ਟੋਰਾਂਟੋ,–ਭਾਰਤ ਦੀ ਮੋਦੀ ਸਰਕਾਰ ਨੇ ਕੈਨੇਡਾ ਵਿਚ ਖਾਲਿਸਤਾਨ ਰੈਫਰੰਡਮ ’ਤੇ ਇਤਰਾਜ਼ ਕੀਤਾ ਸੀ ਪਰ 75000 ਕੈਨੇਡੀਅਨ ਸਿੱਖਾਂ ਨੇ ਮਿਸੀਸਾਗਾ ਵਿਚ ਖਾਲਿਸਤਾਨ ਰੈਫਰੰਡਮ ਫੇਜ਼ 2 ਤਹਿਤ ਵੋਟਾਂ ਪਾਈਆਂ ਹਨ। ਰੈਫਰੰਡਮ ਰਾਹੀਂ ਪੰਜਾਬ ਨੂੰ ਵੱਖਰੇ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਰੈਫਰੰਡਮ ਕਮਿਸ਼ਨ ਵੱਲੋਂ ਗ੍ਰੇਟਰ ਟੋਰਾਂਟੋ ਇਲਾਕੇ ਵਿਚ ਇਹ ਵੋਟਾਂ ਪੁਆਈਆਂ ਗਈਆਂ। ਭਾਵੇਂ ਵੋਟਾਂ ਪੈਣ ਦਾ ਕੰਮ ਸਵੇਰੇ 9.00 ਵਜੇ ਸ਼ੁਰੂ ਹੋਦਾ ਸੀ ਪਰ ਲੋਕਾਂ ਨੇ ਸਵੇਰੇ 6 ਵਜੇ ਤੋਂ ਪਾਲ ਕੋਫੀ ਅਰੇਨਾ ਮਿਸੀਸਾਗਾ ਦੇ ਬਾਹਰ ਲਾਈਨਾਂ ਲਗਾ ਲਈਆਂ। ਇਸ ਰੈਫਰੰਡਮ ਦਾ ਹਿੰਦੂ ਗਰੁੱਪਾਂ ਨੇ ਵਿਰੋਧ ਕੀਤਾ ਤੇ ਇਸ ਖਿਲਾਫ ਨਾਅਰੇ ਲਗਾਏ। ਗੁਰਪਤਵੰਤ ਸਿੰਘ ਪੰਨੂ ਨੇ ਰੈਫਰੰਡਮ ਵਿਚ ਵੱਡੀ ਗਿਣਤੀ ਵਿਚ ਵੋਟਾਂ ਪੈਣ ਨੂੰ ਲੋਕਤੰਤਰ ਦੀ ਜਿੱਤ ਤੇ ਮੋਦੀ ਦੀ ਹਾਰ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਸਿੱਖਾਂ ਦੇ ਨਾਲ ਖੜ੍ਹੀ ਹੋਈ ਹੈ।ਨਿਊਯਾਰਕ ਆਧਾਰਿਤ ਵਕੀਲ ਨੇ ਦੱਸਿਆ ਕਿ 18 ਸਤੰਬਰ ਨੂੰ 1 ਲੱਖ 10 ਹਜ਼ਾਰ ਲੋਕਾਂ ਨੇ ਵੋਟਾਂ ਪਾਈਆਂ ਸਨ ਤੇ ਹੁਣ 75000 ਕੈਨੇਡੀਅਨ ਸਿੱਖਾਂ ਨੇ ਵੋਟਾਂ ਪਾਈਆਂ ਹਨ ਜਿਸ ਤੋਂ ਸਾਬਤ ਹੋ ਗਿਆ ਹੇ ਕਿ ਸਿੱਖ ਚਾਹੁੰਦੇ ਹਨ ਕਿ ਖਾਲਿਸਤਾਨ ਵੱਖਰਾ ਮੁਲਕ ਬਣੇ।ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਵੋਟਾਂ ਪਾਉਣ ਤੋਂ ਵਾਂਝੇ ਰਹਿ ਗਏ ਕਿਉ਼ਕਿ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।
Related Posts
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ
ਲੁਧਿਆਣਾ,-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਆਖਿਆ ਕਿ ਸੂਬਾ ਸਰਕਾਰ ਨੇ ਆਪਣੇ 18 ਮਹੀਨਿਆਂ ਦੇ ਕਾਰਜਕਾਲ…
ਯੂਰਪ ‘ਚ ਵਿਗੜੇ ਹਾਲਾਤ, WHO ਜਾਰੀ ਕਰੇਗਾ ਨਵਾਂ ਦਿਸ਼ਾ-ਨਿਰਦੇਸ਼
ਵਾਸ਼ਿੰਗਟਨ : ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਪਾਇਆ ਗਿਆ ਹੈ। ਵਿਗਿਆਨੀਆਂ ਨੇ ਨੌਜਵਾਨਾਂ ‘ਚ ਇਸ ਦੇ…
ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਲਈ ਆਰਡਰ ਹੋਈ 20 ਕਿਲੋ ਮਹਿੰਦੀ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਜਲਦ ਹੀ ਇਕ-ਦੂਸਰੇ ਦੇ ਜੀਵਨ-ਸਾਥੀ ਬਣਨ ਵਾਲੇ ਹਨ। ਇਨ੍ਹਾਂ ਦੋਵਾਂ…