ਮੁੰਬਈ,–ਅਦਾਕਾਰਾ ਆਲੀਆ ਭੱਟ ਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ | ਆਲੀਆ ਨੇ ਇੰਸਟਾਗ੍ਰਾਮ ‘ਤੇ ਖਬਰ ਸ਼ੇਅਰ ਕਰਕੇ ਇਹ ਖੁਸ਼ਖਬਰੀ ਦਿੱਤੀ | ਆਲੀਆ ਨੇ ਕਿਹਾ ਕਿ ਸਾਡੀ ਜ਼ਿੰਦਗੀ ‘ਚ ਸਭ ਤੋਂ ਚੰਗੀ ਖਬਰ ਆ ਗਈ ਹੈ | ਸਾਡਾ ਬੇਬੀ ਇਸ ਦੁਨੀਆ ‘ਚ ਆ ਗਿਆ ਹੈ ਤੇ ਉਹ ਕਮਾਲ ਦੀ ਲੜਕੀ ਹੈ | ਇਸ ਖੁਸ਼ੀ ਨੂੰ ਜ਼ਾਹਰ ਕਰਨਾ ਮੁਸ਼ਕਿਲ ਹੈ | ਦੱਖਣੀ ਮੁੰਬਈ ‘ਚ ਸਰ ਐਚ. ਐਨ. ਰਿਲਾਇੰਸ ਹਸਪਤਾਲ ਵਿਖੇ ਜੋੜੇ ਦੇ ਪਹਿਲੇ ਬੱਚੇ ਦਾ ਜਨਮ ਹੋਇਆ | ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵੀ ਇਹ ਖਬਰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ ‘ਤੇ ‘ਆਸ਼ੀਰਵਾਦ’ ਲਿਖਿਆ | ਆਲੀਆ ਦੀ ਮਾਂ ਸੋਨੀ ਰਾਜਦਾਨ ਨੇ ਸ਼ੁੱਭ ਕਾਮਨਾਵਾਂ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ | ਰਣਬੀਰ ਦੀ ਭੈਣ ਰਿਧੀਮਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਅੱਜ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ | ਸਭ ਤੋਂ ਪਿਆਰੀ ਬੇਬੀ ਗਰਲ ਦੇ ਸਭ ਤੋਂ ਖੁਸ਼ਕਿਸਮਤ ਮਾਤਾ-ਪਿਤਾ, ਭੂਆ ਉਸ ਨੂੰ ਪਹਿਲਾਂ ਤੋਂ ਹੀ ਪਿਆਰ ਕਰਦੀ ਹੈ | ਖਬਰ ਤੋਂ ਬਾਅਦ ਅਕਸ਼ੇ ਕੁਮਾਰ, ਸੋਨਮ ਕਪੂਰ, ਜੋਯਾ ਅਖਤਰ, ਮਾਧੁਰੀ ਦੀਕਸ਼ਿਤ ਸਮੇਤ ਹੋਰ ਫਿਲਮੀ ਹਸਤੀਆਂ ਤੇ ਪ੍ਰਸੰਸਕਾਂ ਵਲੋਂ ਵਧਾਈ ਸੰਦੇਸ਼ਾਂ ਦਾ ਹੜ੍ਹ ਆ ਗਿਆ |
Related Posts
ਜਦ ਰਾਜੇਸ਼ ਖੰਨਾ ਨੂੰ ਆਪਣੀ ਫਿਲਮ ‘ਚ ਲੈਣ ਲਈ ਮੇਕਰਜ਼ ਨੇ ਲੱਗਾ ਦਿੱਤੀ ਸੀ ਹਸਪਤਾਲ ‘ਚ ਲਾਈਨ
ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਨੇ ਨਾ ਸਿਰਫ਼ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ…
ਸਿਰਫ਼ ਐਡਵਾਂਸ ਬੁਕਿੰਗ ਨਾਲ 100 ਕਰੋੜ ਬਟੋਰ ਚੁੱਕੀ ਹੈ ਮੋਹਨ ਲਾਲ ਤੇ ਸੁਨੀਲ ਸ਼ੈੱਟੀ ਸਟਾਰਰ ਫਿਲਮ, ਮੇਕਰਸ ਦਾ ਦਾਅਵਾ
ਨਵੀਂ ਦਿੱਲੀ : ਦੱਖਣੀ ਭਾਰਤ ਦੀਆਂ ਕਈ ਵੱਡੀਆਂ ਅਤੇ ਸ਼ਾਨਦਾਰ ਫਿਲਮਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਹਨ। ਇਸਦੀ ਸ਼ੁਰੂਆਤ ਮਲਿਆਲਮ…
ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੱਸਿਆ ਦੁਖਦ ਤੇ ਸ਼ਰਮਨਾਕ, ਸੋਨੂੰ ਸੂਦ ਨੇ ਕਿਹਾ – ਦੇਸ਼ ਦੇ ਖੇਤ ਫਿਰ ਲਹਿਰਾਉਣਗੇ
ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਗੁਰੂ ਨਾਨਕ ਜੈਅੰਤੀ ਦੇ ਸ਼ੁਭ ਮੌਕੇ ‘ਤੇ ਇਕ ਬਹੁਤ ਹੀ ਮਹੱਤਵਪੂਰਨ ਕਦਮ ਚੁੱਕਦੇ ਹੋਏ ਪ੍ਰਧਾਨ…