਪੀ ਦੀ ਤਰਫੋਂ ਕੈਲਗਰੀ-ਭੁੱਲਰ ਮੈਕਾਲ ਹਲਕੇ ਤੋ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਈਸਟ ਤੋ ਪੀਟਰ ਸਿੰਘ, ਕੈਲਗਰੀ ਐਜਮਾਉਂਟ ਤੋ ਪ੍ਰਸਾਦ ਪਾਂਡਾ, ਕੈਲਗਰੀ ਫਲਕਿੰਨਰਿੰਜ ਤੋ ਦਵਿੰਦਰ ਸਿੰਘ ਤੂਰ,ਕੈਲਗਰੀ ਨੌਰਥ ਤੋ ਮਹੁੱਮਦ ਯਾਸੀਨ,ਕੈਲਗਰੀ ਨੌਰਥ ਈਸਟ ਤੋ ਇੰਦਰ ਗਰੇਵਾਲ, ਕੈਲਗਰੀ ਵੈਸਟ ਤੋਂ ਰਾਜਨ ਸਾਹਨੀ,ਐਡਮਿੰਟਨ ਐਲਰਸਲੀ ਤੋ ਰਣਜੀਤ ਬਾਠ,ਐਡਮਿੰਟਨ ਮੀਡੋਜ਼ ਤੋਂ ਅੰਮ੍ਰਿਤਪਾਲ ਮਠਾਰੂ ਐਡਮਿੰਟਨ ਮਿਲਵੁਡਜ ਤੋ ਰਮਨ ਅਠਵਾਲ,ਐਡਮਿੰਟਨ ਵਾਈਟਮਡ ਤੋਂ ਰਾਜ ਸ਼ਰਮਨ ਚੋੋਣ ਮੈਦਾਨ ਵਿੱਚ ਹਨ| ਜਦੋ ਕਿ ਐਨ ਡੀ ਪੀ ਵੱਲੋ ਕੈਲਗਰੀ ਨੌਰਥ ਤੋਂ ਰਾਜੇਸ਼ ਅੰਗੂਰਾਲ, ਕੈਲਗਰੀ ਨੌਰਥ ਈਸਟ ਤੋਂ ਗੁਰਿੰਦਰ ਬਰਾੜ,ਐਡਮਿੰਟਨ ਮੀਡੋਜ ਤੋ ਜਸਵੀਰ ਦਿਓਲ,ਚੈਸਟਰਮੀਅਰ ਤੋ ਰਾਜ ਜੱਸਲ,ਐਡਮਿੰਟਨ ਵਾਈਟਮੱਡ ਤੋ ਰਾਖੀ ਪੰਚੋਲੀ, ਕੈਲਗਰੀ ਭੁੱਲਰ ਮੈਕਾਲ ਤੋ ਇਰਫਾਨ ਸਬੀਰ, ਕੈਲਗਰੀ ਫਾਲਕਿੰਨਰਿੰਜ ਤੋ ਪਰਮੀਤ ਸਿੰਘ ਬੋਪਾਰਾਏ ਤੇ ਕੈਲਗਰੀ ਕਰਾਸ ਤੋ ਗੁਰਿੰਦਰ ਸਿੰਘ ਗਿੱਲ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ।
Related Posts
ਕੋਰੋਨਾ ਦੀ 5ਵੀਂ ਲਹਿਰ ਦਾ ਖਤਰਾ! ਫਰਾਂਸ ਦੇ ਸਿਹਤ ਮੰਤਰੀ ਵੱਲੋਂ ਚੇਤਾਵਨੀ, ਪਿਛਲੀਆਂ ਲਹਿਰਾਂ ਨਾਲੋਂ ਜ਼ਿਆਦਾ ਖਤਰਨਾਕ
ਪੈਰਿਸ: ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਫਰਾਂਸ ਕੋਰੋਨਾ ਮਹਾਮਾਰੀ ਦੀ ਪੰਜਵੀਂ…
ਅਮਰੀਕਾ ਦੀ ਮਿਆਂਮਾਰ ’ਤੇ ਪਾਬੰਦੀ ਲਗਾਉਣ ਦੀ ਤਿਆਰੀ : ਬਲਿੰਕਨ
ਕੁਆਲਾਲੰਪੁਰ : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਮਿਆਂਮਾਰ ’ਚ ਫ਼ੌਜੀ ਸ਼ਾਸਕਾਂ ’ਤੇ ਲੋਕਤੰਤਰ ਦੀ ਬਹਾਲੀ…
ਕੀ ਨਵਜੋਤ ਸਿੰਘ ਸਿੱਧੂ ਹੋ ਸਕਦੇ ਹਨ ‘ਆਪ’ ‘ਚ ਸ਼ਾਮਲ?
ਨਵੀਂ ਦਿੱਲੀ : ਜਿੱਥੇ ਇਕ ਪਾਸੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪ੍ਰਤੀ ਰਾਘਵ ਚੱਢਾ ਦਾ ਰਵੱਈਆ ਸਖ਼ਤ…