ਚੀਨ ‘ਚ ਕੋਰੋਨਾ ਇਨਫੈਕਸ਼ਨ ਦੀ ਮੁੜ ਦਹਿਸ਼ਤ, ਉੱਤਰੀ ਸ਼ਹਿਰਾਂ ‘ਚ ਲੱਗਿਆ ਲਾਕਡਾਊਨ

ਰਾਇਟਰਸ : ਚੀਨ ਵਿਚ ਇਕ ਵਾਰ ਫਿਰ ਕੋਰੋਨਾ ਇਨਫੈਕਸ਼ਨ ਵਧਦੀ ਨਜ਼ਰ ਆ ਰਹੀ ਹੈ। ਸਤੰਬਰ ਤੋਂ ਬਾਅਦ ਸੋਮਵਾਰ (18 ਅਕਤੂਬਰ) ਨੂੰ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਦੇਖਦੇ ਹੋਏ ਦੇਸ਼ ਦੀ ਉੱਤਰੀ ਹੱਦ ਨਾਲ ਲਗਦੇ ਸੂਬਿਆਂ ‘ਚ ਲਾਕਡਾਊਨ ਲਗਾਇਆ ਗਿਆ ਹੈ। ਨੈਸ਼ਨਲ ਹੈਲਥ ਕਮਿਸ਼ਨ (NHC) ਮੁਤਾਬਕ ਇਨਰ ਮੰਗੋਲੀਆ ਕੋਰੋਨਾ ਦੇ ਨੌਂ ਮਾਮਲੇ, ਹੁਨਾਨ ਤੇ ਸ਼ਾਂਗਜੀ ਸੂਬੇ ‘ਚ ਵੀ ਦੋ-ਦੋ ਮਾਮਲੇ ਸਾਹਮਣੇ ਆਏ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਕਰੀਬ 25 ਲੋਕ ਵੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ 19 ਸਿਪਟੋਮੈਟਿਕ ਮਰੀਜ਼ ਵੀ ਸਾਹਮਣੇ ਆਏ ਹਨ। ਸਰਕਾਰ ਮੁਤਾਬਕ ਫਿਲਹਾਲ ਕੋਰੋਨਾ ਦੀ ਵਜ੍ਹਾ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ। ਦੱਸ ਦੇਈਏ ਕਿ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤਕ ਇਨਫੈਕਸ਼ਨ ਨਾਲ 4336 ਮੌਤਾਂ ਹੋ ਚੁੱਕੀਆਂ ਹਨ। ਮੈਨਲੈਂਡ ਚਾਇਨਾ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਸੇ 96571 ਹਨ।