ਨਵੀਂ ਦਿੱਲੀ,– ਉਲੰਪਿਕ ਕਾਂਸੀ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੇ ਜਾਰਡਨ ਦੇ ਓਮਾਨ ‘ਚ ਚੱਲ ਰਹੀ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਵਾਲੇਨਟਿਨਾ ਖਾਲਜੋਵਾ ‘ਤੇ ਜਿੱਤ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾਉਂਦੇ ਹੋਏ 75 ਕਿੱਲੋਗ੍ਰਾਮ ਵਰਗ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਤਗਮਾ ਪੱਕਾ ਕਰ ਲਿਆ | ਲਵਲੀਨਾ ਨੂੰ ਪੰਜ ਮੁੱਕੇਬਾਜ਼ਾਂ ਦੇ ਦਰਮਿਆਨ ਘੱਟ ਤੋਂ ਘੱਟ ਕਾਂਸੀ ਤਗਮਾ ਪੱਕਾ ਕਰਨ ਲਈ ਕੇਵਲ ਇਕ ਜਿੱਤ ਦੀ ਜ਼ਰੂਰਤ ਸੀ ਅਤੇ ਇਸ 25 ਸਾਲਾ ਮੁੱਕੇਬਾਜ਼ ਨੇ ਲੰਘੇ ਦਿਨ ਦੇਰ ਰਾਤ ਖਾਲਜੋਵਾ ‘ਤੇ 3-2 ਦੀ ਜਿੱਤ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾਈ | ਆਸਾਮ ਦੀ ਮੁੱਕੇਬਾਜ਼ ਨੇ ਟੋਕੀਓ ਉਲੰਪਿਕ ‘ਚ 69 ਕਿਲੋਗ੍ਰਾਮ ਵਰਗ ‘ਚ ਕਾਂਸੀ ਤਗਮਾ ਜਿੱਤਿਆ ਸੀ | ਉਹ ਹੁਣ 75 ਕਿਲੋਗ੍ਰਾਮ ਵਰਗ ‘ਚ ਖੇਡ ਰਹੀ ਹੈ, ਕਿਉਂਕਿ 69 ਕਿਲੋ ਵਰਗ ਪੈਰਿਸ ਉਲੰਪਿਕ ‘ਚ ਸ਼ਾਮਿਲ ਨਹੀਂ ਹੈ | ਅੰਕੁਸ਼ਿਤਾ ਬੋਰੋ (66 ਕਿਲੋਗ੍ਰਾਮ) ਨੇ ਵੀ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ | 22 ਸਾਲ ਦੀ ਇਸ ਮੁੱਕੇਬਾਜ਼ ਨੇ ਅੰਤਿਮ-8 ‘ਚ ਜਾਪਾਨ ਦੀ ਸੁਬਾਤਾ ਆਰਸਿਆ ‘ਤੇ 5-0 ਨਾਲ ਜਿੱਤ ਹਾਸਲ ਕੀਤੀ |
Related Posts
ਓਮੀਕ੍ਰੋਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ, ਦਿੱਸਣ ਲੱਗਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ
ਨਵੀਂ ਦਿੱਲੀ : ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ, ਜਿੰਨੀ ਤੇਜ਼ੀ ਨਾਲ ਇਹ ਵੇਰੀਐਂਟ ਫੈਲ ਰਿਹਾ ਹੈ, ਉਸ…
ਕੈਲਗਰੀ ਵਿੱਚ ਡਾ.ਸਾਹਿਬ ਸਿੰਘ ਵੱਲੋਂ ‘ਧੰਨੁ ਲੇਖਾਰੀ ਨਾਨਕਾ’ ਦੀ ਸਫਲ ਪੇਸ਼ਕਾਰੀ
ਕੈਲਗਰੀ–ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਨਾਟਕ ਸਮਾਗਮ ਵਿੱਚ ਡਾ.ਸਾਹਿਬ ਸਿੰਘ ਦੇ…
ਅਮਨ ਕਾਨੂੰਨ ਦੀ ਵਿਵਸਥਾ ਲਈ ਸ਼ਹਿਰ ਦੀ ਕੀਤੀ ਨਾਕਾਬੰਦੀ, ਸ਼ੱਕੀ ਵਹੀਕਲਾਂ ਦੀ ਕੀਤੀ ਚੈਕਿੰਗ—ਡੀ.ਐਸ.ਪੀ.
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਅਮਨ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਣ ਲਈ ਪੁਲਿਸ ਵੱਲੋਂ ਸ਼ਹਿਰ ਦੀ ਨਾਕਾਬੰਦੀ ਕਰਦਿਆਂ ਸ਼ਹਿਰ ਅੰਦਰ ਆਉਣ ਜਾਣ…