ਸ਼੍ਰੀ ਆਨੰਦਪੁਰ–ਅੱਜ ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਪੰਜਾਬੀ ਭਾਸ਼ਾ ਸਪਤਾਹ ਨੂੰ ਸਮਰਪਿਤ ਪ੍ਰੋਗਰਾਮ ਅਧੀਨ ਆਧੁਨਿਕ ਪੰਜਾਬੀ ਕਵਿਤਾ ਦਾ ਵਿਕਾਸ ਦੇ ਵਿਸ਼ੇ ਉੱਤੇ ਪ੍ਰੋਗਰਾਮ ਕਰਵਾਈਆ ਗਿਆ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਵਿਤਾ ਉਚਾਰਨ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਬੰਧਨਾ ਤੇ ਸਨੇਹਾ ਨੇ, ਦੂਜਾ ਸਥਾਨ ਅੰਜਲੀ ਅਤੇ ਪ੍ਰਿਆ ਨੇ ਅਤੇ ਤੀਜਾ ਸਥਾਨ ਕੰਚਨ ਰਾਣੀ ਨੇ ਪ੍ਰਾਪਤ ਕੀਤਾ। ਵਿਦਿਆਰਥਣ ਬੰਧਨਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿਚ ਭਾਈ ਵੀਰ ਸਿੰਘ ਦਾ ਮਹੱਤਵਪੂਰਨ ਸਥਾਨ ਹੈ। ਉਹਨਾਂ ਦੀ ਕਵਿਤਾ “ਮੇਰੇ ਸਾਇਆਂ ਜੀਓ” ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਪ੍ਰੋ: ਪੂਰਨ ਸਿੰਘ ਨੇ “ਖੁੱਲੇ ਘੁੰਡ” “ਖੁੱਲੇ ਅਸਮਾਨੀ ਰੰਗ” ਕਾਵਿ ਸੰਗ੍ਰਿਹ ਲਿਖ ਕੇ, ਧਨੀ ਰਾਮ ਚਾਤ੍ਰਿਕ ਨੇ “ਭਰਥਰੀ ਹਰੀ”, “ਨਲ ਦਮਯੰਤੀ” ਕਾਵਿ ਸੰਗ੍ਰਿਹ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਨੂੰ ਅੱਗੇ ਵਧਾਇਆ । ਸਨੇਹਾ ਨੇ ਕਿਹਾ ਕਿ ਪ੍ਰੋ: ਮੋਹਨ ਸਿੰਘ ਨੇ “ਚਾਰ ਹੰਝੂ”, “ਸਾਵੇ ਪੱਤਰ” ਕਾਵਿ ਸੰਗ੍ਰਿਹ ਲਿਖ ਕੇ ਅਤੇ ਪ੍ਰੀਤਮ ਸਿੰਘ ਸਫੀਰ ਨੇ “ਕੱਤਕ ਕੂੰਜਾਂ”, “ਪਾਪ ਦੇ ਸੋਹਿਲੇ” ਕਾਵਿ ਸੰਗ੍ਰਿਹ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿਚ ਆਪਣਾ ਯੋਗਦਾਨ ਦਿੱਤਾ। ਪ੍ਰਿਆ ਨੇ ਦੱਸਿਆ ਕਿ ਅੰਮ੍ਰਿਤਾ ਪ੍ਰੀਤਮ ਦੇ ਕਾਵਿ ਸੰਗ੍ਰਿਹ “ਸੁਨੇਹੜੇ” ਨੂੰ ਸਾਹਿਤ ਅਕਾਡਮੀ ਪੁਰਸਕਾਰ ਅਤੇ “ਕਾਗਜ ਅਤੇ ਕੈਨਵਸ” ਨੂੰ ਗਿਆਨ ਪੀਠ ਪੁਰਸਕਾਰ ਮਿਲਿਆ ਸੀ।”ਤਰੇਲ ਧੋਤੇ ਫੁੱਲ”, “ਪੱਥਰ ਗੀਟੇ” ਆਦਿ ਉਹਨਾਂ ਦੇ ਪ੍ਰਸਿੱਧ ਕਾਵਿ ਸੰਗ੍ਰਿਹ ਸਨ। ਬਾਵਾ ਬਲਵੰਤ ਨੇ “ਮਹਾਂ ਨਾਚ”, “ਅਮਰ ਗੀਤ” ਆਦਿ ਕਾਵਿ ਸੰਗ੍ਰਿਹ ਰਚਿਤ ਕਰਕੇ, ਸ਼ਿਵ ਕੁਮਾਰ ਬਟਾਵਲੀ ਨੇ “ਬਿਰਹਾ ਤੂੰ ਸੁਲਤਾਨ”, “ਪੀੜਾਂ ਦਾ ਪਰਾਗ” ਆਦਿ ਕਾਵਿ ਸੰਗ੍ਰਿਹ ਰਚਿਤ ਕਰਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਨੂੰ ਯਕੀਨੀ ਬਣਾਇਆ। ਪ੍ਰੀਤੀ ਨੇ ਦੱਸਿਆ ਕਿ ਜਸਵੰਤ ਸਿੰਘ ਨੇਕੀ ਨੇ “ਸਿਮਰਤੀ ਦੇ ਕਿਰਨ ਤੋਂ ਪਹਿਲਾ”, “ਅਸਲੇ ਤੇ ਓਹਲੇ” ਕਾਵਿ ਸੰਗ੍ਰਿਹ ਰਚਿਤ ਕਰਕੇ, ਸੁਰਜੀਤ ਪਾਤਰ ਨੇ “ਹਵਾ ਵਿਚ ਲਿਖੇ ਹਰਫ”, “ਬਿਰਖ ਅਰਜ ਕਰੇ” ਕਾਵਿ ਸੰਗ੍ਰਿਹ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ। ਕੰਚਨ ਰਾਣੀ ਨੇ ਕਿਹਾ ਕਿ ਹਰਿਭਜਨ ਸਿੰਘ ਨੇ “ਨਾ ਧੁੱਪੇ ਨਾ ਛਾਵੇ”, “ਟੁੱਕੀਆਂ ਜੀਭਾਂ ਵਾਲੇ” ਕਾਵਿ ਸੰਗ੍ਰਿਹ ਲਿਖ ਕੇ ਅਤੇ ਜਸਵੰਤ ਦੀਦ ਨੇ “ਬੱਚੇ ਤੋਂ ਡਰਦੀ ਕਵਿਤਾ”, “ਆਵਾਜ ਆਏਗੀ ਅਜੇ” ਕਾਵਿ ਸੰਗ੍ਰਿਹ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿਚ ਆਪਣਾ ਯੋਗਦਾਨ ਦਿੱਤਾ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਕਵਿਤਾਵਾਂ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨ ਅਤੇ ਸਮਾਜ ਦੀ ਸੋਚ ਅਤੇ ਵਿਚਾਰਾਂ ਨੂੰ ਸ਼ੁੱਧ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਜੱਜ ਦੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪੀ.ਟੀ.ਏ ਸੰਸਥਾ ਦੇ ਮੈਂਬਰ ਜਤਿੰਦਰ ਪਾਲ ਵੀ ਹਾਜ਼ਰ ਸਨ।
Related Posts
ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਰੱਖੇ ਸੈਮੀਨਾਰ ਵਿੱਚ ਗੁਰਦੁਆਰਾ ਪ੍ਰਬੰਧ ਲਈ ਪੰਜ ਨੁਕਾਤੀ ਫਾਰਮੁੱਲਾ ਪੇਸ਼|
ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਰੱਖੇ ਸੈਮੀਨਾਰ ਵਿੱਚ ਗੁਰਦੁਆਰਾ ਪ੍ਰਬੰਧ ਲਈ ਪੰਜ ਨੁਕਾਤੀ ਫਾਰਮੁੱਲਾ ਪੇਸ਼| ਸ.ਜਸਪਾਲ ਸਿੰਘ ਹੇਰਾਂ ਨੂੰ…
ਮੁੱਖ ਮੰਤਰੀ ਵੱਲੋਂ ਵੇਰਕਾ ਫਰੂਟ ਦਹੀਂ, ਕਰੀਮ ਅਤੇ ਐਕਸਟੈਂਡਡ ਸ਼ੈਲਫ ਲਾਈਫ ਮਿਲਕ ਦੀ ਸ਼ੁਰੂਆਤ
ਚੰਡੀਗੜ੍ਹ,-ਸੂਬੇ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਹਿੱਤ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…
ਵਿਜੀਲੈਂਸ ਬਿਊਰੋ ਵੱਲੋਂ ਹੌਲਦਾਰ 2,100 ਰੁਪਏ ਦੀ ਆਨਲਾਈਨ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ
ਚੰਡੀਗੜ੍ਹ,-ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਥਾਣਾ ਭਾਰਗੋ ਕੈਂਪ, ਜਲੰਧਰ ਸ਼ਹਿਰ ਵਿਖੇ ਤਾਇਨਾਤ ਹੌਲਦਾਰ ਰਘੂਨਾਥ…